ਅਮ੍ਰਤ ਮਹਾਉਤਸਵ ਨੂੰ ਜਨ-ਜਨ ਤੇ ਹਰ ਮਨ ਦਾ ਉਤਸਵ ਮਨਾਊਣ- ਮੁੱਖ ਮੰਤਰੀ
ਅਮ੍ਰਤ ਮਹਾਉਤਸਵ ਆਯੋਜਨ ਕਮੇਅੀ ਗਠਨ ਕਰਨ ਦੇ ਦਿੱਤੇ ਨਿਰਦੇਸ਼
ਸੂਬੇ ਵਿਚ 15 ਅਗਸਤ 2023 ਤਕ ਵਿਆਪਕ ਪੱਧਰ ‘ਤੇ ਕੀਤੇ ਜਾਣਗੇ ਪੋ੍ਰਗ੍ਰਾਮ
ਚੰਡੀਗੜ੍ਹ, 24 ਦਸੰਬਰ (ਮਧੂਸਾਰ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਆਜਾਦੀ ਦਾ ਅਮ੍ਰਤ ਮਹਾਉਤਸਵ ਨੂੰ ਭਾਰਤ ਦੇ ਜਨ-ਜਨ ਤੇ ਹਰ ਮਨ ਦਾ ਉਤਸਵ ਬਨਾਉਣ ਦੀ ਅਪੀਲ ਦੇ ਮੱਦੇਨਜਰ ਹਰਿਆਣਾ ਵਿਚ ਵਿਆਪਕ ਪੱਧਰ ‘ਤੇ ਜਨਭਾਗੀਤਾਰੀ ਯਕੀਨੀ ਕਰਦੇ ਹੋਏ ਵੱਧ ਤੋਂ ਵੱਧ ਗਤੀਵਿਧੀਆਂ ਆਯੋਜਿਤ ਕੀਤੀ ਜਾਣਗੀਆਂ, ਤਾਂ ਜੋ ਸੂਬੇ ਦੀ ਜਨਤਾ ਵਿਚ ਦੇਸ਼ ਪ੍ਰੇਮ ਦੀ ਭਾਵਨਾ ਹੋਰ ਮਜਬੂਤ ਹੋਵੇ ਅਤੇ ਉਨ੍ਹਾਂ ਨੇ ਆਜਾਦੀ ਦੇ ਮਹਤੱਵ ਤੇ ਇਸ ਦੇ ਲਈ ਦਿੱਤੀ ਗਈ ਕੁਰਬਾਨੀਆਂ ਦਾ ਪ੍ਰਭਾਵ ਪਵੇ।
ਮੁੱਖ ਮੰਤਰੀ ਸ਼ੁਕਰਵਾਰ ਨੂੰ ਆਜਾਦੀ ਦਾ ਅਮ੍ਰਤ ਮਹਾਉਤਸਵ ਦੇ ਤਹਿਤ ਸੂਬਾ ਪੱਧਰ ‘ਤੇ ਚਲ ਰਹੇ ਵੱਖ-ਵੱਖ ਪ੍ਰੋਗ੍ਰਾਮਾਂ ਤੇ ਗਤੀਵਿਧੀਆਂ ਦੇ ਸਫਲ ਆਯੋਜਨ ਦੇ ਸਬੰਧ ਵਿਚ ਆਯੋਜਿਤ ਮੀਟਿੰਗ ਵਿਚ ਜਰੂਰੀ ਦਿਸ਼ਾ-ਨਿਰਦੇਸ਼ ਦੇ ਰਹੇ ਸਨ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਆਜਾਦੀ ਦਾ ਅਮ੍ਰਤ ਮਹਾਉਤਸਵ ਮਨਾਉਣ ਦੇ ਲਈ ਮੁੱਖ ਸਕੱਤਰ ਹਰਿਆਣਾ ਦੀ ਅਗਵਾਈ ਵਿਚ ਗਠਤ ਇਕ ਉੱਚ ਪੱਧਰੀ ਕਮੇਟੀ ਦੀ ਤਰ੍ਹਾ ਹੀ ਉਨ੍ਹਾਂ ਦੀ ਯਾਨੀ ਮੁੱਖ ਮੰਤਰੀ ਦੀ ਅਗਵਾਈ ਹੇਠ ਵੀ ਇਕ ਹੋਰ ਆਯੋਜਨ ਕਮੇਟੀ ਗਠਨ ਕੀਤੀ ਜਾਵੇ। ਸੂਬਾ ਪੱਧਰ ‘ਤੇ ਇਹ ਪੋ੍ਰਗ੍ਰਾਮ 15 ਅਗਸਤ 2023 ਤਕ ਆਯੋਜਿਤ ਕੀਤੇ ਜਾਣਗੇ। ਅਮ੍ਰਤ ਮਹਾ ਉਤਸਵ ਦੇ ਪੋ੍ਰਗ੍ਰਾਮ ਭਾਰਤ ਵਿਜਨ-2047 ਦੀ ਤਰਜ ‘ਤੇ ਹਰਿਆਣਾ ਵਿਜਨ-2047 ਦੇ ਅਨੁਰੂਪ ਆਯੋਜਿਤ ਕੀਤੇ ਜਾਣ। ਇੰਨ੍ਹਾਂ ਪੋ੍ਰਗ੍ਰਾਮਾਂ ਦੇ ਆਯੋਜਨ ਗ੍ਰਾਮੀਣ ਤੇ ਸ਼ਹਿਰੀ ਖੇਤਰਾਂ ਦੇ ਨਾਲ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ , ਮਹਿਲਾਵਾਂ, ਕਿਸਾਨਾਂ, ਕਾਮਿਆਂ ਸਾਰੇ ਦੀ ਭਾਗੀਦਾਰਿਤਾ ਦੇ ਨਾਲ ਯਕੀਨੀ ਕੀਤੇ ਜਾਣ। ਇਸ ਵਿਚ ਸਰਕਾਰ ਦੇ ਨਾਲ ਵੱਖ-ਵੱਖ ਸੰਸਥਾਵਾਂ, ਐਨਜੀਓ ਆਦਿ ਵੀ ਸ਼ਾਮਿਲ ਕੀਤੇ ਜਾਣ।
ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਆਜਾਦੀ ਵਿਚ ਹਰਿਆਣਾ ਦੇ ਵੀਰਾਂ ਦਾ ਵਰਨਣਯੋਗ ਯੋਗਦਾਨ ਰਿਹਾ ਸੀ ਅਤੇ ਅਨੇਕ ਸਥਾਨ ਇਸ ਦੇ ਸਾਕਸ਼ੀ ਬਣੇ ਸਨ। ਇੰਨ੍ਹਾਂ ਸਾਰੇ ਸਥਾਨਾਂ ਨੂੰ ਚੋਣ ਕਰ ਉੱਥੇ ਪੋ੍ਰਗ੍ਰਾਮ ਆਯੋਜਿਤ ਕੀਤੇ ਜਾਣ। ਆਜਾਦੀ ਦੀ ਲੜਾਈ ਵਿਚ ਜਿਨ੍ਹਾਂ ਪਰਿਵਾਰਾਂ ਦਾ ਯੋਗਦਾਲ ਰਿਹਾ, ਉਸ ਪਰਿਵਾਰ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਵੇ। ਆਜਾਦੀ ਦਾ ਅਮ੍ਰਤ ਮਹਾ ਉਤਸਵ ਦੇ ਆਯੋਜਨ ਦੇ ਮੱਦੇਨਜਰ ਜੋ ਵੈਬਸਾਇਟ ਬਣਾਈ ਗਈ ਹੈ, ਇਸ ‘ਤੇ ਜਨਤਾ ਵੱਲੋਂ ਦਿੱਤੀ ਜਾਣ ਵਾਲੀ ਜਾਣਕਾਰੀ ਸਟੋਰੀ ਆਦਿ ਅਪਲੋਡ ਕੀਤੀ ਜਾਣ ਅਤੇ ਇਸ ਸਬੰਧ ਵਿਚ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰ ਵੈਬਸਾਇਟ ‘ਤੇ ਪਾਈ ਜਾਵੇ। ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਸਾਰੇ ਪ੍ਰਚਾਰ ਟੂਲ ਦੇ ਨਾਲ ਪਿੰਡ ਪੱਧਰ ‘ਤੇ ਤੇ ਘਰ-ਘਰ ਤਕ ਆਜਾਦੀ ਦੇ ਮਹਾ ਉਤਸਵ ਦੇ ਸੰਦੇਸ਼ ਪਹੁੰਚਣੇ ਚਾਹੀਦੇ ਹਨ। ਨਾਲ ਹੀ ਹੋਰ ਸਾਰੇ ਵਿਭਾਗ ਵੀ ਆਜਾਦੀ ਦੇ ਮਹਾ ਉਤਸਵ ਦੇ ਤਹਿਤ ਆਪਣੇ ਪੋ੍ਰਗ੍ਰਾਮਾਂ ਦਾ ਆਯੋਜਨ ਕਰਨ। ਇਸ ਮਹਾਉਤਸਵ ਦੇ ਤਹਿਤਹ ਜਿਨ੍ਹੀ ਵੱਧ ਜਨਭਾਗੀਦਾਰੀ ਹੋਵੇਗੀ, ਇਸ ਦੇ ਆਯੋਜਨ ਦਾ ਉਦੇਸ਼ ਉਲ੍ਹਾਂ ਹੀ ਵੱਧ ਸਫਲ ਹੋਵੇਗਾ।
