ਹਰਿਆਣਾ

ਹਰਿਆਣਾ ਵਿਚ 15 ਤੋਂ 18 ਸਾਲ ਤਕ ਦੇ ਸਾਰੇ ਕਿਸ਼ੋਰਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਸਕੂਲਾਂ ਵਿਚ ਜਾ ਕੇ ਲਗਾਉਣਗੀਆਂ ਕੋਰੋਨਾ ਰੋਧੀ ਟੀਕਾ – ਸਿਹਤ ਮੰਤਰੀ

ਕਿਹਾ, 10 ਜਨਵਰੀ ਤਕ 15 ਤੋਂ 18 ਸਾਲ ਤਕ ਦੇ ਸਾਰੇ ਕਿਸ਼ੋਰਾਂ ਨੂੰ ਟੀਕਾ ਲਗਾਉਣ ਦਾ ਟੀਚਾ ਕਰਨ ਹਾਸਲ

ਚੰਡੀਗੜ੍ਹ, 4 ਜਨਵਰੀ (ਮਧੂਸਾਰ ਬਿਊਰੋ)- ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ 15 ਤੋਂ 18 ਸਾਲ ਤਕ ਦੇ ਸਾਰੇ ਕਿਸ਼ੋਰਾਂ ਨੂੰ ਕੋਰੋਨਾ ਦਾ ਟੀਕਾ ਹੁਣ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਕੂਲਾਂ ਵਿਚ ਜਾ ਕੇ ਲਗਾਇਆ ਜਾਵੇਗਾ। ਸਰਕਾਰ ਦਾ ਯਤਨ ਹੈ ਕਿ 10 ਜਨਵਰੀ ਤੋਂ ਪਹਿਲਾਂ ਹੀ ਸਾਰੇ ਕਿਸ਼ੋਰਾਂ ਨੂੰ ਟੀਕਾ ਲਗਾਉਣ ਦਾ ਟੀਚਾ ਹਾਸਲ ਕੀਤਾ ਜਾਵੇ।

ਸ੍ਰੀ ਵਿਜ ਅੱਜ ਇੱਥੇ ਮੀਡੀਆ ਕਰਮਚਾਰੀਆਂ ਦੇ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਕਿਸ਼ੋਰਾਂ ਅਤੇ ਮਾਂਪਿਆਂ ਵਿਚ ਵੈਕਸਿਨੇਸ਼ਨ ਨੂੰ ਲੈ ਕੇ ਕਾਫੀ ਉਤਸਾਹ ਹੈ ਅਤੇ ਇਸ ਸ਼੍ਰੇਣੀ ਵਿਚ ਵੈਕਸੀਨੇਸ਼ਨ ਦੇ ਪਹਿਲੇ ਦਿਨਡ ਯਾਨੀ 3 ਜਨਵਰੀ ਨੂੰ ਕਰੀਬ 55 ਹਜਾਰ ਕਿਸ਼ੋਰਾਂ ਨੂੰ ਵੈਕਸਿਨ ਲਗਾਈ ਗਈ ਅਤੇ 96 ਹਜਾਰ ਕਿਸ਼ੋਰਾਂ ਨੂੰ ਅੱਜ ਵੈਕਸੀਨੇਸ਼ਨ ਹੁਣ ਤਕ ਲਗ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇਰ ਸ਼ਾਮ ਤਕ ਇਹ ਆਂਕੜਾ ਹੋਰ ਵਧੇਗਾ।

ਹਰਿਆਣਾ ਵਿਚ ਪਹਿਲੀ ਡੋਜ 98 ਫੀਸਦੀ, ਜਦੋਂ ਕਿ ਦੂਜੀ ਡੋਜ 72 ਫੀਸਦੀ ਨੂੰ ਲੱਗ ਚੁੱਕੀ – ਵਿਜ

ਸਿਹਤ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਪਹਿਲੀ ਡੋਜ 98 ਫੀਸਦੀ ਜਦੋਂ ਕਿ ਦੂਜੀ ਡੋਜ ਅੱਜ 72 ਫੀਸਦੀ ਨੂੰ ਲਗ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ- ਓਮੀਕ੍ਰਾਨ ਨੂੰ ਲੈ ਕ ਜੋ ਨਵੇਂ ਨਿਯਮ ਹੈ ਉਹ ਸੂਬੇ ਵਿਚ ਪੂਰੀ ਤਰ੍ਹਾ ਲਾਗੂ ਕੀਤੇ ਹੋਏ ਹਨ ਅਤੇ ਕੋਵਿਡ-ਓਮੀਕ੍ਰਾਨ ਨੂੰ ਲੈ ਕੇ ਸਰਕਾਰ ਦੀ ਸਾਰੇ ਤਰ੍ਹਾ ਦੀਆਂ ਤਿਆਰੀਆਂ ਪੂਰੀਆਂ ਹਨ।

Leave a Reply

Your email address will not be published. Required fields are marked *