ਚਾਰ ਸ਼ਹਿਬਜਾਦੇ ਅਤੇ ਮਾਤਾ ਗੁੱਜਰ ਕੌਰ ਜੀ ਦੀ ਯਾਦ ਵਿਚ ਪਹਿਲਾ ਕੀਰਤਨ ਦਰਬਾਰ ਗੁਰੂ ਨਾਨਕ ਪੂਰੇ ਦੀ ਸੰਗਤਾ ਵਲੌ ਕਰਵਾਇਆ ਗਿਆ
ਅੰਮ੍ਰਿਤਸਰ:- (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਚਾਰ ਸ਼ਹਿਬਜਾਦੇ ਅਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਪਹਿਲਾ ਕੀਰਤਨ ਦਰਬਾਰ ਗੁਰੂ ਨਾਨਕ ਪੁਰਾ ਗਲੀ ਨੰ 7 ਰਾਂਝੇ ਦੀ ਹਵੇਲੀ ਵਿਖੇ ਸੇਵਾਦਾਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਥੇ ਪੰਥ ਦੇ ਮਹਾਨ ਕੀਰਤਨੀਆ ਵਲੌ ਕੀਰਤਨ ਕਰ ਸੰਗਤਾ ਨੂੰ ਨਿਹਾਲ ਕੀਤਾ ਗਿਆ ਅਤੇ ਵਲੌ ਕੀਰਤਨ ਦਰਬਾਰ ਵਿਚ ਹਾਜਰੀਆ ਭਰਦਿਆਂ ਚਾਰ ਸ਼ਹਿਬਜਾਦਿਆ ਅਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹੀਦੀ ਨੂੰ ਸਰਧਾ ਭਾਵ ਨਾਲ ਨਮਸਕਾਰ ਕੀਤਾ ਗਿਆ।

ਇਸ ਮੌਕੇ ਗਲਬਾਤ ਕਰਦਿਆਂ ਮੁਖ ਸੇਵਾਦਾਰ ਦਲਜੀਤ ਸਿੰਘ ਨੇ ਦਸਿਆ ਕਿ ਅਜ ਸਾਡੇ ਵਲੌ ਸੰਗਤਾ ਦੇ ਸਹਿਯੋਗ ਨਾਲ ਚਾਰ ਸ਼ਹਿਬਜਾਦੇ ਅਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਪਹਿਲਾ ਕੀਰਤਨ ਦਰਬਾਰ ਗੁਰੂ ਨਾਨਕ ਪੁਰਾ ਗਲੀ ਨੰ 7 ਰਾਂਝੇ ਦੀ ਹਵੇਲੀ ਵਿਖੇ ਕਰਵਾਇਆ ਜਾ ਰਿਹਾ ਹੈ ਜੌ ਕਿ ਉਸ ਮਹਾਨ ਸਹਾਦਤ ਨੂੰ ਸਮਰਪਿਤ ਹੈ ਜਿਸਦੇ ਸਦਕਾ ਅਜ ਸਾਡੀ ਅਸੀਂ ਵਿਸ਼ਵ ਭਰ ਵਿਚ ਪਹਿਚਾਣ ਬਣਾਈ ਹੈ ਅਤੇ ਆਉਣ ਵਾਲੀਆਂ ਪੀੜੀਆਂ ਤਕ ਇਹ ਇਤਿਹਾਸ ਪਹੁੰਚਾਉਣ ਅਤੇ ਉਹਨਾ ਨੂੰ ਇਸ ਸਹਾਦਤ ਬਾਰੇ ਜਾਣੂ ਕਰਵਾਉਣ ਸਦਕਾ ਅਸੀ ਇਹ ਉਪਰਾਲਾ ਕੀਤਾ ਹੈ ਜਿਥੇ ਸੰਗਤਾ ਵਲੌ ਕੀਰਤਨ ਸਰਵਣ ਕੀਤਾ ਜਾ ਰਿਹਾ ਹੈ ਅਤੇ ਲੰਗਰ ਭੰਡਾਰੇ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ।ਇਸ ਮੌਕੇ ਮੁਖ ਸੇਵਾਦਾਰ ਦਲਜੀਤ ਸਿੰਘ, ਗੁਰਮੁਖ ਸਿੰਘ ਅਮੀਸ਼ਾਹ, ਗੁਰਜੰਟ ਸਿੰਘ, ਹਰਮਨਪ੍ਰੀਤ ਸਿੰਘ, ਪੁਨੀਤ ਸਿੰਘ, ਵਿਸ਼ਾਲਦੀਪ ਸਿੰਘ, ਜੈਦੀਪ ਸਿੰਘ, ਸ਼ਿਵਮ, ਨਵਜੋਤ ਸਿੰਘ, ਡਾ ਚੰਨੀ, ਕੰਵਲਜੀਤ ਸਿੰਘ ਆਦਿ ਮੌਜੂਦ ਸਨ।

