ਹਰਪਾਲ ਜੁਨੇਜਾ ਨੇ ਵਿਕਾਸ ਕਰਕੇ ਬਦਲੀ ਸ਼ਹਿਰ ਦੀ ਨੁਹਾਰ : ਸਾਹਿਲ ਮਿੱਤਲ
ਪਟਿਆਲਾ 16 ਜੂਨ (ਮਧੂਸਾਰ ਬਿਊਰੋ) ਸਮਾਜ ਸੇਵੀ ਅਤੇ ਯੂਥ ਵਰਕਰ ਸਾਹਿਲ ਮਿੱਤਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਵੱਲੋਂ ਸ਼ਹਿਰ ਦੇ ਵਿਕਾਸ ਲਈ ਲਿਆਂਦੇ ਗਏ ਕਰੋੜਾਂ ਰੁਪਏ ਨਾਲ ਪਟਿਆਲਾ ਦਾ ਵਿਕਾਸ ਕਰਵਾਇਆ ਜਾ ਰਿਹਾ, ਜਿਸ ਨਾਲ ਸ਼ਹਿਰ ਦੀ ਨੁਹਾਰ ਬਦਲਣ ਲੱਗ ਪਈ ਹੈ।
ਉਨ੍ਹਾਂ ਕਿਹਾ ਕਿ ਹੁਣ ਤੱਕ ਕਾਂਗਰਸ ਪੱਖਪਾਤੀ ਰਵੱਈਏ ਨਾਲ ਕੰਮ ਕਰਦੀ ਰਹੀ ਹੈ, ਜਿਸ ਨਾਲ ਸ਼ਹਿਰ ਦਾ ਵਿਕਾਸ ਕਈ ਸਾਲਾਂ ਤੋਂ ਰੁਕਵਾਇਆ ਪਿਆ ਸੀ, ਪ੍ਰੰਤੂ ਜਦੋਂ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਸਰਕਾਰ ਵੱਲੋਂ ਪਟਿਆਲਾ ਸ਼ਹਿਰ ਦੇ ਵਿਕਾਸ ਗ੍ਰਾਂਟਾਂ ਦੇ ਗੱਫੇ ਦਿੱਤੇ ਜਾ ਰਹੇ ਹਨ, ਜਿਸ ਨਾਲ ਪਟਿਆਲਾ ਸ਼ਹਿਰ ਦੀ ਦਿੱਖ ਸੰਵਰਨ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਹਰਪਾਲ ਜੁਨੇਜਾ ਵੱਲੋਂ ਸ਼ਹਿਰ ਵਿਚ ਗ੍ਰਾਂਟ ਨੂੰ ਪਾਰਦਰਸ਼ਤਾ ਨਾਲ ਖਰਚਿਆ ਜਾ ਰਿਹਾ ਹੈ, ਜਿਸ ਨਾਲ ਸ਼ਹਿਰ ਤਰੱਕੀ ਤੇ ਵਿਕਾਸ ਦੇ ਰਾਹ ‘ਤੇ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੇ ਇਸ ਵਾਰ 2017 ਵਿਚ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਮਨ ਬਣਾ ਲਿਆ ਹੈ। ਮਿੱਤਲ ਨੇ ਕਿਹਾ ਕਿ ਲੋਕ ਸ਼ਹਿਰ ਵਿਚ ਕੰਮ ਹੁੰਦਾ ਵੇਖ ਰਹੇ ਹਨ, ਜਿਸ ਨਾਲ ਲੋਕਾਂ ਨੇ ਮੁੜ ਅਕਾਲੀ ਦਲ ਦੀ ਸਰਕਾਰ ਨੂੰ ਫਤਵਾ ਦੇਣ ਦਾ ਮਨ ਬਣਾ ਲਿਆ ਹੈ।

