ਪੰਜਾਬਪਟਿਆਲਾ

ਦਿਵਿਆਂਗ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਮਦਦ ਸਟਾਈਪੈਂਡ/ਸਟੂਡੈਂਟਸਿ਼ਪ ਸੰਬੰਧੀ ਅਰਜ਼ੀਆਂ ਦੇਣ ਦੀ ਆਖ਼ਰੀ ਮਿਤੀ ਵਿੱਚ ਸੱਤ ਜਨਵਰੀ ਤੱਕ ਦਾ ਵਾਧਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸਾਲ 2021-22 ਦੌਰਾਨ ਦਾਖਲ ਹੋਏ ਦਿਵਿਆਂਗ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਮਦਦ ਸਟਾਈਪੈਂਡ/ਸਟੂਡੈਂਟਸਿ਼ਪ ਸੰਬੰਧੀ ਅਰਜ਼ੀਆਂ ਦੇਣ ਦੀ ਆਖ਼ਰੀ ਮਿਤੀ ਵਿੱਚ ਸੱਤ ਜਨਵਰੀ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਜਿ਼ਕਰਯੋਗ ਹੈ ਕਿ ਪੰਜਾਬੀ ਯੂਨੀਵਰਿਸਿਟੀ ਵਿਖੇ ਸਿੱਖਿਆ ਹਾਸਿਲ ਕਰ ਰਹੇ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਦਿਵਿਆਂਗ ਵਿਦਿਆਰਥੀਆਂ ਵਿੱਚੋਂ 10 ਵਿਦਿਆਰਥੀਆਂ ਨੂੰ 2021-22 ਦੇ ਸੈਸ਼ਨ ਦੌਰਾਨ 500 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਮਦਦ ਮੁਹੱਈਆ ਕਰਵਾਈ ਜਾਣੀ ਹੈ।

ਡੀਨ ਅਕਾਦਮਿਕ ਮਾਮਲੇ ਵੱਲੋਂ ਜਾਰੀ ਪੱਤਰ ਰਾਹੀਂ ਮਿਤੀ 26.11.2021 ਤੱਕ ਇਸ ਸੰਬੰਧੀ ਅਰਜ਼ੀਆਂ ਮੰਗੀਆਂ ਗਈਆਂ ਸਨ ਪਰ ਹੁਣ ਇਹ ਮਿਤੀ ਵਧਾ ਕੇ ਸੱਤ ਜਨਵਰੀ 2022 ਕੀਤੀ ਗਈ ਹੈ। ਇਸ ਸੰਬੰਧੀ ਮੁੜ ਦੁਬਾਰਾ ਯੂਨੀਵਰਸਿਟੀ ਦੇ ਸਮੂਹ ਵਿਭਾਗਾਂ, ਰਿਜਨਲ ਸੈਂਟਰਜ਼, ਨੇਬਰਹੁੱਡ ਕੈਂਪਸਿਜ਼ ਅਤੇ ਕਾਂਸਟੀਚੂਐਂਟ ਕਾਲਜਾਂ ਦੇ ਮੁਖੀ ਸਾਹਿਬਾਨ ਨੂੰ ਲਿਖਿਆ ਗਿਆ ਹੈ ਕਿ ਉਹ ਆਪਣੇ ਦਿਵਿਆਂਗ ਵਿਦਿਆਰਥੀਆਂ ਦੀ ਅਰਜ਼ੀਆਂ ਆਪਣੇ ਰਾਹੀਂ ਪਹੁੰਚਦੀਆਂ ਕਰਨ। ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਨੂੰ ਸਿਵਲ ਸਰਜਨ ਜਾਂ ਸੰਬੰਧਤ ਮੈਡੀਕਲ ਵਿੰਗ/ਮੁਖੀ ਵੱਲੋਂ ਜਾਰੀ ਕੀਤੇ ਗਏ ਸਰਟੀਫਿ਼ਕੇਟ ਅਰਜ਼ੀ ਨਾਲ ਲਗਾਉਣ ਲਈ ਕਿਹਾ ਗਿਆ ਹੈ। ਇਹ ਸਰਟੀਫਿ਼ਕੇਟ ਯੂਨੀਵਰਸਿਟੀ ਦੇ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਪ੍ਰਤੀ ਹਸਤਾਖ਼ਰ ਕੀਤੇ ਹੋਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਕਿ ਇਹ ਸਪਸ਼ਟ ਹੋਵੇ ਕਿ ਵਿਦਿਆਰਥੀ ਦਾ ਸਰੀਕ ਕਿਸ ਤਰ੍ਹਾਂ ਅਪੰਗ ਹੈ, ਕਿੰਨੇ ਪ੍ਰਤੀਸ਼ਤ ਅਪੰਗ ਹੈ ਅਤੇ ਕਦੋਂ ਤੋਂ ਅਪੰਗ ਹੈ।

Leave a Reply

Your email address will not be published. Required fields are marked *