ਹਰਿਆਣਾ

ਸੁਸ਼ਾਸਨ ਦੀ ਪਰਿਕਲਪਣਾ ਨੂੰ ਸਹੀ ਮੁਾਇਨੇ ਵਿਚ ਮੂਰਤਰੂਪ ਦੇ ਰਿਹਾ ਹੈ ਸੀਐਮ ਵਿੰਡੋਂ ਤੇ ਉਨ੍ਹਾਂ ਦਾ ਟਵੀਟਰ ਹੈਂਡਲ

ਸੱਤ ਸਾਲ ਵਿਚ 908024 ਲੋਕਾਂ ਦੀ ਸਿੱਧੇ ਹੋਈ ਪਹੁੰਚ ਮੁੱਖ ਮੰਤਰੀ ਦਫਤਰ ਨਾਲ

ਸਾਲ 2021 ਵਿਚ 123848 ਸ਼ਿਕਾਇਤਾਂ ਵਿੱਚੋਂ 74752 ਦਾ ਹੋਇਆ ਨਿਪਟਾਨ

ਹਰ ਰਾਜ ਔਸਤਨ 347 ਸ਼ਿਕਾਇਤਾਂ ਤੇ ਹੋਈ ਸੁਣਵਾਈ

ਚੰਡੀਗੜ੍ਹ, 3 ਜਨਵਰੀ (ਮਧੂਸਾਰ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਸੁਰਗਵਾਸੀ ਸ੍ਰੀ ਅਟਲ ਬਿਹਾਰੀ ਵਾਜਪੇਈ ਦੇ ਜਨਮਦਿਨ 25 ਦਸੰਬਰ ਤੋਂ ਉਨਾਂ ਦੇ ਸੁਸ਼ਾਸਨ ਦੀ ਕਲਪਣਾ ਨੂੰ ਸਾਕਾਰ ਕਰਨ ਦੇ ਲਈ ਸਾਲ 2014 ਤੋਂ ਸ਼ੁਰੂ ਕੀਤੀ ਗਈ ਸੀਐਮ ਵਿੰਡੋਂ ਦੀ ਵਿਵਸਥਾ ਸਹੀ ਮਾਇਨੇ ਵਿਚ ਸੁਸ਼ਾਸਨ ਨੂੰ ਮੂਰਤਰੂਪ ਦੇ ਰਿਹਾ ਹੈ। ਹਰ ਰੋਜ ਔਸਤਨ 347 ਸ਼ਿਕਾਇਤਾਂ ਦਾ ਹੱਲ ਮੁੱਖ ਮੰਤਰੀ ਦਫਤਰ ਵੱਲੋਂ ਕੀਤਾ ਗਿਆ ਹੈ। ਜੋ ਇਸ ਗਲ ਨੂੰ ਦਰਸ਼ਾਉਂਦਾ ਹੈ।

ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭੁਪੇਸ਼ਵਰ ਦਿਆਲ ਦੇ ਅਨੁਸਾਰ ਇਸ ਵਿਵਸਥਾ ਤੇ ਆਈਆਂ ਸ਼ਿਕਾਇਤਾਂ, ਸਮਸਿਆਵਾਂ ਤੇ ਸੁਝਾਆਂ ਤੇ ਮੁੱਖ ਮੰਤਰੀ ਦਫਤਰ ਵੱਲੋਂ ਤੁਰੰਤ ਐਕਸ਼ਨ ਲੈ ਕੇ ਉਨ੍ਹਾਂ ਦਾ ਘੱਟ ਤੋਂ ਘੱਟ ਸਮੇਂ ਵਿਚ ਹੱਲ ਕੀਤਾ ਜਾਂਦਾ ਹੈ ਅਤੇ ਸ਼ਿਕਾਇਤਕਰਤਾ ਨੂੰ ਉਸ ਦੇ ਮੋਬਾਇਲ ਜਾਂ ਰ੍ਰਿਟਵੀਟ ਕਰ ਕੇ ਸੂਚਿਤ ਕੀਤਾ ਜਾਂਦਾ ਹੈ ਕਿ ਉਸ ਦੇ ਵੱਲੋਂ ਕੀਤੀ ਗਈ ਸ਼ਿਕਾਇਤ ਕਿਸ ਪੱਧਰ ਤੇ ਹੈ। ਉਨ੍ਹਾਂ ਨੇ ਦਸਿਆ ਕਿ ਸਰਕਾਰ ਦੇ 2624 ਦਿਨਾਂ ਦੇ ਕਾਰਜਕਾਲ ਦੌਰਾਨ 908024 ਸ਼ਿਕਾਇਤਾਂ/ਸੁਝਾਅ ਪ੍ਰਾਪਤ ਹੋਏ ਹਨ ਜੋ ਇਸ ਗਲ ਨੂੰ ਦਰਸ਼ਾਊਂਦੇ ਹਨ ਕਿ ਸੀਐਮ ਵਿੰਡੋਂ ਤੇ ਟਵੀਟਰ ਹੈਂਡਲ ਦੀ ਵਿਵਸਥਾ ਲੋਕਾਂ ਨੂੰ ਖੂਬ ਰਾਸ ਆ ਰਹੀ ਹੈ। ਸਿਰਫ ਸਾਢੇ ਤਿੰਨ ਘੰਟੇ ਵਿਚ ਕੈਥਲ ਤੋਂ ਮਿਲੀ ਇਕ ਸ਼ਿਕਾਇਤ ਦਾ ਹੱਲ ਹੋਣ ਨਾਲ ਲੋਕ ਇਸ ਨੂੰ ਮੰਨਣ ਲੱਗੇ ਹਨ ਆਰਟੀਆਈ ਤੋਂ ਵੱਧ ਅਸਰਦਾਰ।

