ਪੰਜਾਬਪਟਿਆਲਾ

ਬਾਜੀਗਰ ਭਾਈਚਾਰੇ ਵੱਲੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਹਮਾਇਤ ਦਾ ਐਲਾਨ

ਪ੍ਰੇਮ ਬਾਗ ਪੈਲੇਸ ’ਚ ਹੋਣ ਵਾਲਾ ਇਕੱਠ ਹੋਵੇਗਾ ਇਤਿਹਾਸਕ : ਸੁਖਬੀਰ ਅਬਲੋਵਾਲ

ਪਟਿਆਲਾ 4 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਾਜਗੀਰ ਵਿੰਗ ਸ਼ੋ੍ਰਮਣੀ ਅਕਾਲੀ ਦੇ ਕੌਮੀ ਸਕੱਤਰ ਜਨਰਲ ਦੇ ਪਧਾਨ ਸੁਖਬੀਰ ਸਿੰਘ ਅਬਲੋਵਾਲ ਦੀ ਪ੍ਰਧਾਨਗੀ ਵਿਚ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਭਾਈਚਾਰੇ ਦੇ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਕਿ ਸੂਬੇ ਵਿਚ ਸ੍ਰੋਮਣੀ ਅਕਾਲੀ ਦਲ ਦੇ ਖੜੇ ਉਮੀਦਵਾਰਾਂ ਦੀ ਬਾਜੀਗਰ ਭਾਈਚਾਰਾ ਡਟਵੀਂ ਹਮਾਇਤ ਕਰੇਗਾ। ਕੌਮੀ ਸਕੱਤਰ ਜਨਰਲ ਸੁਖਬੀਰ ਸਿੰਘ ਅਬਲੋਵਾਲ ਨੇ ਕਿਹਾ ਕਿ ਬਾਜਗੀਰ ਭਾਈਚਾਰੇ ਵੱਲੋਂ ਪ੍ਰੇਮ ਬਾਗ ਪੈਲੇਸ ਵਿਖੇ ਜਲਦ ਹੀ ਇਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ, ਜੋ ਇਤਿਹਾਸਕ ਇਕੱਠ ਹੋਵੇਗਾ।

ਉਨ੍ਹਾਂ ਦੱਸਿਆ ਕਿ ਇਕੱਠ ਨੂੰ ਸੰਬੋਧਨ ਕਰਨ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਘਨੌਰ ਤੋਂ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਪੁੱਜ ਰਹੇ ਹਨ ਅਤੇ ਸਨੌਰ ਤੋਂ ਵਿਧਾੲਕ ਅਤੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਸ਼ਿਰਕਤ ਕਰਨਗੇ।ਉਨ੍ਹਾਂ ਕਿਹਾ ਕਿ ਵੱਡਾ ਇਕੱਠ ਕੀਤੇ ਜਾਣ ਨੂੰ ਲੈ ਕੇ ਪਾਰਟੀ ਵਰਕਰਾਂ, ਆਗੂਆਂ ਅਤੇ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਅਤੇ ਇਕੱਠ ਦੀ ਸਫਲਤਾ ਨੂੰ ਲੈ ਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਮੌਕੇ ਸੁਖਬੀਰ ਅਬਲੋਵਾਲ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਗਰੀਬ ਵਰਗ ਨੂੰ ਹਰ ਸਹੂਲਤ ਮਿਲੀ ਅਤੇ ਕਾਂਗਰਸ ਸਰਕਾਰ ਨੇ ਹਮੇਸ਼ਾ ਹੀ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼ੇ੍ਰਣੀਆਂ ਦੀ ਅਣਦੇਖੀ ਕੀਤੀ ਅਤੇ ਸਮਾਜ ਨੂੰ ਲਤਾੜਨ ਦਾ ਕੰਮ ਕੀਤਾ।

ਉਨ੍ਹਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਬਾਜਗੀਰ ਭਾਈਚਾਰਾ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲੂਕ ਸਿੰਘ ਦਦਹੇੜਾ, ਪੂਰਨ ਸਿੰਘ ਕਾਠਗੜ੍ਹ, ਅਜੀਤ ਸਿੰਘ ਧਰਮਕੋਟ ਸਨੌਰ, ਅਮਰਜੀਤ ਸਿੰਘ ਪੰਜੇਟਾ, ਸੁਦੇਵ ਸਿੰਘ ਸਰਪੰਚ ਪੰਜੇਟਾ, ਭੋਲਾ ਨਨਾਸੂੰ, ਗੋਗਾ ਰਾਮ ਮਰਦਾਹੇੜੀ, ਦਰਸ਼ਨ ਸਿੰਘ ਚਰਾਸੋਂ, ਬਲਵੀਰ ਸਿੰਘ ਚਰਾਸੋਂ, ਡਾ. ਕਰਨੈਲ ਸਿੰਘ ਅਲੀਪੁਰ ਜੱਟਾ, ਪਰਮਜੀਤ ਸਿੰਘ ਸਾਬਕਾ ਸਰਪੰਚ ਬੀੜ ਬਹਾਦਰਗੜ੍ਹ, ਰਾਮ ਬਹਿਲ, ਹਾਂਸ ਰਾਜ ਬਹਿਲ, ਭਜਨ ਸਿੰਘ, ਗੁਰਨਾਮ ਸਿੰਘ ਜਾਗੋ, ਪਰਮਜੀਤ ਸਿੰਘ ਰਾਜੂ ਕਾਠਗੜ੍ਹ, ਗੁਰਨਾਮ ਸਿੰਘ ਅਲੀਪੁਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *