ਪੰਜਾਬ

ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਹੀ ਦਲਿਤ ਸਮਾਜ ਦੇ ਹੱਕਾਂ ਦਾ ਅਸਲ ਪਹਿਰੇਦਾਰ:– ਰਣਧੀਰ ਬੈਨੀਪਾਲ, ਰਾਜੂ ਖੰਨਾ।

ਬਸਪਾ ਪੰਜਾਬ ਇੰਚਾਰਜ ਰਣਧੀਰ ਬੈਨੀਪਾਲ ਨੇ ਕੀਤੀ ਹਲਕਾ ਅਮਲੋਹ ਦੀ ਸਮੁੱਚੀ ਬਸਪਾ ਲੀਡਰਸ਼ਿਪ ਨਾਲ ਵਿਸ਼ੇਸ਼ ਮੀਟਿੰਗ।

ਕਾਂਗਰਸ ਨੇ ਆਮ ਆਦਮੀ ਪਾਰਟੀ ਨੇ ਹਮੇਸ਼ਾ ਦਲਿਤ ਸਮਾਜ ਦੇ ਹੱਕਾਂ ਤੇ ਡਾਕਾ ਮਾਰਿਆ।

ਪਰਮਜੀਤ ਸਿੰਘ ਪੀ ਏ ਬਸਪਾ ਇੰਚਾਰਜ ਹਲਕਾ ਅਮਲੋਹ ਨਿਯੁਕਤ।*

ਮੰਡੀ ਗੌਬਿੰਦਗੜ,27 ਦਸੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਹੀ ਦਲਿਤ ਸਮਾਜ ਦੇ ਹੱਕਾਂ ਦਾ ਅਸਲ ਪਹਿਰੇਦਾਰ ਹੈ। ਜਿਸ ਵੱਲੋਂ ਸਮੇਂ ਸਮੇਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਦਲਿਤ ਸਮਾਜ ਹਰ ਸਹੂਲਤ ਹੀ ਨਹੀਂ ਦਿੱਤੀ ਸਗੋਂ ਪਾਰਟੀ ਅਤੇ ਸਰਕਾਰ ਵਿੱਚ ਵੀ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ।ਇਸ ਗੱਲ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਤੇ ਚੰਡੀਗੜ੍ਹ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਤੇ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਮੰਡੀਗੌਬਿੰਦਗੜ ਵਿਖੇ ਬਸਪਾ ਦੀ ਸੀਨੀਅਰ ਲੀਡਰਸ਼ਿਪ ਨਾਲ ਵਿਸ਼ੇਸ਼ ਮੀਟਿੰਗ ਕਰਨ ਸਮੇ ਕੀਤਾ।

ਬੈਨੀਪਾਲ ਨੇ ਕਿਹਾ ਕਿ ਬਸਪਾ ਦੀ ਕੌਮੀ ਪ੍ਰਧਾਨ ਭੈਣ ਮਾਇਆਵਤੀ ਜਿਸ ਵੱਲੋਂ ਸਮਾਜ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ। ਇਸ ਕੜੀ ਤਹਿਤ ਪੰਜਾਬ ਅੰਦਰ ਸਮਾਜ ਦੀ ਸਰਕਾਰ ਬਣਾਉਣ ਲਈ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀ ਜਿਸ ਦਾ 100ਸਾਲਾ ਸ਼ਾਨਾਂਮੱਤੀ ਇਤਿਹਾਸ ਹੈ ਨਾਲ ਗੱਠਜੋੜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਵੱਲੋਂ ਜਿਥੇ 2022 ਵਿਧਾਨ ਸਭਾ ਚੋਣਾਂ ਵਿੱਚ ਵੱਡੀਆਂ ਜਿੱਤਾਂ ਦਰਜ਼ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਜਾ ਕੇ ਹਰ ਹਲਕੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਥੇ ਚੋਣਾਂ ਦਾ ਐਲਾਨ ਹੁੰਦੇ ਹੀ ਕੌਮੀ ਪ੍ਰਧਾਨ ਭੈਣ ਮਾਇਆਵਤੀ ਵੱਲੋਂ ਵੀ ਜਲਦ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੋਣ ਵਾਲੀਆਂ ਰੈਲੀਆਂ ਨੂੰ ਵੀ ਸੰਬੋਧਨ ਕਰਨਗੇ।

