ਇੰਡਸਟਰੀ ਤੇ ਨਗਰ ਕੌਂਸਲ ਮੰਡੀ ਗੌਬਿੰਦਗੜ ਨੂੰ ਵਿਕਾਸ ਦੇ ਨਾਮ ਤੇ ਦੋਵੀਂ ਹੱਥੀ ਲੁੱਟਣ ਵਾਲਿਆਂ ਨੂੰ ਭੱਜਣ ਨਹੀ ਦਵਾਂਗੇ — ਰਾਜੂ ਖੰਨਾ।
ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬੌਬੀ ਵਰਮਾ ਤੇ ਕੌਂਸਲਰ ਰਾਧਿਕਾ ਵਰਮਾ ਨੇ ਕਰਵਾਈ ਭਰਵੀਂ ਮੀਟਿੰਗ।
ਰਿੱਤੂ ਸਿੰਗਲਾ ਤੇ ਪ੍ਰਮੀਤ ਕੌਰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਤੇ ਸ਼ਿਲਪੀ ਗੋਇਲ ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਜਰਨਲ ਸਕੱਤਰ ਨਿਯੁਕਤ।
ਮੰਡੀ ਗੌਬਿੰਦਗੜ, 24 ਦਸੰਬਰ (ਮਧੂਸਾਰ ਬਿਊਰੋ) ਮੰਡੀ ਗੌਬਿੰਦਗੜ ਦੀ ਇੰਡਸਟਰੀ ਤੇ ਨਗਰ ਕੌਂਸਲ ਨੂੰ ਵਿਕਾਸ ਦੇ ਨਾਮ ਤੇ ਦੋਵੀ ਹੱਥੀ ਲੁੱਟਣ ਵਾਲਿਆਂ ਨੂੰ ਸਮਾਂ ਆਉਣ ਤੇ ਭੱਜਣ ਨਹੀ ਦਿੱਤਾ ਜਾਵੇਗਾ ਤੇ ਕਾਨੂੰਨੀ ਕਾਰਵਾਈ ਕਰਕੇ ਸ਼ਹਿਰ ਵਾਸੀਆਂ ਅੱਗੇ ਸੱਚ ਰੱਖਿਆਂ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਮੰਡੀਗੌਬਿੰਦਗੜ ਦੇ ਵਾਰਡ ਨੰਬਰ 05 ਵਿੱਚ ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕ੍ਰਿਸ਼ਨ ਵਰਮਾ ਬੌਬੀ ਤੇ ਕੌਂਸਲਰ ਰਾਧਿਕਾ ਵਰਮਾ ਵੱਲੋਂ ਕਰਵਾਈ ਗਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਹਲਕਾ ਅਮਲੋਹ ਅੰਦਰ ਕਿਸ ਢੰਗ ਨਾਲ ਭ੍ਰਿਸ਼ਟਾਚਾਰ ਵੱਡੀ ਪੱਧਰ ਤੇ ਹੋ ਰਿਹਾ ਹੈ।ਹਰ ਵਿਭਾਗ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ।
