ਹਰਿਆਣਾ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਤੇਜੀ ਨਾਲ ਹੋ ਰਹੇ ਵਾਧੇ
ਕੋਵਿਡ੍ਰ19 ਦੇ ਪ੍ਰਸਾਰ ਨੂੰ ਰੋਕਨ ਲਈ ਨਿਰਦੇਸ਼ ਜਾਰੀ ਕੀਤੇ
ਚੰਡੀਗੜ੍ਹ, 4 ਜਨਵਰੀ (ਮਧੂਸਾਰ ਬਿਊਰੋ)-ਹਰਿਆਣਾ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਤੇਜੀ ਨਾਲ ਹੋ ਰਹੇ ਵਾਧੇ ਦੇ ਮੱਦੇਨਜਰ ਕੋਵਿਡ੍ਰ19 ਦੇ ਪ੍ਰਸਾਰ ਨੂੰ ਰੋਕਨ ਲਈ ਮੁੱਖ ਸਕੱਤਰ ਨੇ ਸਰਕਾਰੀ ਦਫਤਰਾਂ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮੌਜੂਦਗੀ ਦੇ ਸਬੰਧ ਵਿਚ ਨਿਰਦੇਸ਼ ਜਾਰੀ ਕੀਤੇ ਹਨ। ਇਹ ਨਿਰਦੇਸ਼ 20 ਜਨਵਰੀ, 2022 ਤਕ ਲਾਗੂ ਰਹਿਣਗੇ।
ਮੁੱਖ ਸਕੱਤਰ ਵੱਲੋਂ ਜਾਰੀ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਦਫਤਰਾਂ ਵਿਚ ਅੰਡਰ ਸੈਕੇਟਰੀ ਦੇ ਪੱਧਰ ਤੋਂ ਹੇਠਾਂ ਦੇ ਕਰਮਚਾਰੀਆਂ ਦੀ ਸ਼ਾਰੀਰਿਕ ਮੌਜੂਦਗੀ ਮੌਜੂਦਾ ਗਿਣਤੀ ਦੇ 50 ਫੀਸਦੀ ਤਕ ਸੀਮਤ ਹੋਵੇਗੀ ਅਤੇ ਬਾਕੀ 50 ਫੀਸਦੀ ਕਰਮਚਾਰੀ ਘਰ ਤੋਂ ਕੰਮ ਕਰਣਗੇ। ਸਾਰੇ ਸਬੰਧਿਤ ਵਿਭਾਗਾਂ ਵੱਲੋਂ ਉਸ ਦੇ ਅਨੁਸਾਰ ਰੋਸਟਰ ਤਿਆਰ ਕੀਤਾ ਜਾਵੇ। ਅੰਡਰ ਸੈਕਰੇਟਰੀ , ਸਾਹਮਣੇ ਅਤੇ ਉਸ ਤੋਂ ਉੱਪਰ ਦੇ ਪੱਧਰ ਦੇ ਸਾਰੇ ਅਧਿਕਾਰੀਆਂ ਨੂੰ ਨਿਯਮਤ ਆਧਾਰ ਤੇ ਦਫਤਰ ਵਿਚ ਮੌਜੂਦ ਹੋਣਾ ਹੈ। ਵਿਕਲਾਂਗ ਵਿਅਕਤੀਆਂ ਅਤੇ ਜਣੇਪਾ ਮਹਿਲਾ ਕਰਮਚਾਰੀਆਂ ਨੂੰ ਦਫਤਰ ਵਿਚ ਮੌਜੂਦ ਹੋਣ ਤੋਂ ਛੋਟ ਦਿੱਤੀ ਜਾਵੇਗੀ, ਪਰ ਉਨ੍ਹਾਂ ਨੂੰ ਘਰ ਤੋਂ ਕੰਮ ਕਰਨਾ ਜਰੂਰੀ ਹੈ। ਲਿਫਟ ਅਤੇ ਗਲਿਆਰਿਆਂ ਵਿਚ ਭੀੜ ਨਾ ਹੋਵੇ, ਇਸ ਦੇ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਰਮਚਾਰੀ ਦਫਤਰ ਵਿਚ 9 ਤੋਂ 10 ਵਜੇ ਤਕ ਪ੍ਰਵੇਸ਼ ਕਰ ਸਕਦੇ ਹਨ ਅਤੇ ਦਫਤਰ ਤੋਂ ਜਾਣ ਦਾ ਸਮੇਂ ਵੀ ਇਸੀ ਅਨੁਰੂਪ ਰਹੇਗਾ। ਦਫਤਰ ਪ੍ਰਮੁੱਖ ਅਤੇ ਵਿਭਾਗਾਂ ਦੇ ਪ੍ਰਮੁੱਖ ਇਸ ਪਲਿਹ ਦਾ ਧਿਆਨ ਰੱਖਣਗੇ।
ਕੰਟੇਨਮੈਂਟ ਜੋਨ ਵਿਚ ਰਹਿਣ ਵਾਲੇ ਸਾਰੇ ਅਧਿਕਾਰੀਆਂ ਨੂੰ ਉਦੋਂ ਤਕ ਦਫਤਰ ਵਿਚ ਆਉਣ ਤੋਂ ਛੋਟ ਦਿੱਤੀ ਜਾਵੇਗੀ ਜਦੋਂ ਤਕ ਕਿ ਕੰਟੇਨਮੈਂਟ ਜੋਨ ਨੂੰ ਡ੍ਰਿਨੋਟੀਫਾਇਡ ਨਹੀਂ ਕੀਤਾ ਜਾਂਦਾ ਹੈ। ਉਹ ਅਧਿਕਾਰੀ/ਕਰਮਚਾਰੀ ਜੋ ਦਫਤਰ ਵਿਚ ਨਹੀਂ ਆ ਰਹੇ ਹਨ ਅਤੇ ਘਰ ਤੋਂ ਕੰਮ ਕਰ ਰਹੇ ਹਨ, ਉਹ ਹਰ ਸਮੇਂ ਟੇਲੀਫੋਨ ਜਾਂ ਸੰਚਾਰ ਦੇ ਹੋਰ ਇਲੈਕਟ੍ਰੋਨਿਕ ਸਰੋਤਾਂ ਰਾਹੀਂ ਉਪਲਬਧ ਰਹਿਣਗੇ। ਇਸ ਤੋਂ ਇਲਾਵਾ, ਮੀਟਿੰਗਾਂ, ਜਿੱਥੇ ਤਕ ਸੰਭਵ ਹੋਵੇ, ਵੀਡੀਓ੍ਰਕਾਨਫ੍ਰੈਸੰਗ ਰਾਹੀਂ ਆਯੋਜਿਤ ਕੀਤੀਆਂ ਜਾਂਣਗੀਆਂ। ਆਉਣ ਵਾਲਿਆਂ ਦੇ ਨਾਲ ਨਿਜੀ ਮੀਟਿੰਗਾਂ, ਜਦੋਂ ਤਕ ਕਿ ਪਬਲਿਕ ਹਿੱਤ ਵਿਚ ਬਹੁਤ ਜਰੂਰੀ ਨਾ ਹੋਵੇ, ਨਾ ਕੀਤੀਆਂ ਜਾਂਣ।
ਸਾਰ ਅਧਿਕਾਰੀ/ਕਰਮਚਾਰੀ ਕੋਵਿਡ੍ਰਉਪਯੁਕਤ ਵਿਵਹਾਰ ਜਿਵੇਂ ਵਾਰ੍ਰਵਾਰ ਹੱਥ ਧੋਣੇ/ਸਵੱਛਤਾ, ਫੇਸ ਮਾਸਕ ਪਹਿਨਣਾ, ਸੋਸ਼ਲ ਡਿਸਟੇਸਿੰਗ ਦਾ ਸਖਤੀ ਨਾਲ ਪਾਲਣ ਯਕੀਨੀ ਕਰਨਾ ਦਾ ਪਾਲਣ ਕਰਨ। ਗਲਿਆਰਿਆਂ, ਕੈਂਟੀਨ ਆਦਿ ਵਿਚ ਭੀੜ ਨਾ ਹੋਵੇ ਇਹ ਵੀ ਯਕੀਨੀ ਕਰਨ। ਸਰਕਾਰੀ ਦਫਤਰ ਵਿਚ ਆਉਣ ਵਾਲਿਆਂ/ਬਾਹਰੀ ਵਿਅਕਤੀਆਂ ਦੇ ਪ੍ਰਵੇਸ਼ ਤੇ ਸਮੂਚੇ ਰੂਪ ਨਾਲ ਰੋਕ ਲਗਾਈ ਜਾਵੇਗੀ। ਦਫਤਰ ਪ੍ਰਮੁੱਖਾਂ ਵੱਲੋਂ ਕਾਰਜ ਸਥਾਨ ਦੀ ਵਿਸ਼ੇਸ਼ ਰੂਪ ਨਾਲ ਵਾਰ੍ਰਵਾਰ ਛੋਹੀ ਜਾਣ ਵਾਲੀ ਥਾਵਾਂ ਦੀ ਸਹੀ ਸਫਾਈ ਅਤੇ ਸੈਨੇਟਾਇਜੇਸ਼ਨ ਯਕੀਨੀ ਕੀਤੀ ਜਾਵੇਗੀ। ਇੰਨ੍ਹਾਂ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਦੇ ਲਈ ਮੁੱਖ ਸਕੱਤਰ ਵੱਲੋਂ ਇਸ ਸਬੰਧ ਵਿਚ ਇਕ ਪੱਤਰ ਸਾਰੇ ਪzਸ਼ਾਸਨਿਕ ਸਕੱਤਰਾਂ, ਵਿਭਾਗਾਂ ਦੇ ਪ੍ਰਮੁੱਖਾਂ, ਡਿਵੀਜਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਬੋਰਡਾ, ਨਿਗਮਾਂ ਦੇ ਪ੍ਰਬੰਧ ਨਿਦੇਸ਼ਕਾਂ, ਮੁੱਖ ਪ੍ਰਸਾਸ਼ਕਾਂ ਅਤੇ ਯੂਨੀਵਰਸਿਟੀਆਂ ਦੇ ਰਜਿਸਟਰਾਰਾਂ ਨੂੰ ਜਾਰੀ ਕੀਤਾ ਗਿਆ ਹੈ।
