ਅੰਮ੍ਰਿਤਸਰਪੰਜਾਬਪਟਿਆਲਾ

ਧਾਰਮਿਕ ਅਸਥਾਨਾਂ ਤੇ ਗ੍ਰੰਥਾਂ ਨੂੰ ਅਪਨਾਨਿਤ ਕਰਨ ਪਿਛੇ ਕੌਣ? ਪਤਾ ਲਗਾਉਣ ‘ਚ ਸਰਕਾਰਾਂ ਫੇਹਲ:ਬਾਬਾ ਬਲਬੀਰ ਸਿੰਘ 96 ਕਰੋੜੀ

ਫਤਹਿਗੜ੍ਹ ਸਾਹਿਬ, 24 ਦਸੰਬਰ (ਰਮਨਦੀਪ/ਮਧੂਸਾਰ ਬਿਊਰੋ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਦਸੰਬਰ ਦਾ ਮਹੀਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ ਅਣਮਨੁੱਖੀ ਕਹਿਰ ਭਰਿਆ ਹੈ।ਇਸ ਮਹੀਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਸਭਾ ਸ਼ੁਰੂ ਹੁੰਦੀ ਹੈ ਜੋ ਇਤਿਹਾਸਕ ਅਸਥਾਨਾਂ ਤੇ ਗੁਰਮਤਿ ਸਮਾਗਮਾਂ ਵਿੱਚ ਉਸ ਇਤਿਹਾਸ ਨੂੰ ਦਹਰਾਉਂਦੀ ਯਾਦ ਕਰਾੳਂਦੀ ਪੜਾਵਾਰ ਅੱਗੇ ਵੱਧਦੀ ਹੈ।ਪਰਿਵਾਰ ਵਿਛੋੜਾ ਪਰੀਵਾਰ ਦਾ ਵਿਛੜ ਜਾਣਾ, ਚਮਕੌਰ ਸਾਹਿਬ ਦੀ ਜੰਗ ਵਿੱਚ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦ ਹੋ ਜਾਣਾ ਤੇ ਫਤਹਿਗੜ੍ਹ ਸਾਹਿਬ ਵਾਲੇ ਸਥਾਨ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਮਾਤਾ ਗੁਜ਼ਰ ਕੌਰ ਜੀ ਦੀ ਸ਼ਹੀਦੀ ਇਸ ਸਰਦ ਰੁੱਤ ਤੇ ਜ਼ਾਲਮਾਂ ਦੇ ਜ਼ੁਲਮ ਦੀ ਅਕਹਿ ਕਹਾਣੀ ਬਿਆਨ ਕਰਦੀ ਹੈ।

ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਗੁ: ਬਿਬਾਨਗੜ੍ਹ ਸਾਹਿਬ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਇੱਕ ਲਿਖਤੀ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਨਿਹੰਗ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਦੂਜੇ ਪਾਸੇ ਚੌਣਾਂ ਦੇ ਦਿਨ ਜਿਉਂ-ਜਿਉਂ ਨੇੜੇ ਆ ਰਹੇ ਹਨ।ਘਾਤਕ ਛੁਪੀਆਂ ਤਾਕਤਾਂ ਪੰਜਾਬ ਨੂੰ ਇੱਕ ਅੰਧੇਰੀ ਗਲੀ ਵੱਲ ਧੱਕ ਰਹੀਆਂ ਹਨ।ਉਨ੍ਹਾਂ ਦੱਸਿਆ ਕਿ 15 ਦਸੰਬਰ ਨੂੰ ਇੱਕ ਵਿਅਕਤੀ ਵੱਲੋਂ ਪਵਿੱਤਰ ਗੁਰਬਾਣੀ ਗੁਟਕਾ ਅੰਮ੍ਰਿਤਸਰ ਸਰੋਵਰ ਵਿੱਚ ਸੁਟਿਆ ਜਾਂਦਾ ਹੈ।18 ਦਸੰਬਰ ਨੂੰ ਇੱਕ ਹੋਰ ਨੌਜਵਾਨ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਜੰਗਲਾ ਟੱਪ ਕੇ ਅਪਰਾਧ ਕੀਤਾ ਜਾਂਦਾ ਹੈ। ਦਸੰਬਰ 19 ਨੂੰ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ‘ਚ ਆਗਿਆਤ ਲੜਕੇ ਵੱਲੋਂ ਨਿਸ਼ਾਨ ਸਾਹਿਬ ਨਾਲ ਛੇੜਛਾੜ ਦੇ ਦੋਸ਼ ‘ਚ ਗੁੱਸੇ ਵਿੱਚ ਆਈ ਸੰਗਤ ਵੱਲੋਂ ਕੁੱਟ-ਕੁੱਟ ਕੇ ਮਾਰ ਦੇਣਾ, 19 ਦਸੰਬਰ ਨੂੰ ਹੀ ਬਟਾਲਾ ਦੇ ਪਿੰਡ ਕੋਟਲੀ ਭਾਨ ਸਿੰਘ ਦੇ ਗੁਰਦੁਆਰਾ ਸਾਹਿਬ ਰਾਤ ਸਮੇਂ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਵੀ ਸਾਹਮਣੇ ਆਇਆ ਹੈ।

