ਬਿੱਟੂ ਚੱਠਾ ਨੂੰ ਦਿੱਤਾ ਏਕਤਾ ਨਗਰ ਵਾਸੀਆਂ ਨੇ ਸਮਰਥਨ
ਸੱਤਾ ‘ਚ ਆਉਂਦਿਆਂ ਪੰਜਾਬ ਦਾ ਕੀਤਾ ਜਾਵੇਗਾ ਚਹੁੰ ਪੱਖੀ ਵਿਕਾਸ: ਬਿੱਟੂ ਚੱਠਾ
ਪਟਿਆਲਾ, 4 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੂੰ ਅੱਜ ਏਕਤਾ ਨਗਰ ਦੇ ਵਾਸੀਆਂ ਨੇ ਆਪਣਾ ਸਮਰਥਨ ਦਿੰਦਿਆਂ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਜਸਪਾਲ ਸਿੰਘ ਬਿੱਟੂ ਚੱਠਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਦਾ ਮੁੱਲ ਹੁਣ ਉਨ੍ਹਾਂ ਦੀ ਸੇਵਾ ਕਰਕੇ ਉਤਾਰਨਗੇ।
ਉਨ੍ਹਾਂ ਕਿਹਾ ਕਿ ਅੱਜ ਲੋਕ ਇਹ ਗੱਲ ਚੰਗੀ ਤਰ੍ਹਾਂ ਜਾਣ ਚੁੱਕੇ ਹਨ ਕਿ ਉਨ੍ਹਾਂ ਦਾ ਭਵਿੱਖ ਸਿਰਫ਼ ਤੇ ਸਿਰਫ਼ ਅਕਾਲੀ ਦਲ ਤੇ ਬਸਪਾ ਦੇ ਹੱਥਾਂ ਵਿੱਚ ਸੁਰੱਖਿਅਤ ਹੈ। ਉਨਾਂ ਕਿਹਾ ਕਿ ਲੋਕ ਅੱਜ ਵੀ ਅਕਾਲੀ ਦਲ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਵਿਕਾਸ ਨੂੰ ਯਾਦ ਕਰ ਰਹੇ ਹਨ ਤੇ ਦੁਬਾਰਾ ਸੱਤਾ ਦੀ ਕਮਾਂਡ ਅਕਾਲੀ ਦਲ ਦੇ ਹੱਥਾਂ ਵਿੱਚ ਸੌਂਪ ਕੇ ਇਲਾਕੇ ਦਾ ਵਿਕਾਸ ਕਰਵਾਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਦੇ ਸ਼ਹਿਯੋਗ ਨਾਲ ਅਕਾਲੀ ਦਲ ਤੇ ਬਸਪਾ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੱਤਾ ‘ਚ ਆ ਕੇ ਪੰਜਾਬ ਦਾ ਚਹੁੰ ਪੱਖੀ ਵਿਕਾਸ ਕਰੇਗੀ ਤੇ ਕਾਂਗਰਸ ਤੇ ਆਪ ਵਰਗੀਆਂ ਝੂਠੀਆਂ ਪਾਰਟੀਆਂ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਏ.ਕੇ ਸਿੰਘ, ਪੱਪੂ, ਭੁਪਿੰਦਰ ਪਾਲ, ਅਜੈ ਕੁਮਾਰ, ਅਬੀ ਦੀਪਕ, ਰਾਮ ਸਾਗਰ, ਦੀਪਕ ਸਿੰਘ, ਅਜੀਤ ਕੁਮਾਰ, ਜੈਪਾਲ ਸਿੰਘ ਬੱਲਾ ਆਦਿ ਹਾਜਰ ਸਨ।

