ਪੰਜਾਬਪਟਿਆਲਾ

ਵਾਅਦਿਆਂ ਤੋਂ ਮੁੱਕਰੀ ਕਾਂਗਰਸ ਤੇ ਆਪ ਦੇ ਝੂਠੇ ਪ੍ਰਚਾਰ ਤੋਂ ਲੋਕ ਸੁਚੇਤ – ਰਾਜੂ ਖੰਨਾ।

ਬਸਪਾ ਦੇ ਨਵਨਿਯੁਕਤ ਹਲਕਾ ਇੰਚਾਰਜ ਪਰਮਜੀਤ ਸਿੰਘ ਦਾ ਕੀਤਾ ਵਿਸ਼ੇਸ਼ ਸਨਮਾਨ।

ਮੰਡੀ ਗੋਬਿੰਦਗੜ੍ਹ, 29 ਦਸੰਬਰ (ਮਧੂਸਾਰ ਬਿਊਰੋ) ਵਾਅਦਿਆ ਤੋਂ ਮੁੱਕਰੀ ਚੰਨੀ ਦੀ ਕਾਂਗਰਸ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਝੂਠੇ ਪ੍ਰਚਾਰ ਤੋਂ ਲੋਕ ਸੁਚੇਤ ਹੋ ਚੁੱਕੇ ਹਨ ਜਿਸ ਲਈ 2022 ਵਿੱਚ ਇਹਨਾਂ ਦੋਵੇਂ ਝੂਠੀਆਂ ਪਾਰਟੀਆਂ ਨੂੰ ਲੋਕ ਬਾਹਰ ਦਾ ਰਸਤਾ ਦਿਖਾਉਣਗੇ। ਇਸ ਗੱਲ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਮੰਡੀ ਗੋਬਿੰਦਗੜ੍ਹ ਵਿਖੇ ਬਹੁਜਨ ਸਮਾਜ ਪਾਰਟੀ ਦੇ ਹਲਕਾ ਅਮਲੋਹ ਦੇ ਨਵਨਿਯੁਕਤ ਇੰਚਾਰਜ ਪਰਮਜੀਤ ਸਿੰਘ ਦਾ ਸਨਮਾਨ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਹਵਾ ਵਿੱਚ ਤੀਰ ਛੱਡ ਕੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਭਰਮਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਉੱਥੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਪੰਜਾਬ ਦੇ ਹਰ ਵਿਭਾਗ ਦੇ ਮੁਲਾਜਿਮਾਂ ਦੀ ਆਵਾਜ ਨੂੰ ਦਬਾਉਣ ਲਈ ਉਹਨਾਂ ਤੇ ਲਾਠੀ ਚਾਰਜ ਕਰਕੇ ਝੂਠੇ ਕੇਸ ਬਨਾਏ ਜਾ ਰਹੇ ਹਨ।

ਜਿਸ ਦੀ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਪੂਰਜੋਰ ਸ਼ਬਦਾਂ ਵਿੱਚ ਨਿੰਦਾ ਕਰਦਾ ਹੋਇਆ ਪੰਜਾਬ ਦੇ ਹਰ ਮੁਲਾਜਿਮ ਦੀ ਪਿੱਠ ਤੇ ਡੱਟ ਕੇ ਖੜਾ ਹੈ। ਉਹਨਾਂ ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਭਾਵੇਂ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਹਰ ਰੋਜ ਹੀ ਪੰਜਾਬ ਆਕੇ ਗਾਰੰਟੀਆਂ ਦੇ ਰਿਹਾ ਹੈ ਪਰ ਉੇਹਨਾਂ ਦੇ ਭੱਜ ਰਹੇ ਐਮ ਐਲ ਏਆਂ ਦੀ ਕੋਈ ਗਾਰੰਟੀ ਨਹੀਂ। ਉਹਨਾਂ ਹਲਕਾ ਅਮਲੋਹ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੂੜ ਪ੍ਰਚਾਰ ਤੋਂ ਸੁਚੇਤ ਰਹਿੰਦੇ ਹੋਏ ਜਿਸ ਅਕਾਲੀ ਸਰਕਾਰ ਨੇ ਪਿਛਲੇ ਸਮੇਂ ਵਿੱਚ ਕਰੋੜਾ ਰੁਪਏ ਦੀ ਲਾਗਤ ਨਾਲ ਹਲਕੇ ਅੰਦਰ ਵਿਕਾਸ ਕਾਰਜ ਕਰਵਾਏ, ਉਸ ਗੱਠਜੋੜ ਨੂੰ ਵੱਡੀ ਜਿੱਤ ਦਰਜ ਕਰਵਾਉਣ ਤਾਂ ਜੋ ਕਾਂਗਰਸ ਸਰਕਾਰ ਵੱਲੋਂ ਰੋਕੀਆਂ ਭਲਾਈ ਸਕੀਮਾਂ ਤੇ ਰੁਕੇ ਵਿਕਾਸ ਕਾਰਜਾਂ ਨੂੰ ਜਲਦ ਕਰਵਾਇਆ ਜਾ ਸਕੇ।