ਸਾਲ 2021 ਵਿਚ 123848 ਸ਼ਿਕਾਇਤਾਂ ਵਿੱਚੋਂ 74752 ਦਾ ਹੋਇਆ ਨਿਪਟਾਨ

ਸ੍ਰੀ ਭੂਪੇਸ਼ਵਜ ਦਿਆਲ ਦੇ ਅਨੁਸਾਰ ਸੀਐਮ ਵਿੰਡੋਂ ਦੇ ਨਾਲ੍ਰਨਾਲ ਟਵੀਟਰ ਹੈਂਡਲ ਤੇ ਵੀ ਯੁਵਾ ਪੀੜੀ ਆਪਣੇ ਪਰਿਵਾਰ, ਮੋਹੱਲਾ ਤੇ ਹੋਰ ਪਬਲਿਕ ਹਿੱਤ ਦੀਆਂ ਸ਼ਿਕਾਇਤਾਂ ਦੇ ਬਾਰੇ ਫੋਟੋ ਤੇ ਵੀਡੀਓ ਦੇ ਨਾਲ ਮੁੱਖ ਮੰਤਰੀ ਦੇ ਟਵੀਟਰ ਅਕਾਊਂਟ ਤੇ ਪੋਸਟ ਕਰਦੇ ਹਨ ਅਤੇ ਉਨ੍ਹਾਂ ਦੀ ਸ਼ਿਕਾਇਤਾਂ ਦਾ ਹੱਲ ਹੋਣ ਦੇ ਬਾਅਦ ਰੀ੍ਰਟਵੀਟ ਵਿਚ ਧੰਨਵਾਦ ਵੀ ਕਰਦੇ ਹਨ। ਉਨ੍ਹਾਂ ਨੇ ਦਸਿਆ ਕਿ ਸਾਲ 2021 ਦੌਰਾਨ ਸੀਐਮ ਵਿੰਡੋਂ ਤੇ ਆਈ 123848 ਸ਼ਿਕਾਇਤਾਂ ਵਿੱਚੋਂ 74752 ਦਾ ਨਿਪਟਾਨ ਹੋਣ ਨਾਲ ਲੋਕਾਂ ਦੀ ਇਸ ਵਿਵਸਥਾ ਦੇ ਪ੍ਰਤੀ ਜਾਗਰੁਕਤਾ ਵਧੀ ਹੈ।

