ਪਟਿਆਲਾ

ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕਾਂਗਰਸੀ ਆਗੂਆਂ ਨੇ ਕੀਤੀ ਵਰਕਰਾਂ ਨਾਲ ਵਾਰਡ ਨੰ. 51 ਵਿਖੇ। ਅਹਿਮ ਮੀਟਿੰਗ।

ਵਿਕਾਸ ਕਾਰਜ ਕਾਂਗਰਸ ਸਰਕਾਰ ਨੇ ਕਰਵਾਏ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ-ਦੁੱਗਲ, ਯੋਗੀ

ਪਟਿਆਲਾ (ਮਧੂਸਾਰ ਬਿਊਰੋ): ਸਥਾਨਕ ਬਡੂੰਗਰ ਵਾਰਡ ਨੰ. 57 ਵਿਖੇ ਜਲਦ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਕਾਂਗਰਸੀ ਵਰਕਰਾਂ ਵਿੱਚ ਜੋਸ਼ ਭਰਨ ਲਈ ਵਾਰਡ ਇੰਚਾਰਜ ਅਤੇ ਕਾਂਗਰਸ ਜਿਲ੍ਹਾ ਜਨਰਲ ਸਕੱਤਰ ਬਲਕਾਰ ਸਿੰਘ ਬਡੂੰਗਰ ਦੀ ਅਗਵਾਈ ਵਿੱਚ ਇੱਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਇਸ ਦੋਰਾਨ ਕਾਂਗਰਸ ਬਲਾਕ ਪ੍ਰਧਾਨ ਨਰੇਸ਼ ਦੁੱਗਲ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਐਸ.ਐਸ.ਬੋਰਡ ਮੈਂਬਰ ਗੋਪਾਲ ਸਿੰਗਲਾ, ਕੌਂਸਲਰ ਸ਼ਮੀ ਡੇਟਰ, ਸੁਖਵਿੰਦਰ ਸੁੱਖੀ, ਰਾਜੇਸ਼ ਮੰਡੋਰਾ ਆਦਿ ਆਗੂਆਂ ਵੱਲੈਂ ਸ਼ਮੂਲੀਅਤ ਕੀਤੀ ਗਈ। ਇਸ ਮੋਕੇ ਯੋਗਿੰਦਰ ਸਿੰਘ ਯੋਗੀ, ਨਰੇਸ਼ ਕੁਮਾਰ ਦੁੱਗਲ ਅਤੇ ਗੋਪਾਲ ਸਿੰਗਲਾ ਨੇ ਸਾਂਝੇ ਤੌਰ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੰਲੋਂ ਬਹੁਤ ਹੀ ਥੋੜੇ ਸਮੇਂ ਦੋਰਾਨ ਜਿਹੜੇ ਪੰਜਾਬ ਵਾਸੀਆਂ ਨੂੰ ਰਾਹਤ ਪਹੁੰਚਾਉਣ ਯੋਗ ਕਾਰਜ ਕੀਤੇ ਗਏ ਹਨ ਉਨ੍ਹਾਂ ਦੀ ਮਿਸਾਲ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਅਜਿਹੇ ਲੋਕ ਹਿੱਤ ਫੈਸਲੇ ਕਦੇ ਨਹੀਂ ਲਏ ਗਏ।

ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਨਵੀਂ ਪਾਰਟੀ ਸਬੰਧੀ ਕਿਹਾ ਕਿ ਕੈਪਟਨ ਭਾਜਪਾ ਦੇ ਆਗੂਆਂ ਨਾਲ ਲਗਾਤਾਰ ਮੀਟਿੰਗਾਂ ਕਰਦੇ ਆ ਰਹੇ ਹਨ। ਇਸ ਲਈ ਕੈਪਟਨ ਨੂੰ ਆਪਣੀ ਪਾਰਟੀ ਦਾ ਨਾਂ ਪੰਜਾਬ ਲੋਕ ਭਾਜਪਾ ਰੱਖ ਲੈਣਾ ਚਾਹੀਦਾ ਸੀ। ਉਨ੍ਹਾਂ ਵਿਕਾਸ ਕਾਰਜਾਂ ਸਬੰਧੀ ਕਿਹਾ ਕਿ ਪੰਜਾਬ ਅਤੇ ਪਟਿਆਲਾ ਦੇ ਸਮੁੱਚੇ ਵਾਰਡਾਂ ਵਿੱਚ ਜਿਹੜੇ ਵਿਕਾਸ ਦੇ ਕਾਰਜ ਹੋਏ ਹਨ ਉਹ ਸਭ ਕਾਂਗਰਸ ਸਰਕਾਰ ਨੇ ਆਪਣੀ ਨੀਤੀਆਂ ਤਹਿਤ ਕਰਵਾਏ ਹਨ, ਨਾ ਕਿ ਕੈਪਟਨ ਅਤੇ ਕਿਸੇ ਕੌਂਸਲਰ ਨੇ ਇਸ ਮੋਕੇ ਵਾਰਡ ਇੰਚਾਰਜ ਅਤੇ ਕਾਂਗਰਸ ਦੇ ਜਿਲ੍ਹਾ ਜਨਰਲ ਸਕੱਤਰ ਬਲਕਾਰ ਸਿੰਘ ਬਡੂੰਗਰ ਨੇ ਕਿਹਾ ਕਿ ਜਿਹੜੇ ਪੰਜਾਬ ਵਾਸੀਆਂ ਹਿੱਤ ਕਾਰਜ ਕੈਪਟਨ ਅਮਰਿੰਦਰ ਸਿੰਘ ਬੀਤੇ ਪੋਣੇ ਪੰਜ ਸਾਲਾਂ ਵਿੱਚ ਨਹੀਂ ਕਰਵਾ ਸਕੇ ਉਹ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ 3 ਮਹੀਨਿਆਂ ਵਿੱਚ ਕਰਵਾ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ ਤੋਂ ਚੋਣ ਲੜਣਗੇ ਤਾਂ ਉਨ੍ਹਾਂ ਦੀ ਜਮਾਨਤ ਵੀ ਜਬਤ ਹੋ ਜਾਵੇਗੀ ਕਿਉਂਕਿ ਲੋਕ ਕੈਪਟਨ ਦੀਆਂ ਪਿਛਲੀਆਂ ਕਾਰਗੁਜਾਰੀਆਂ ਤੋਂ ਬੇਹੱਦ ਦੁੱਖੀ ਤੇ ਨਿਰਾਸ਼ ਹਨ। ਇਸ ਮੋਕੇ ਜੋਗਿੰਦਰ ਸਿੰਘ ਬੜਾ, ਮੱਘਰ ਸਿੰਘ ਮੱਟੂ, ਸੰਜੀਵ ਕੁਮਾਰ ਸੰਜੂ, ਜਸਵਿੰਦਰ ਕੌਰ, ਮਹਿੰਦਰ ਕੌਰ, ਜਸਵੀਰ ਕੌਰ, ਪਰਮਜੀਤ ਕੌਰ, ਮਹਿੰਦਰ ਸਿੰਘ, ਤਰਲੋਚਨ ਸਿੰਘ, ਸੁਖਵਿੰਦਰ ਸਿੰਘ, ਰਾਹੁਲ ਬਾਵਾ ਆਦਿ ਕਾਂਗਰਸੀ ਵਰਕਰ ਹਾਜਰ ਸਨ।

Leave a Reply

Your email address will not be published. Required fields are marked *