ਇਸ ਮੌਕੇ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਹਲਕੇ ਦੇ ਸਮੁੱਚੀ ਲੀਡਰਸ਼ਿਪ ਨੂੰ ਨਾਲ ਲੈਕੇ ਬਸਪਾ ਦੇ ਨਵਨਿਯੁਕਤ ਹਲਕਾ ਇੰਚਾਰਜ ਪਰਮਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਹਲਕਾ ਪ੍ਰਧਾਨ ਡਾ ਅਰਜਨ ਸਿੰਘ, ਜੱਥੇ ਹਰਬੰਸ ਸਿੰਘ ਬਡਾਲੀ, ਸੀਨੀ ਆਗੂ ਨਿਰਭੈ ਸਿੰਘ ਵਿਰਕ, ਸ਼ਹਿਰੀ ਪ੍ਰਧਾਨ ਅਮਲੋਹ ਰਾਕੇਸ਼ ਕੁਮਾਰ ਸ਼ਾਹੀ, ਜੱਥੇ ਜਰਨੈਲ ਸਿੰਘ ਮਾਜਰੀ, ਸੀਨੀ ਯੂਥ ਆਗੂ ਰੁਪਿੰਦਰ ਸਿੰਘ ਕੁੰਜਾਰੀ, ਜੱਥੇ ਹਰਿੰਦਰ ਸਿੰਘ ਦੀਵਾ, ਯੂਥ ਅਕਾਲੀ ਦਲ ਦੇ ਕੌਮੀ ਸਕੱਤਰ ਸੁਖਚੈਨ ਸਿੰਘ ਦੀਵਾ, ਬਸਪਾ ਦੇ ਆਗੂ ਗੁਰਚਰਨ ਸਿੰਘ ਖਨਿਆਣ, ਜੱਥੇ ਕੁਲਵਿੰਦਰ ਸਿੰਘ ਭੰਗੂ, ਗੁਰਮੇਲ ਸਿੰਘ ਅਮਲੋਹ, ਸੀਨੀ ਯੂਥ ਆਗੂ ਕਾਲਾ ਗੋਸ਼ਲ, ਸਰਕਲ ਪ੍ਰਧਾਨ ਐਸ ਸੀ ਰਣਧੀਰ ਸਿੰਘ ਬਾਗੜੀਆ, ਚਰਨਜੀਤ ਸਿੰਘ ਚੰਨਾ, ਸਵਰਨ ਸਿੰਘ ਸੋਨੀ, ਪ੍ਰਧਾਨ ਰਣਜੀਤ ਸਿੰਘ ਕੋਟਲੀ, ਮੁੱਖ ਬੁਲਾਰਾ ਅਮਨ ਸਿੰਘ ਲਾਡਪੁਰ, ਜੀਵਨ ਸਹੋਤਾ, ਮਾ ਚਰਨ ਸਿੰਘ ਸੋਂਟੀ, ਸੇਵਾ ਸਿੰਘ ਅਮਲੋਹ, ਹੰਸਰਾਜ ਅਮਲੋਹ ਵਿਸ਼ੇਸ਼ ਤੌਰ ਤੇ ਹਾਜਰ ਸਨ।

Leave a Reply

Your email address will not be published. Required fields are marked *