ਪੰਜਾਬ ਦੇ ਕਿਸਾਨਾਂ ‘ਤੇ ਤਸੱਦਦ ਕਰਨ ਵਾਲੀ ਬੀਜੇਪੀ ਨੂੰ ਲੋਕ ਮੂੰਹ ਨਹੀਂ ਲਗਾਉਣਗੇ : ਸੁਰਜੀਤ ਰੱਖੜਾ
ਆਪ ਅਤੇ ਕਾਂਗਰਸ ਦਾ ਜਨ-ਅਧਾਰ ਪੰਜਾਬ ਵਿੱਚ ਬੇਹਦ ਘਟਿਆ
ਪਟਿਆਲਾ, 4 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸਾਬਕਾ ਮੰਤਰੀ ਪੰਜਾਬ ਅਤੇ ਜਿਲਾ ਪਟਿਆਲਾ ਅਕਾਲੀ ਦਲ ਦੇ ਇੰਚਾਰਜ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਹੈ ਕਿ ਪੰਜਾਬ ਦੇ ਕਿਸਾਨਾਂ ‘ਤੇ ਤਸੱਦਦ ਕਰਨ ਵਾਲੀ ਬੀਜੇਪੀ ਨੂੰ ਲੋਕ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਭਾਵੇਂ ਅੱਜ ਪੰਜਾਬ ਫੇਰੀ ‘ਤੇ ਆ ਰਹੇ ਹਨ ਪਰ ਉਹ ਜਿਸ ਮਕਸਦ ਨਾਲ ਆ ਰਹੇ ਹਨ, ਉਸ ਵਿੱਚ ਉਨ੍ਹਾਂ ਨੂੰ ਸਫਲਤਾ ਪ੍ਰਾਪਤ ਨਹੀਂ ਹੋਵੇਗੀ। ਸ. ਰੱਖੜਾ ਇੱਥੇ ਇਕ ਹਲਕਾ ਸਮਾਣਾ ਵਿਖੇ ਪ੍ਰਚਾਰ ਰੈਲੀ ਤੋਂ ਬਾਅਦ ਗੱਲਬਾਤ ਕਰ ਰਹੇ ਸਨ।
ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਕਾਗਰਸ ਆਪਸੀ ਲੜਾਈ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਵਿਸਾਰ ਚੁੱਕੀ ਹੈ ਤੇ ਕੇਜਰੀਵਾਲ ਡਰਾਮੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਹੀ ਭਲਾ ਕਰ ਸਕਦੀ ਹੈ, ਜਿਸਨੇ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਲਈ ਹੀ ਸੋਚਿਆ ਹੈ ਤੇ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਆਖਿਆ ਕਿ ਅੱਜ ਸੂਬੇ ਿਵੱਚ ਤਰਾਹ ਤਰਾਹ ਹੋਈ ਪਈ ਹੈ, ਜਿਸਦੀ ਜਿੰਮੇਵਾਰ ਮੌਕੇ ਦੀ ਕਾਂਗਰਸ ਸਰਕਾਰ ਤੇ ਕੇਂਦਰ ਵਿੱਚ ਬੈਠੀ ਮੋਦੀ ਸਰਕਾਰ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦਾ ਭਰਵਾਂ ਹੁੰਗਾਰਾ ਤੇ ਸਹਿਯੋਗ ਅੱਜ ਅਕਾਲੀ ਦਲ ਤੇ ਬਸਪਾ ਨੂੰ ਹੀ ਿਮਲ ਰਿਹਾ ਹੈ। ਇਸ ਲਈ ਬਾਕੀ ਵਿਰੋਧੀ ਪਾਰਟੀਆਂ ਦਾ ਪੰਜਾਬ ਅੰਦਰੋਂ ਸਫਾਇਆ ਹੁਣ ਪੁਰੀ ਤਰ੍ਹਾਂ ਤੈਅ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਤਾ ‘ਚ ਆਉਂਦਿਆਂ ਹੀ ਲੋਕਾਂ ਲਈ ਵਿਕਾਸ ਦੇ ਰਾਹ ਖੋਲੇ ਜਾਣਗੇ ਤੇ ਉਨ੍ਹਾਂ ਨੂੰ ਪੂਰਾ ਇਨਸਾਫ ਦਿਵਾਇਆ ਜਾਵੇਗਾ।
ਇਸ ਮੌਕੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਜਸਪਾਲ ਸਿੰਘ ਕਲਿਆਣ ਸਾਬਕਾ ਚੇਅਰਮੈਨ, ਸੀਨੀਅਰ ਅਕਾਲੀ ਨੇਤਾ ਕਪੂਰ ਚੰਦ ਬਾਂਸਲ ਪ੍ਰਧਾਨ ਨਗਰ ਕੌਂਸਲ ਸਮਾਣਾ, ਸਾਬਕਾ ਚੈਅਰਮੈਨ ਭੁਪਿੰਦਰ ਸਿੰਘ ਡਕਾਲਾ, ਜਥੇਦਾਰ ਹਰਜਿੰਦਰ ਸਿੰਘ ਬੱਲ ਸਾਬਕਾ ਚੇਅਰਮੈਨ, ਸਾਬਕਾ ਚੇਅਰਮੈਨ ਮਲਕੀਤ ਸਿੰਘ ਡਕਾਲਾ, ਜਥੇਦਾਰ ਬਲਦੇਵ ਸਿੰਘ ਬਠੋਈ ਸਾਬਕਾ ਚੇਅਰਮੈਨ, ਰਘਬੀਰ ਸਿੰਘ ਕਲਿਆਣ ਪ੍ਰਧਾਨ ਯੂਥ ਅਕਾਲੀ ਦਲ ਹਲਕਾ ਸਮਾਣਾ, ਅਜਮੇਰ ਸਿੰਘ ਪਸਿਆਣਾ ਸਾਬਕਾ ਸਰਪੰਚ, ਕੁਲਵਿੰਦਰ ਸਿੰਘ ਵਿਕੀ ਰਵਾਜ ਸੀਨੀਅਰ ਅਕਾਲੀ ਨੇਤਾ, ਅਮਿਤ ਰਾਠੀ ਕੌਮੀ ਸਪੋਕਸਮੈਨ ਯੂਥ ਅਕਾਲੀ ਦਲ, ਰਵਿੰਦਰ ਸਿੰਘ ਵਿੰਦਾ ਮੈਂਬਰ ਅਕਾਲੀ ਦਲ ਵਰਕਿੰਗ ਕਮੇਟੀ, ਸੁੱਕੂ ਗਰੋਵਰ ਯੂਥ ਕੋਆਡੀਨੇਟਰ, ਤਰਨਜੀਤ ਸਿੰਘ ਭਾਟੀਆ ਬਿਲਾ ਪ੍ਰਧਾਨ ਸਬਜੀ ਮੰਡੀ, ਸੰਜੀਵ ਸਿੰਗਲਾ ਕੌਮੀ ਜਨਰਲ ਸਕੱਤਰ, ਜਸਪ੍ਰੀਤ ਸਿੰਘ ਭਾਟੀਆ ਜਨਰਲ ਸਕੱਤਰ, ਗੋਸਾ ਢੀਂਡਸਾਂ ਕਲਰਭੈਣੀ ਸਾਬਕਾ ਸਰਪੰਚ ਹਾਜਰ ਸਨ।

