ਪੰਜਾਬੀ ਯੂਨੀਵਰਸਿਟੀ ਨੇ 1-0 ਨਾਲ ਜਿੱਤਿਆ ਆਪਣਾ ਪਲੇਠਾ ਲੀਗ ਮੈਚ
ਪਟਿਆਲਾ 28 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਖੇਡ ਵਿਭਾਗ ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਉੱਤਰ ਭਾਰਤੀ ਅੰਤਰਵਰਸਿਟੀ ਫੁੱਟਬਾਲ ਖੇਡ ਮੁਕਾਬਲਿਆ ਦੇ ਲੀਗ ਮੁਕਾਬਲਿਆਂ ਵਿਚ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣਾ ਪਹਿਲਾ ਮੈਚ 1-0 ਗੋਲਾਂ ਨਾਲ ਜਿੱਤ ਲਿਆ ਹੈ।ਅੱਜ ਹੋਏ ਪਹਿਲੇ ਲੀਗ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ 1-0 ਨਾਲ ਦੇ ਅੰਤਰ ਨਾਲ ਇਸ ਬੇਹੱਦ ਰੋਮਾਂਚਕ ਅਤੇ ਸੰਘਰਸ਼ਪਰਣ ਮੈਚ ਦੌਰਾਨ ਹਰਾਇਆ। ਟੀਮ ਲਈ ਜੇਤੂ ਗੋਲ 65ਵੇਂ ਮਿੰਟ ਵਿਚ ਦੀਪਕ ਕੁਮਾਰ, ਕਪਤਾਨ ਪੰਜਾਬੀ ਯੂਨੀਵਰਸਿਟੀ ਟੀਮ ਵੱਲੋਂ ਕੀਤਾ ਗਿਆ।
ਇਸੇ ਤਰ੍ਹਾਂ ਦੂਜੇ ਮੈਚ ਵਿਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ 37ਵੇਂ ਮਿੰਟ ਵਿਚ ਪਹਿਲਾ ਅਤੇ 84ਵੇਂ ਮਿੰਟ ਵਿਚ ਦੂਸਰਾ ਗੋਲ ਕਰ ਕੇ ਮਾਤ ਦਿੱਤੀ ਅਤੇ ਮੈਚ ਦਾ ਰੁਖ ਆਪਣੇ ਵੱਲ ਕਰਨ ਵਿਚ ਸਫਲਤਾ ਹਾਸਲ ਕੀਤੀ। ਭਲਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਗੁਰੂ ਨਾਨਕ ਦੇਵ ਯੂੂਨੀਵਰਸਿਟੀ ਅੰਮ੍ਰਿਤਸਰ ਵਿਚਕਾਰ ਤੀਜਾ ਲੀਗ ਮੈਚ ਦੁਪਹਿਰ 12 ਵਜੇ ਹੋਵੇਗਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਵਿਚਕਾਰ ਚੌਥਾ ਲੀਗ ਮੈਚ ਬਾਅਦ ਦੁਪਹਿਰ 2 ਵਜੇ ਹੋਵੇਗਾ। ਜ਼ਿਕਰਯੋਗ ਹੈ ਕਿ ਉਪਰੋਕਤ ਦੱਸੀਆਂ ਕੁਆਲੀਫਾਈਡ ਟੀਮਾਂ 11 ਤੋਂ 15 ਜਨਵਰੀ, 2022 ਤੱਕ ਐਮ.ਜੀ.ਯੂਨੀਵਰਸਿਟੀ,ਕੋਟਿਆਮ ਵਿਖੇ ਹੋਣ ਵਾਲੇ ਸਰਬ ਭਾਰਤੀ ਅੰਤਰਵਰਸਿਟੀ ਖੇਡ ਮੁਕਾਬਲਿਆਂ ਵਿਚ ਭਾਗ ਲੈਣਗੀਆਂ।