ਬੈਨੀਪਾਲ ਨੇ ਹਲਕਾ ਅਮਲੋਹ ਦੀ ਬਸਪਾ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਹਲਕਾ ਅਮਲੋਹ ਤੋਂ ਅਣਥੱਕ ਮਿਹਨਤੀ, ਇਮਾਨਦਾਰ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਲਈ ਹਲਕੇ ਦੇ ਘਰ ਘਰ ਤੱਕ ਪਹੁੰਚ ਕਰਨ। ਤਾ ਜੋ ਦਲਿਤ ਸਮਾਜ ਦੀਆਂ ਸਮੱਸਿਆਂਵਾਂ ਨੂੰ ਹੱਲ ਕਰਵਾ ਕੇ ਸਮਾਜ ਦੇ ਹਿੱਤਾ ਨੂੰ ਸੁਰੱਖਿਅਤ ਕੀਤਾ ਜਾ ਸਕੇ। ਉਹਨਾਂ ਚੰਨੀ ਸਰਕਾਰ ਤੇ ਕੇਜਰੀਵਾਲ ਨੂੰ ਝੂਠ ਦਾ ਪੁਲੰਦਾ ਦੱਸਦੇ ਹੋਏ ਕਿਹਾ ਕਿ ਇਹਨਾਂ ਪਾਰਟੀਆਂ ਵੱਲੋਂ ਹਮੇਸ਼ਾ ਦਲਿਤ ਸਮਾਜ ਦੇ ਹੱਕਾਂ ਤੇ ਡਾਕਾ ਮਾਰਿਆ ਤੇ ਦਲਿਤ ਸਮਾਜ ਨੂੰ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮਿਲ ਰਹੀਆਂ ਸਹੂਲਤਾਂ ਨੂੰ ਬੰਦ ਕਰਕੇ ਲੋੜਵੰਦ ਪਰਿਵਾਰਾਂ ਦੇ ਮੂੰਹੋਂ ਰੋਟੀ ਖੋਹੀ ਹੈ। ਜਿਸ ਲਈ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕ ਕਦੇ ਵੀ ਮੂੰਹ ਨਹੀ ਲਗਾਉਣਗੇ। ਇਸ ਮੌਕੇ ਤੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਜਿਥੇ ਬਸਪਾ ਇੰਚਾਰਜ ਪੰਜਾਬ ਰਣਧੀਰ ਸਿੰਘ ਬੈਨੀਪਾਲ ਦਾ ਹਲਕਾ ਅਮਲੋਹ ਅੰਦਰ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ ਉਥੇ ਉਹਨਾਂ ਬਸਪਾ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਹ ਹਲਕਾ ਅਮਲੋਹ ਅੰਦਰ ਦਲਿਤ ਸਮਾਜ ਦੇ ਹਰ ਕਾਰਜ ਦੀ ਪਹਿਰੇਦਾਰੀ ਕਰਦੇ ਹੋਏ ਡੱਟ ਕੇ ਉਹਨਾਂ ਦਾ ਸਾਥ ਦਿੰਦੇ ਰਹਿਣਗੇ।

ਇਸ ਮੌਕੇ ਤੇ ਪਰਮਜੀਤ ਸਿੰਘ ਪੀ ਏ ਨੂੰ ਹਲਕਾ ਅਮਲੋਹ ਬਸਪਾ ਦਾ ਹਲਕਾ ਇੰਚਾਰਜ ਵੀ ਨਿਯੁਕਤ ਕੀਤਾ ਗਿਆ।ਇਸ ਮੌਕੇ ਨੂੰ ਸੂਬਾ ਸਕੱਤਰ ਬਸਪਾ ਕੁਲਵੰਤ ਸਿੰਘ ਮਹਿਤੋ, ਰਾਮ ਸਿੰਘ ਗੋਗੀ ਸੂਬਾ ਜਰਨਲ ਸਕੱਤਰ, ਲੋਕ ਸਭਾ ਇੰਚਾਰਜ ਬਸਪਾ ਧਰਮਪਾਲ ਸਿੰਘ ਸੌਟੀ , ਸਿਵ ਕੁਮਾਰ ਕਲਿਆਣ ਉਮੀਦਵਾਰ ਬਸੀ ਪਠਾਣਾਂ, ਲੋਕ ਸਭਾ ਇੰਚਾਰਜ ਗੁਰਮੀਤ ਸਿੰਘ ਚੋਬਦਾਰਾ,ਜਤਿੰਦਰ ਸਿੰਘ ਬੱਬੂ ਜ਼ਿਲ੍ਹਾ ਪ੍ਰਧਾਨ ਬਸਪਾ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਤੇ ਹਲਕਾ ਪ੍ਰਧਾਨ ਡਾ ਰਾਮ ਚੰਦ,ਮਾਸਟਰ ਚਰਨ ਦਾਸ ਸੌਟੀ,ਮਾਸਟਰ ਗੁਰਧਿਆਨ ਸਿੰਘ, ਧਰਮਿੰਦਰ ਸਿੰਘ ਭੱਦਲਥੂਹਾ, ਗੁਰਮੀਤ ਸਿੰਘ ਭੱਦਲਥੂਹਾ,ਸੇਵਾ ਸਿੰਘ ਅਮਲੋਹ, ਭੁਪਿੰਦਰ ਸਿੰਘ ਡਡਹੇੜੀ, ਦਰਸ਼ਨ ਸਿੰਘ ਬਦੀਨਪੁਰ,ਰਾਜਿੰਦਰ ਸਿੰਘ ਨਸਰਾਲੀ, ਜੀਵਨ ਸਹੋਤਾ,ਲਾਲ ਚੰਦ ਤੰਦਾਬੱਧਾ,ਹਰਚੰਦ ਸਿੰਘ ਨਸਰਾਲੀ, ਹਰਜਿੰਦਰ ਸਿੰਘ ਅਮਲੋਹ, ਸ਼ਿੰਦਰਪਾਲ ਸਿੰਘ ਮੀਆਪੁਰ, ਗੁਰਚਰਨ ਸਿੰਘ ਖਨਿਆਣ,ਲਾਲ ਸਿੰਘ ਸੁਲਹਾਣੀ, ਗੁਰਬਖਸ਼ ਸਿੰਘ ਮੰਡੀ, ਪ੍ਰਕਾਸ਼ ਸਿੰਘ ਸਲਾਣੀ, ਤੋ ਇਲਾਵਾ ਵੱਡੀ ਗਿਣਤੀ ਵਿੱਚ ਹਲਕਾ ਅਮਲੋਹ ਤੋਂ ਬਸਪਾ ਆਗੂ ਮੌਜੂਦ ਰਹੇ।

Leave a Reply

Your email address will not be published. Required fields are marked *