ਚਾਰ ਸਾਹਿਬਜ਼ਾਦਿਆ ਨੂੰ ਸਮਰਪਿਤ ਲਗਾਇਆ ਲੰਗਰ ਅਤੇ ਖੂਨਦਾਨ ਕੈਂਪ
ਪਟਿਆਲਾ 28 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਉਮੰਗ ਸੰਸਥਾ ਵੱਲੋਂ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਸੰਸਥਾ ਦੇ ਮੈਂਬਰ ਰੁਪਿੰਦਰ ਸੋਨੂ ਦੀ ਅਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਮੇਅਰ ਬਿੱਟੂ ਸ਼ਰਮਾ ਅਤੇ ਵਰਧਮਾਨ ਹਸਪਤਾਲ ਦੇ ਮੁਖੀ ਸੋਰਵ ਜੈਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸੰਸਥਾ ਦੇ ਪ੍ਰਧਾਨ ਅਰਵਿੰਦਰ ਪ੍ਰਧਾਨ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਅਨੋਖੀ ਸ਼ਹਾਦਤ ਨੂੰ ਸਮਰਪਿਤ ਪੂਰਾ ਦੇਸ਼ ਜੋਸ਼ ਅਤੇ ਸੋਕ ਨਾਲ ਮਨਾਉਂਦਾ ਹੈ।
ਛੋਟੀ ਉਮਰ ਵਿੱਚ ਚਾਰ ਸਾਬਿਜ਼ਾਦਿਆ ਦੀ ਕੁਰਬਾਨੀ ਸਾਰੇ ਜਗਤ ਅਤੇ ਖਾਸ ਕਰ ਬੱਚਿਆ ਲਈ ਵੱਡਾ ਸਬਕ ਹੈ। ਉਹਨਾਂ ਕਿਹਾ ਕਿ ਮੈਂਬਰ ਰੁਪਿੰਦਰ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਹਰ ਸਾਲ ਵੱਧ ਚੜ ਕੇ ਇਨ੍ਹਾਂ ਲੰਗਰ ਲਈ ਸੇਵਾ ਕੀਤੀ ਜਾਂਦੀ ਹੈ। ਕੈਂਪ ਦੌਰਾਨ ਸੰਸਥਾ ਦੇ ਹੋਰਨਾਂ ਮੈਂਬਰਾ ਤੋਂ ਇਲਾਵਾ ਹਰਮਨਦੀਪ ਸਿੰਘ ਨਿਰਮਾਨ, ਗੁਰਜਿੰਦਰ ਪਾਲ ਸਿੰਘ ਸਿੱਧੂ, ਵਿਮਲ ਕੁਮਾਰ, ਰਾਜਵਿੰਦਰ ਕੌਰ, ਭਾਵਨਾ ਪਾਠਕ, ਅਨੁਰਾਗ, ਯੋਗੇਸ਼ ਪਾਠਕ, ਨਰਿੰਦਰ ਗੋਲਡੀ, ਹਰਿੰਦਰ ਮਹਿੰਦਰੂ, ਖੁਸ਼ ਫੇਵੋ, ਹੈੱਪੀ ਪੇਵੋ,ਜਸਪ੍ਰੀਤ,ਬਾਲੀ ਸਰਹਿੰਦ, ਸਿਮਰਨ ਭੰਗੂ, ਨਤੇਸ਼ ਦੀਕਸ਼ਿਤ, ਜਤਿੰਦਰ ਢਿੱਲੋਂ, ਰਾਣਾ, ਸੋਨੂੰ ਗੁਲਾਟੀ, ਸਿੰਕਾ, ਅੰਮ੍ਰਿਤ, ਖਿਲਨ, ਰਾਜੇਸ਼ ਵਰਮਾ ਅਤੇ ਹੋਰ ਕਈ ਇਲਾਕਾ ਨਿਵਾਸੀ ਮੌਜੂਦ ਰਹੇ।