ਹਿਸਾਰ ਦੇ ਜਿੰਦਲ ਹਸਪਤਾਲ ਵੱਲੋਂ ਵਸੂਲ ਕੀਤੇ ਵੱਧ ਬਿੱਲ ਦੀ ਰਕਮ ਵਾਪਸ ਦਿਲਵਾਈ

ਓਐਸਡੀ ਸ੍ਰੀ ਭੁਪੇਸ਼ਵਰ ਦਿਆਲ ਦੇ ਹਿਸਾਰ ਤੋਂ ਟਿਕਟ ਨੰਬਰ 346318 ਤੋਂ CA Gaurav Aggarwal ਨੇ 8950532001 ਤੋਂ ”@Gaurav_ACA से @SavitriJindal, @anilvijminister, @mlkhattar, @MPNaveenJindal @sajjanjindal ਨੂੰ ਟਵੀਟ ਪੋਸਟ ਕੀਤਾ ਕਿ ਜਿੰਦਲ ਹਸਪਤਾਲ ਵੱਲੋਂ 17123 ਰੁਪਏ ਦੀ ਰਕਮ ਦਾ ਬਿੱਲ ਕਲੇਮ ਕੀਤਾ ਗਿਆ ਜੋ ਟੀਪੀਏ ਤੋਂ ਅਨੁਮੋਦਿਤ ਹੋਣ ਦੀ ਬਾਵਜੂਦ ਵੀ 850 ਰੁਪਏ ਦੀ ਰਕਮ ਚਅਫ; .ਜਠਕਦ ਚਾਰਜ ਵਜੋ ਵਸੂਲ ਕੀਤੀ ਗਈ। ਉਨ੍ਹਾਂ ਨੇ ਦਸਿਆ ਕਿ ਸੀਐਮਓ ਵੱਲੋਂ ਇੰਨ੍ਹੇ ਨਾਮੀ ਹਸਪਤਾਲ ਦੀ ਲਾਪ੍ਰਵਾਹੀ ਦੇ ਬਾਰੇ ਮਾਮਲੇ ਤੇ ਐਕਸ਼ਨ ਲਿਆ ਗਿਆ ਅਤੇ ਹਸਪਤਾਲ ਤੋਂ ਜਾਣਕਾਰੀ ਲਈ ਗਈ ਅਤੇ ਇਸ CA Gaurav Aggarwal ਨੂੰ ਵਾਪਿਸ ਦਿਵਾਇਆ ਗਿਆ। ਆਪਣੇ ਸੰਤੋਸ਼ਜਨਕ ਟਵੀਟ ਵਿਚ @cmohry, @mlkhattar, @anilvijminister ਕਿਹਾ ਕਿ ਮੇਰੀ ਸਮਸਿਆ ਦਾ ਹੱਲ ਹੋ ਗਿਆ ਹੈ ਜਿਸ ਢੰਗ ਨਾਲ ਤੁਸੀ ਜਨਤਾ ਦੀਆਂ ਸ਼ਿਕਾਇਤਾਂ ਹੱਲ ਕਰ ਰਹੇ ਹੋ ਉਸ ਨੂੰ ਮੈਂ ਪਸੰਦ ਕਰਦਾ ਹਾਂ। ਅਜਿਹੇ ਹੀ ਜਾਰੀ ਰੱਖੋ ਜੈ ਹਿੰਦ। ਦਾ ਹੱਲ ਨਾਰੀ ਦੀ ਗੰਭੀਰਤਾ ਨੂੰ ਦੇਖਦੇ ਸੀਐਮਓ ਦਫਤਰ ਦੇ ਅਧਿਕਾਰੀ ਚੌਕਸ ਹੋਏ ਅਤੇ ਤੁਰੰਤ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਮਸਿਆ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਨੇ ਦਸਿਆ ਕਿ 3 ਨਵੰਬਰ, 2021 ਨੂੰ ਹੀ ਸ਼ਾਮ 6:06 ਵਜੇ ਹੀ ਬਲਕਾਰ ਚੌਧਰੀ ਨੇ ਆਪਣੇ ਮੋਬਾਇਲ ਨੰਬਰ 9911260247 ਤੋਂ”@cmohry, @anilvijminister ਨੂੰ ਰੀ੍ਰਟਵੀਟ ਕੀਤਾ ਕਿ ਸ੍ਰੀਮਾਨ ਜੀ ਇਸ ਸਕਾਰਾਤਮਕ ਪ੍ਰਤੀਕ੍ਰਿਆ ਦੇ ਲਈ ਤੁਹਾਡਾ ਧੰਨਵਾਦ।

ਉਨ੍ਹਾਂ ਨੇ ਦਸਿਆ ਕਿ ਇਸ ਵਿਵਸਥਾ ਦੇ ਪ੍ਰਤੀ ਭਰੋਸਾ ਵਧਿਆ ਹੈ ਅਤੇ ਮੰਨਣ ਲੱਗੇ ਹਨ ਕਿ ਇਹ ਤਾਂ ਆਰਟੀਆਈ ਤੋਂ ਵੀ ਵੱਧ ਅਸਰਦਾਰ ਹੈ ਕਿਉਂਕਿ ਸਰਕਾਰੀ ਵਿਭਾਗਾਂ ਤੋਂ ਆਰਟੀਆਈ ਮੰਗੀ ਗਈ ਸੂਚਨਾ ਦੇ ਬਾਰੇ ਜਾਣਕਾਰੀ ਪ੍ਰਾਪਤ ਹੋਣ ਵਿਚ ਕਈ੍ਰਕਈ ਮਹੀਨੇ ਲਗ ਜਾਂਦੇ ਹਨ, ਪਰ ਇਸ ਵਿਵਸਥਾ ਤੇ ਤਾਂ ਜਿੱਦਾਂ ਹੀ ਸ਼ਿਕਾਇਤ ਅਪਲੋਡ ਹੁੰਦੀ ਹੈ ਤਾਂ ਉਸੀ ਦਿਨ ਮੁੱਖ ਮੰਤਰੀ ਦਫਤਰ ਤੋਂ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਡੀ ਸ਼ਿਕਾਇਤ ਪ੍ਰਾਪਤ ਹੋਈ ਹੈ ਅਤੇ ਇਸ ਦੇ ਹੱਲ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਅਜਿਹੇ ਕਈ ਮਾਮਲੇ ਹਨ ਕਿ ਕਈ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਤੋਂ ਡਿਗਰੀਆਂ ਤੇ ਸਕਾਲਰਸ਼ਿਪਸ ਇਸ ਵਿਵਸਥਾ ਰਾਹੀਂ ਮਿੀਆਂ ਹਨ। ਲੋਕਾਂ ਨੇ ਨਿਜੀ ਰੂਪ ਜਾਂ ਪੱਤਰਚਾਰ ਰਾਹੀਂ ਸੀਐਮ ਵਿੰਡੋਂ ਤੇ ਟਵੀਟਰ ਹੈਂਡਲ ਨਾਲ ਜੁੜੇ ਅਧਿਕਾਰੀਆਂ ਦਾ ਧੰਨਵਾਦ ਪ੍ਰਗਟਾਇਆ।

Leave a Reply

Your email address will not be published. Required fields are marked *