ਇਸ ਮੌਕੇ ‘ਤੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਆਜਾਦੀ ਦੇ ਬਾਅਦ ਭਾਰਤ ਦੇਸ਼ ਵਿਚ ਤੇ ਹਰਿਆਣਾ ਸੂਬੇ ਵਿਚ ਗਠਨ ਦੇ ਬਾਅਦ ਅਨੇ ਕਖੇਤਰਾਂ ਵਿਚ ਵਿਆਪਕ ਪੱਧਰ ‘ਤੇ ਬਦਲਾਅ ਹੋਏ ਹਨ। ਅਜਿਹੇ ਮੌਕੇ ‘ਤੇ ਸੂਬੇ ਦੀ ਜਨਤਾ ਦੀ ਭਲਾਈ ਤੇ ਸੂਬੇ ਨੂੰ ਮਾਡਲ ਰੂਦ ਦੇਣ ਲਈ ਨਵੇਂ ਟੀਚੇ ਤੈਅ ਕੀਤੇ ਜਾਣ। ਗ੍ਰਾਮੀਣ ਤੇ ਸ਼ਹਿਰੀ ਖੇਤਰ ਦਾ ਹੋਰ ਵੱਧ ਵਿਕਾਸ, ਸਕੂਲ-ਕਾਲਜਾਂ ਦਾ ਨਵਾਂ ਪ੍ਰਾਰੂਪ ਤਿਆਰ ਕਰਨ ਅਤੇ ਨੈਨੋਂ ਤਕਨੀਕ ਤੋਂ ਵੱਧ ਲੋਕਾਂ ਤਕ ਵਿਕਾਸ ਪਹੁੰਚਾਉਣਾ ਯਕੀਨੀ ਕੀਤਾ ਜਾਵੇ। ਸੂਬੇ ਦੇ ਸਾਰੇ 6900 ਪਿੰਡਾਂ ਵਿਚ ਸਭਿਆਚਾਰਕ ਪੋ੍ਰਗ੍ਰਾਮ ਆਯੋਜਿਤ ਕੀਤੇ ਜਾਣ, ਜਿਸ ਵਿਚ ਸੂਬੇ ਦੇ ਲੋਕ ਕਲਾਕਾਰਾਂ, ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਦੀ ਭਾਗੀਦਾਰੀ ਕੀਤੀ ਜਾਵੇ।
ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਨੇ ਅਮ੍ਰਤ ਮਹਾ ਉਤਸਵ ਦੇ ਆਯੋਜਨ ‘ਤੇ ਅਧਾਰਿਤ ਪ੍ਰਜੇਂਟੇਸ਼ਨ ਰਾਹੀਂ ਜਾਣਕਾਰੀ ਦਿੱਤੀ ਕਿ ਵੱਖ-ਵੱਖ ਵਿਭਾਗਾਂ ਵੱਲੋਂ ਤਕ 485 ਪੋ੍ਰਗ੍ਰਾਮ ਆਯੋਜਿਤ ਕੀਤੇ ਜਾ ਚੁੱਕੇ ਹਨ। ਇਸੀ ਤਰ੍ਹਾ ਪੰਜ ਪ੍ਰਮੁੱਖ ਵਿਸ਼ਿਆਂ-ਸੁਤੰਤਰਤਾ ਸੰਗ੍ਰਾਮ, ਜੇਤੂ, ਉਪਲਬਧੀਆਂ, ਵਿਚਾਰ ਤੇ ਸੰਕਲਪ ਦੇ ਨਾਲ ਜਨਭਾਗੀਦਾਰੀ ‘ਤੇ ਕਰੀਬ 1500 ਪੋ੍ਰਗ੍ਰਾਮ ਅਤੇ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਨੇ ਦਸਿਆ ਕਿ ਅੰਬਾਲਾ ਕੈਂਟ ਵਿਚ ਭਾਰਤ ਦੀ ਆਜਾਦੀ ਦੀ ਪਹਿਲੀ ਲੜਾਈ ਦਾ ਸ਼ਹੀਦੀ ਸਮਾਰਕ ਬਣਾਇਆ ਜਾ ਰਿਹਾ ਹੈ। ਮਹੇਦਰਗੜ੍ਹ ਦੇ ਪਿੰਡ ਨਸੀਬਪੁਰ ਵਿਚ ਸ਼ਹੀਦੀ ਸਮਾਰਕ ਦਾ ਨਿਰਮਾਣ ਜਾਵੇਗਾ। ਸੂਚਨਾ ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਸੂਬੇ ਦੇ ਸਾਰੇ ਜਿਲ੍ਹਿਆਂ ਸੁਤੰਤਰਤਾ ਸੰਗ੍ਰਾਮ ਵਿਚ ਹਰਿਆਣਾ ਦੇ ਯੋਗਦਾਨ ‘ਤੇ ਅਧਾਰਿਤ ਪ੍ਰਦਰਸ਼ਨੀ ਲਗਾਈ ਗਈ। ਇਸੀ ਤਰ੍ਹਾ ਟੈਗੋਰ ਥਇਏਟਰ ਚੰਡੀਗੜ੍ਹ ਤੇ ਕੁਰੂਕਸ਼ੇਤਰ ਵਿਚ 1857 ਦਾ ਸੰਗ੍ਰਾਮ, ਹਰਿਆਣਾ ਦੇ ਵੀਰਾਂ ਦੇ ਨਾਟਕ ਦਾ ਮੰਚਨ ਕੀਤਾ ਗਿਆ। ਇ ਨਾਟਕ ਦਾ ਮੰਚਨ ਹੋਰ ਜਿਲ੍ਹਿਆਂ ਵਿਚ ਵੀ ਕੀਤਾ ਜਾਵੇਗਾ।
ਗ੍ਰਹਿ ਅਤੇ ਸਿਹਤ ਮੰਤਰੀ ਹਰਿਆਣਾ ਸ੍ਰੀ ਅਨਿਲ ਵਿਜ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ ਨੇ ਮੌਕੇ ‘ਤੇ ਅਤੇ ਖੇਤੀਬਾੜੀ ਅਤੇ ਭਲਾਈ ਮੰਤਰੀ ਜੇ ਪੀ ਦਲਾਲ ਤੇ ਭਾਜਪਾ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ, ਗੁਰੂਗ੍ਰਾਮ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦਿਨੇਸ਼ ਕੁਮਾਰ, ਸਦਵੀ ਦੇ ਵਾਇਸ ਚਾਂਸਲਰ ਡਾ. ਰਾਜਵੀਰ ਸਿੰਘ, ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਸਮੋਨਾਥ ਸਚਦੇਵਾ, ਚੌਧਰੀ ਬੰਸੀਲਾਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਰਾਜਕੁਮਾਰ ਮਿੱਤਲ, ਮੀਰਪੁਰ ਯੂਨੀਵਰਿਿਸਟੀ ਰਿਵਾੜੀ ਦੇ ਵਾਇਸ ਚਾਂਲਸਰ ਐਸਕੇ ਗੱਖੜ ਨੇ ਵਰਚੂਅਲ ਰਾਹੀਂ ਅਮ੍ਰਤ ਮਹਾਉਤਸਵ ਦੇ ਬਿਹਤਰ ਆਯੋਜਨ ਦੇ ਸਬੰਧ ਵਿਚ ਆਪਣੇ ਸੁਝਾਅ ਦਿੱਤੇ।

