ਹਰ ਮਹੀਨੇ੍ਰਸਜਗ ਰਹਿਣ, ਨਿਯਮਾਂ ਦੀ ਪਾਲਣਾ ਕਰਨ ਤਾਂ ਕੁੱਝ ਨਹੀਂ ਵਿਗਾੜ ਪਾਵੇਗਾ ਕੋਰੋਨਾ – ਸਿਹਤ ਮੰਤਰੀ ਅਨਿਲ ਵਿਜ
ਸਿਹਤ ਮੰਤਰੀ ਅਨਿਲ ਵਿਜ ਨੇ ਸੂਬੇ ਵਿਚ 15 ਤੋਂ 18 ਉਮਰ ਵਰਗ ਦੇ ਬੱਚਿਆਂ ਨੂੰ ਕੋਰੋਨਾ ਵੈਕਸਿਨ ਲਗਾਉਣ ਦੀ ਸ਼ੁਰੂਆਤ ਅੰਬਾਲਾ ਕਂੈਟ ਵਿਚ ਸਥਾਪਿਤ ਵੈਕਸੀਨੇਸ਼ਨ ਸਂੈਟਰ ਤੋਂ ਕੀਤੀ
ਚੰਡੀਗੜ੍ਹ, 3 ਜਨਵਰੀ (ਮਧੂਸਾਰ ਬਿਊਰੋ)- ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਯਕੀਨੀ ਤੌਰ ਤੇ ਕੋਰੋਨਾ ਦੀ ਤੀਜੀ ਲਹਿਰ ਦਸਤਕ ਦੇ ਰਹੀ ਹੈ ਮਗਰ ਇਕ ਗਲ ਇਹ ਸਪਸ਼ਟ ਤੌਰ ਤੇ ਕਹਿਣਾ ਚਾਹੁੰਦੇ ਹਨ ਕਿ ਡਰਨ ਨਹੀਂ-ਸੁਚੇਤ ਰਹਿਣ, ਕੋਰੋਨਾ ਕੁੱਝ ਨਹੀਂ ਵਿਗਾੜ ਪਾਵੇਗਾ ਅਤੇ ਕੋਰੋਨਾ ਤੋਂ ਬਚਾਅ ਦੀ ਨਿਯਮਾਂ ਦੀ ਪਾਲਣਾ ਕਰਨ।
ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਸੂਬੇ ਵਿਚ 15 ਤੋਂ 18 ਉਮਰ ਵਰਗ ਦੇ ਬੱਚਿਆਂ ਨੂੰ ਕੋਰੋਨਾ ਵੈਕਸਿਨ ਲਗਾਉਣ ਦੇ ਕਾਰਜ ਦੀ ਸ਼ੁਰੂਆਤ ਅੰਬਾਲਾ ਕੈਂਟ ਦੇ ਐਸਡੀ ਕਾਲਜ ਵਿਚ ਸਥਾਪਿਤ ਵੈਕਸੀਨੇਸ਼ਨ ਸੈਂਟਰ ਤੋਂ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੈਂਟਰ ਦਾ ਰੀਬਨ ਕੱਟ ਕੇ ਵਿਧੀਵਤ ਉਦਘਾਟਨ ਵੀ ਕੀਤਾ। ਇਸ ਮੌਕੇ ਤੇ ਸਿਹਤ ਮੰਤਰੀ ਸ੍ਰੀ ਵਿਜ ਨੇ ਕੋਰੋਨਾ ਵੈਕਸਿਨ ਲਗਾਉਣ ਵਾਲੇ ਬੱਚਿਆ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਉਨ੍ਹਾਂ ਨੇ ਦਸਿਆ ਕਿ 10 ਜਨਵਰੀ ਤੋਂ ਫ੍ਰੰਟਲਾਇਨ ਵਰਕਰਸ, ਹੈਲਥ ਕੇਅਰ ਵਰਕਰਸ ਅਤੇ 60 ਸਾਲ ਉਮਰ ਤੋਂ ਵੱਧ ਦੇ ਕੋਮੋਰਬਿਟੀ ਲੋਕਾਂ ਨੂੰ ਪ੍ਰੀਕਾਸ਼ਨ ਡੋਜ ਲਗਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ। ਹਰਿਆਣਾ ਵਿਚ ਹੁਣ ਤਕ ਪਹਿਲੀ ਡੋਜ 98 ਫੀਸਦੀ ਲੋਕਾਂ ਅਤੇ 71 ਫੀਸਦੀ ਦੂਜੀ ਡੋਜ ਲਗਾਈ ਜਾ ਚੁੱਕੀ ਹੈ। ਇਸ ਮੌਕੇ ਤੇ ਵੀਸੀ ਰਾਹੀਂ ਪੂਰੇ ਸੂਬੇ ਦੇ ਸੀਐਮਓ ਇਸ ਪੋ੍ਰਗ੍ਰਾਮ ਵਿਚ ਸ਼ਾਮਿਲ ਵੀ ਹੋਏ।
ਵਿਸ਼ਵ ਦਾ ਸੱਭ ਤੋਂ ਵੱਡਾ ਵੈਕਸੀਨੇਸ਼ਨ ਮੁਹਿੰਮ ਪੀਐਮ ਮੋਦੀ ਦੇ ਮਾਰਗਦਰਸ਼ਨ ਤੇ ਸਫਲਤਾਪੂਰਵਕ ਚੱਲ ਰਿਹਾ – ਅਨਿਲ ਵਿਜ
ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਕੁਸ਼ਲ ਮਾਰਗਦਰਸ਼ਨ ਵਿਚ ਵਿਸ਼ਵ ਦਾ ਸੱਭ ਤੋਂ ਵੱਡਾ ਵੈਕਸੀਨੇਸ਼ਨ ਮੁਹਿੰਮ ਭਾਰਤ ਵਿਚ ਸਫਲਤਾਪੂਰਵਕ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਿਚ 15 .40 ਲੱਖ ਬੱਚੇ 15 ਤੋਂ 18 ਸਾਲ ਦੀ ਸ਼੍ਰੇਣੀ ਵਿਚ ਆਉਂਦੇ ਹਨ। ਇੰਨ੍ਹਾ ਬੱਚਿਆਂ ਦਾ ਸੋਮਵਾਰ 3 ਜਨਵਰੀ, 2022 ਤੋਂ ਪੂਰੇ ਹਰਿਆਣਾ ਵਿਚ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਿਹਤ ਮੰਤਰੀ ਸ੍ਰੀ ਵਿਜ ਨੇ ਕਿਹਾ ਕਿ ਹਰਿਆਣਾ ਦੇ ਹਰ ਟੀਕਾਕਰਣ ਕੇਂਦਰ ਤੇ ਇਸ ਦੀ ਵਿਵਸਥਾ ਕੀਤੀ ਗਈ ਹੈ ਅਤੇ ਅਸੀਂ ਕਿਹਾ ਹੈ ਕਿ ਬੱਚਿਆਂ ਦੇ ਲਈ ਵੱਖ੍ਰ ਲਾਇਨ ਲਗਾਉਣ ਅਤੇ ਵੱਖ ਟੀਕਾ ਲਗਾਉਣ ਵਾਲਿਆਂ ਦੀ ਟੀਮ ਉੱਥੇ ਮੌਜੂਦ ਹੋਵੇ। ਜਿੱਥੇ੍ਰਜਿੱਥੇ ਮੁੁਮਕਿਨ ਹੋ ਸਕੇ ਤਾਂ ਸਿਰਫ ਬੱਚਿਆਂ ਦੇ ਲਈ ਹੀ ਵੈਕਸੀਨੇਸ਼ਨ ਸੈਂਟਰ ਚਲਾਏ ਜਾਣ।
ਮੈਂ ਫ੍ਰੰਟ ਲਾਇਨ ਵਰਕਰਸ ਨੂੰ ਸੈਲਯੂਟ ਕਰਦਾ ਹਾਂ – ਸਿਹਤ ਮੰਤਰੀ ਅਨਿਲ ਵਿਜ
ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਉਹ ਆਪਣੇ ਸਿਹਤ ਵਿਭਾਗ ਦੇ ਸਾਰੇ ਡਾਕਟਰਸ, ਨਰਸ, ਪੈਰਾ ਮੈਡੀਕਲ ਸਟਾਫ, ਆਸ਼ਾ ਵਰਕਰ ਤੇ ਹੋਰ ਸਾਰੇ ਸਟਾਫ ਨੂੰ ਸੈਲੀਯੂਟ ਕਰਦੇ ਹਨ ਜਿਨ੍ਹਾਂ ਨੇ ਕੋਰੋਨਾ ਦੇ ਖਿਲਾਫ ਇਸ ਯੁੱਧ ਵਿਚ ਆਪਣਾ ਬਹੁਤ ਮਹਤੱਵਪੂਰਣ ਯੋਗਦਾਨ ਦਿੱਤਾ ਹੈ। ਹਾਲਾਂਕਿ ਅਜਿਹਾ ਕਰਦੇ ਹੋਏ ਕੁੱਝ ਲੋਕਾਂ ਨੂੰ ਆਪਣੀ ਜਾਣ ਵੀ ਗਵਾਣੀ ਪਈ। ਸਿਹਤ ਵਿਭਾਗ ਦੇ 28 ਲੋਕ ਆਪਣੇ ਜਿਮੇਵਾਰੀ ਨੂੰ ਨਿਭਾਉਂਦੇ ਹੋਏ ਆਪਣੀ ਕੁਰਬਾਨੀ ਦੇ ਚੁੱਕੇ ਹਨ। ਇਸੀ ਤਰ੍ਹਾ ਪੁਲਿਸ ਵਿਭਾਗ ਦੇ 35 ਲੋਕਾਂ ਨੇ ਆਪਣੀ ਜਾਣ ਕਵਾਈ ਅਤੇ ਨਗਰ ਨਿਗਮਾਂ ਦੇ ਵੀ ਕੁੱਝ ਲੋਕਾਂ ਨੂੰ ਆਪਣੇ ਪਾ੍ਰਣਾਂ ਦੀ ਆਹੂਤੀ ਦੇਣੀ ਪਈ ਪਰ ਡੱਟ ਕੇ ਸਾਰੇ ਲੋਕਾਂ ਨੇ ਆਪਣੀ ਜਿਮੇਵਾਰੀ ਨੂੰ ਨਿਭਾਇਆ।
ਕੋਰੋਨਾ ਆਇਆ, ਤਾਂ ਇਕ ਵੀ ਲੈਬ ਨਹੀਂ, ਅੱਜ ਸੂਬੇ ਵਿਚ ਇਕ ਜਿਲ੍ਹੇ ਨੂੰ ਛੱਡ ਕੇ ਜਿਲ੍ਹੇ ਵਿਚ ਆਰਟੀਪੀਸੀਆਰ ਲੈਬ ਚਾਲੂ – ਅਨਿਲ ਵਿਜ
ਸਿਹਤ ਮੰਤਰੀ ਸ੍ਰੀ ਵਿਜ ਨੇ ਕਿਹਾ ਕਿ ਕੋਰੋਨਾ ਨਾਲ ਲੜਨ ਦੇ ਲਈ ਅਸੀਂ ਆਪਣੀ ਸਾਰੀ ਵਿਵਸਥਾਵਾਂ ਕੀਤੀਆਂ ਹਨ ਅਤੇ ਜੋ੍ਰਜੋ ਜਰੂਰੀ ਹਨ ਉਹ ਸਾਰੇ ਹਰਿਆਣਾ ਵਿਚ ਉਪਲਬਧ ਕਰਾਇਆ ਜਾ ਰਿਹਾ ਹੈ। ਜਦੋਂ ਕੋਰੋਨਾ ਆਇਆ ਸੀ ਉਦੋਂ ਹਰਿਆਣਾ ਵਿਚ ਇਕ ਵੀ ਆਰਟੀਪੀਸੀਆਰ ਲੈਬ ਨਹੀਂ ਸੀ, ਅੱਜ ਇਕ ਜਿਲ੍ਹੇ ਨੂੰ ਛੱਡ ਬਾਕੀ ਸਾਰੇ ਜਿਲ੍ਹਿਆਂ ਵਿਚ ਆਰਟੀਪੀਸੀਆਰ ਲੈਬ ਸਥਾਪਿਤ ਹਨ ਅਤੇ ਜਿਸ ਜਿਲ੍ਹੇ ਵਿਚ ਨਹੀਂ ਉੱਥੇ ਵੀ ਜਲਦੀ ਲਗਣ ਵਾਲੀਆਂ ਹਨ। ਜਿਨੋਮ ਸਿਕਵੇਂਸਿੰਗ ਦੇ ਲਈ ਵੀ ਸਾਨੂੰ ਦਿੱਲੀ ਜਾਣਾ ਪੈਂਦਾ ਸੀ, ਮਗਰ ਹੁਣ ਤਿੰਨ ਦਿਨ ਤੋਂ ਰੋਹਤਕ ਦੇ ਐਮਡੀਯੂ ਵਿਚ ਲੈਬ ਚਾਲੂ ਹੋ ਚੁੱਕੀ ਹੈ ਅਤੇ ਅਸੀਂ ਆਪਣੇ ਅਪਰੇਟਰਸ ਦਿੱਲੀ ਨਈਂ ਰੋਹਤਕ ਭੇਜ ਰਹੇ ਹਨ।