ਬਿਨਾਂ ਕਮਿਸ਼ਨ ਤੋ ਕੋਈ ਕੰਮ ਨਹੀ ਹੋ ਰਿਹਾ।ਜਿਸ ਦਾ ਜ਼ਿੰਮੇਵਾਰ ਇਥੋਂ ਦਾ ਵਿਧਾਇਕ ਜੋ ਹਣ ਮੰਤਰੀ ਬਣ ਚੁੱਕਾ ਉਹ ਹੈ। ਮੰਡੀ ਗੌਬਿੰਦਗੜ ਦੇ ਉਦਯੋਗਪਤੀਆਂ ਨੂੰ ਅਫ਼ਸਰਸ਼ਾਹੀ ਵੱਲੋਂ ਬਿਨਾਂ ਵਜ੍ਹਾ ਤੰਗ ਪ੍ਰੇਸਾਨ ਕਰਕੇ ਉਹਨਾਂ ਤੋਂ ਮੋਟੀਆਂ ਕਰਮਾਂ ਵਸੂਲੀਆਂ ਜਾ ਰਹੀਆਂ ਹਨ। ਜੇਕਰ ਨਗਰ ਕੌਂਸਲ ਮੰਡੀਗੌਬਿੰਦਗੜ ਦੀ ਗੱਲ ਕੀਤੀ ਜਾਵੇ ਉਥੋ ਵੀ ਸਭ ਘਾਲਾਮਾਲਾ ਹੀ ਨਜ਼ਰ ਆਉਂਦਾ ਹੈ। ਰਾਜੂ ਖੰਨਾ ਨੇ ਕਿਹਾ ਕਿ ਇਹ ਨਗਰ ਕੌਂਸਲ ਪੰਜਾਬ ਦੀ ਸਭ ਤੋਂ ਅਮੀਰ ਨਗਰ ਕੌਂਸਲ ਹੈ।ਪਰ ਜੇਕਰ ਸ਼ਹਿਰ ਦੇ ਹਲਾਤਾਂ ਵੱਲੋਂ ਨਜਰ ਮਾਰੀ ਜਾਵੇ ਤਾ ਬਹੁਤ ਹੀ ਮਾੜੀ ਹਾਲਤ ਹੈ। ਸ਼ਹਿਰ ਦੇ ਵਿਕਾਸ ਦੇ ਨਾਮ ਤੇ ਨਗਰ ਕੌਂਸਲ ਮੰਡੀਗੌਬਿੰਦਗੜ ਦੇ ਕਰੌੜਾ ਰੁਪਏ ਲੁੱਟੇ ਜਾ ਰਹੇ ਹਨ। ਜਿਥੇ ਵਿਕਾਸ ਕਾਰਜਾਂ ਦੀ ਵਧੇਰੇ ਜ਼ਰੂਰਤ ਹੈ ਉਥੇ ਵਿਕਾਸ ਕਾਰਜ ਨਹੀਂ ਹੋ ਰਹੇ। ਰਾਜੂ ਖੰਨਾ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਦੇ ਹੀ ਜਿਥੇ ਸ਼ਹਿਰ ਦਾ ਵਿਕਾਸ ਇਮਾਨਦਾਰੀ ਤੇ ਭ੍ਰਿਸ਼ਟਾਚਾਰ ਮੁਕਤ ਕਰਵਾਇਆ ਜਾਵੇਗਾ। ਉਥੇ ਹਰ ਸਰਕਾਰ ਵਿਭਾਗ ਵਿੱਚ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਅਫਸਰਾਂ ਨੂੰ ਤੈਨਾਤ ਕੀਤਾ ਜਾਵੇਗਾ।ਤੇ ਜਿਹਨਾਂ ਵੀ ਕਾਂਗਰਸੀਆਂ ਵੱਲੋਂ ਤੇ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਮੰਡੀਗੌਬਿੰਦਗੜ ਨੂੰ ਹਰ ਪੱਖ ਤੋਂ ਲੁਟਿਆ ਗਿਆ ਹੈ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦਿੱਤਾ ਜਾਵੇਗਾ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 2022 ਵਿੱਚ ਉਹਨਾਂ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਤਾ ਜੋ ਉਹਨਾਂ ਦੀਆਂ ਆਸਾਂ ਉਮੀਦਾਂ ਤੇ ਖਰਾ ਉਤਰਿਆ ਜਾ ਸਕੇ।