ਏਸੇ ਤਰਾਂ 23 ਦਸੰਬਰ ਨੂੰ ਜਲੰਧਰ ਵਿੱਚ ਬਾਈਬਲ ਗ੍ਰੰਥ ਦੇ ਕੁਝ ਪੰਨੇ ਪਾੜ ਕੇ ਸੜਕ ਤੇ ਸੁੱਟੇ ਗਏ, ਏਸੇ ਦਿਨ ਅਜਨਾਲਾ ਦੇ ਇੱਕ ਮੰਦਰ ਵਿੱਚ ਭਗਵਤ ਗੀਤਾ ਤੇ ਹੋਰ ਗ੍ਰੰਥਾਂ ਨੂੰ ਜ਼ਮੀਨ ਤੇ ਖਿਲਾਰਿਆ ਗਿਆ।ਜਥੇ: ਸਾਹਿਬ ਨੇ ਕਿਹਾ ਕਿ ਇਹ ਸਾਰਾ ਕੁਝ ਧਾਰਮਿਕ ਪੱਧਰ ਤੇ ਜ਼ਜ਼ਬਾਤ ਭੜਕਾ ਕੇ ਪੰਜਾਬ ਵਿੱਚ ਅਮਨਸਾਂਤੀ ਨੂੰ ਭੰਗ ਕਰਨ ਅਤੇ ਭਰਾਮਾਰੂ ਜੰਗ ਛੇੜਨ ਦੇ ਕੋਝੇ ਜਤਨ ਹਨ।ਮੌਜੂਦਾ ਸਰਕਾਰ ਵੀ ਸਿਆਸੀ ਲੜਾਈਆਂ ‘ਚ ਰੁਝੀ ਹੋਈ ਹੈ।ਇਸ ਨਾਜ਼ੁਕ ਮਾਮਲੇ ਸਬੰਧੀ ਗੰਭੀਰ ਨਹੀਂ ਦਿਸਦੀ, ਉਨ੍ਹਾਂ ਕਿਹਾ ਕਿ ਲੁਧਿਆਣਾ ਕਚਹਿਰੀ ਵਿੱਚ ਮਨੁੱਖੀ ਬੰਬ ਫਟਣਾ, ਧਾਰਮਿਕ ਅਸਥਾਨਾਂ ਤੇ ਗੰਥਾਂ ਦੀ ਬੇਹੁਰਮਤੀ ਹੋਣੀ, ਫੇਹਲ ਸਰਕਾਰਾਂ ਦੀਆਂ ਨਿਸ਼ਾਨੀਆਂ ਹਨ।ਇਸ ਸਬੰਧੀ ਜਿੰਨੀਆਂ ਵੀ ਜਾਂਚ ਸਿੱਟਾਂ ਬਣੀਆਂ ਹਨ ਉਹ ਸਹੀ ਨਤੀਜਾ ਦੇਣ ਵਿੱਚ ਅਸਫਲ ਰਹੀਆਂ ਹਨ।

Leave a Reply

Your email address will not be published. Required fields are marked *