84 ਸਰਕਾਰ ਤੇ 54 ਪ੍ਰਾਈਵੇਟ ਹਸਪਤਾਲਾਂ ਵਿਚ ਪੀਐਸਏ ਪਲਾਂਟ ਸਥਾਪਿਤ – ਅਨਿਲ ਵਿਜ
ਸਿਹਤ ਮੰਤਰੀ ਸ੍ਰੀ ਵਿਜ ਨੇ ਕਿਹਾ ਕਿ ਦੂਜੀ ਲਹਿਰ ਵਿਚ ਆਕਸੀਜਨ ਦੇ ਦਿਕੱਤ ਆਈ ਅਤੇ ਉਦੋਂ ਅਸੀ ਫੈਸਲਾ ਕੀਤਾ ਕਿ 50 ਬੈਡ ਤੋਂ ਉੱਪਰ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿਚ ਪੀਐਸਏ ਪਲਾਂਟ ਲਗਾਏ ਗਏ। ਹੁਣ 84 ਸਰਕਾਰੀ ਹਸਪਤਾਲਾਂ ਵਿਚ ਪੀਐਸਏ ਪਲਾਂਟ ਚਾਲੂ ਹੋ ਚੁੱਕੇ ਹਨ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ 54 ਪੀਐਸਏ ਪਲਾਂਟ ਚਾਲੂ ਹੋ ਚੁੱਕੇ ਹਨ। ਸਾਡੇ ਕੋਲ ਕਾਫੀ ਗਿਣਤੀ ਵਿਚ ਆਈਸੋਲੇਸ਼ਨ ਬੈਡ, ਆਕਸੀਜਨ ਬੈਡ, ਆਈਸੀਯੂ , ਵੈਂਟੀਲੇਟਰ ਅਤੇ ਬਹੁਤ ਵੱਡੀ ਗਿਣਤੀ ਵਿਚ ਆਕਸੀਜਨ ਕੰਸੰਟ੍ਰੇਟਰ ਵੀ ਹਨ ਅਤੇ ਉਹ ਸਾਰੀ ਦਵਾਈਆਂ ਜੋ ਇਲਾਜ ਵਿਚ ਇਸਤੇਮਾਲ ਹੁੰਦੀਆਂ ਹਨ ਉਨ੍ਹਾਂ ਦਾ ਕਾਫੀ ਸਟਾਕ ਸਾਡੇ ਕੋਲ ਉਪਲਬਧ ਹੈ।
ਸਰਕਾਰ ਵੱਲੋਂ ਜਾਰੀ ਨਿਯਮਾਂ ਦਾ ਪਾਲਣ ਕਰਨ੍ਰ ਅਨਿਲ ਵਿਜ
ਸਿਹਤ ਮੰਤਰੀ ਨੇ ਸੂਬਾਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਕੋਰੋਨਾ ਤੋਂ ਬਚਾਅ ਦੇ ਲਈ ਸਮੇਂ-ਸਮੇਂ ਤੇ ਦਿਸ਼ਾ੍ਰਨਿਰਦੇਸ਼ ਜਾਰੀ ਕੀਤੇ ਹਨ ਅਤੇ ਇਹ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੇ ਹਨ ਕਿ ਤੁਸੀਂ ਸੱਭ ਉਨ੍ਹਾਂ ਦਾ ਪਾਲਣ ਕਰਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਆ ਰਹੀ ਹੈ, ਮਗਰ ਮਂੈ ਇਕ ਗਲ ਮਹਿਣਾ ਚਾਹੁੰਦਾ ਹਾਂ ਕਿ ਡਰੋਂ ਨਾ ਸੁਚੇਤ ਰਹੋ, ਕੋਰੋਨਾ ਕੁੱਝ ਨਹੀਂ ਵਿਗਾੜ ਪਾਵੇਗਾ, ਸਜਗ ਰਹਿਣ। ਲੋਕ ਮਾਸਕ ਪਾਉਣ, ਸੋਸ਼ਲ ਡਿਸਟਂੈਸਿੰਗ ਦਾ ਪਾਲਣ ਕਰਨ, ਸਮੇਂ ਤੇ ਸਾਬਣ ਨਾਲ ਹੱਥ ਸਾਫ ਕਰਨ, ਕਿਤੇ ਭੀੜ ਇਕੱਠੀ ਨਾ ਕਰਨ। ਸਿਹਤ ਮੰਤਰੀ ਨੇ ਕਿਹਾ ਕਿ ਲੋਕ ਆਪਣੇ ਕੰਮ ਧੰਧੇ ਕਰਨ, ਅਸੀਂ ਮਨਾ ਨਹੀਂ ਕਰਦੇ, ਮਗਰ ਸਰਕਾਰ ਦੀ ਹਿਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੰਮ ਕਰਨ, ਸਰਕਾਰ ਨੇ ਜੋ ਗਿਣਤੀ ਦੀ ਮੰਜੂਰੀ ਦਿੱਤੀ ਹੈ ਉਸ ਦੀ ਉਲੰਘਣਾ ਨਾ ਕਰਨ, ਉਨ੍ਹੀ ਗਿਣਤੀ ਵਿਚ ਹੀ ਇਕੱਠਾ ਹੋਣਾ ਚਾਹੀਦਾ ਹੈ ਜੋ ਦੱਸੀ ਗਈ ਹੈ। ਉਨ੍ਹਾ ਨੇ ਕਿਹਾ ਕਿ ਕੁੱਝ ਜਿਲ੍ਹਿਆਂ ਵਿਚ ਦੁਕਾਨਾਂ ਬੰਦ ਰਨ ਦਾ ਸਮਾਂ ਤੈਅ ਕੀਤਾ ਗਿਆ ਹੈ ਅਤੇ ਇਸ ਵਿਚ ਪzਸ਼ਾਸਨ ਦਾ ਸਹਿਯੋਗ ਕਰਨ। ਉਨ੍ਹਾਂ ਨੇ ਕਿਹਾ ਕਿ ਜੋ੍ਰਜੋ ਹਿਦਾਇਤਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਦੀ ਪਾਲਣਾ ਕਰੋ।
10 ਦਿਨਾਂ ਵਿਚ ਵੈਕਸੀਨੇਸ਼ਨ ਪੂਰੀ ਕੀਤੀ ਜਾਵੇਗੀ – ਵਿਜ
ਸਿਹਤ ਮੰਤਰੀ ਸ੍ਰੀ ਵਿਜ ਨੇ ਕਿਹਾ ਕਿ ਅੱਜ ਤੋਂ 15 ਤੋਂ 18 ਸਾਲ ਉਮਰ ਬੱਚਿਆਂ ਨੂੰ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂ ਉਮੀਦ ਹੈ ਕਿ ਅਗਲੇ 10 ਦਿਨਾਂ ਵਿਚ ਪੂਰਾ ਕੀਤਾ ਜਾਵੇਗਾ, ਸਾਡੇ ਕੋਲ ਕਾਫੀ ਗਿਣਤੀ ਵਿਚ ਵੈਕਸੀਨੇਸ਼ਨ ਦਾ ਸਟਾਕ ਉਪਲਬਧ ਹੈ ਅਤੇ ਕੇਂਦਰ ਤੋਂ ਹੋਰ ਸਟਾਕ ਮਿਲਣ ਦਾ ਭਰੋਸਾ ਮਿਲਿਆ ਹੈ।