ਇਸ ਭਰਵੀਂ ਮੀਟਿੰਗ ਨੂੰ ਉੱਘੇ ਉਦਯੋਗਪਤੀ ਗੋਪਾਲ ਸਿੰਘੀ, ਇਸਤਰੀ ਅਕਾਲੀ ਦਲ ਦੀ ਸੂਬਾ ਸੀਨੀਅਰ ਮੀਤ ਪ੍ਰਧਾਨ ਬੀਬੀ ਕਿਰਨਦੀਪ ਕੌਰ ਖੰਨਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕ੍ਰਿਸ਼ਨ ਵਰਮਾ ਬੌਬੀ ਤੇ ਕੌਂਸਲਰ ਰਾਧਿਕਾ ਵਰਮਾ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਤੇ ਇਸਤਰੀ ਅਕਾਲੀ ਦਲ ਦੀ ਸੂਬਾ ਸੀਨੀਅਰ ਮੀਤ ਪ੍ਰਧਾਨ ਕਿਰਨਦੀਪ ਕੌਰ ਖੰਨਾ ਵੱਲੋਂ ਰਿੱਤੂ ਸਿੰਗਲਾ ਤੇ ਪਰਮੀਤ ਕੌਰ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਤੇ ਸ਼ਿਲਪੀ ਗੋਇਲ ਨੂੰ ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਜਨਰਲ ਸਕੱਤਰ ਵੀ ਨਿਯੁਕਤ ਕੀਤਾ ਗਿਆ।
ਇਸ ਮੌਕੇ ਤੇ ਮੌਟੀ ਐਸ ਕੇ,ਸੰਜੂ ਗੇਰਾ,ਰੋਜੀ ਮੰਡੀ, ਹਰਪ੍ਰੀਤ ਸਿੰਘ, ਹਰਮੀਤ ਸਿੰਘ ਮੰਡੀ,ਸੰਜੇ ਕੁਮਾਰ,ਪ੍ਰਿਸ ਕੁਮਾਰ, ਸੁਨੀਲ ਕੁਮਾਰ, ਸੁਰੇਸ਼ ਕੁਮਾਰ, ਸੰਦੀਪ ਸ਼ਰਮਾ,ਸਨਚਿਤ ਸਿੰਗਲਾ,ਗੌਰਵ ਗੋਇਲ, ਮਨਦੀਪ ਸਿੰਘ,ਬਿੰਦਰਜੀਤ ਸਿੰਘ, ਰਾਹੁਲ ਕੁਮਾਰ,ਰਾਜਨ ਜਿੰਦਲ,ਰਵੀ ਧਾਲੀਵਾਲ, ਕਰਮਜੀਤ ਗਾਂਧੀ,ਸਿੰਦਾ ਮੰਡੀ, ਰਾਜੂ ਗੌਤਮ,ਲਾਲ ਸਿੰਘ, ਮਹਿੰਦਰ ਸਿੰਘ,ਸੰਜੇ ਤਿਵਾੜੀ,ਅਜੇ ਕੁਮਾਰ, ਵਿਸ਼ਾਲ ਸ਼ਰਮਾ,ਅਮਿਤ ਗੋਇਲ, ਨੀਸ਼ਾ ਮਿੱਤਲ, ਪੂਜਾਂ ਗੋਇਲ,ਡੌਲੀ ਮਿੱਤਲ,ਟੀਨੂੰ ਜੋਸੀ,ਜੈ ਭਗਵਾਨ, ਦਿਨੇਸ਼ ਗਾਬੜੀ, ਸੰਦੀਪ ਮਿੱਤਲ, ਵਿਵੇਕ ਮਹਿਤਾ,ਪਵਨ ਲੋਟਾ,ਵਰੂਣ ਅਗਰਵਾਲ,ਕਰਨ ਬੱਤਾ,ਰੂਬੀ ਜਿੰਦਲ, ਪੂਜਾਂ ਗੁਪਤਾ, ਲਵਲੀਨ ਗਾਬੜੀ,ਵੀਨਾ ਸਿੰਗਲਾ, ਸਪਨਾ ਖੁਰਮੀ,ਅਨੀਤਾ ਖੁਰਮੀ,ਰੁੱਚੀ ਸਿੰਘੀ,ਅੰਜਲੀ ਬਡੇਜਾ,ਹੀਨਾ ਬਡੇਜਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ।

