ਚੰਨੀ ਸਰਕਾਰ ਨੇ ਨੌਕਰੀਆਂ ਖਿਡਾਰੀਆਂ ਨੂੰ ਨਹੀ, ਸਗੋਂ ਮੰਤਰੀਆਂ ਤੇ ਵਿਧਾਇਕਾਂ ਦੇ ਪੁੱਤਰਾਂ ਨੂੰ ਦਿੱਤੀਆ:– ਰਾਜੂ ਖੰਨਾ, ਕੁਲਵੰਤ ਮਹਿਤੋ।
ਖਾਲਸਾ ਕਲੱਬ ਮੰਡੀਗੌਬਿੰਦਗੜ ਨੂੰ ਖੇਡਾ ਦਾ ਸਨਮਾਨ ਕੀਤਾ ਭੇਟ।
ਮੰਡੀਗੌਬਿੰਦਗੜ,5 ਜਨਵਰੀ (ਮਧੂਸਾਰ ਬਿਊਰੋ) ਪੰਜਾਬ ਵਿੱਚ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਦੇ ਹੀ ਜਿਥੇ ਸੂਬੇ ਦੀਆ ਰਵਾਇਤੀ ਖੇਡਾ ਤੇ ਖਿਡਾਰੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਂਥੇ ਖੇਡ ਦਾ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਪਹਿਲ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਵੀ ਪਹਿਲਾਂ ਦੀ ਤਰ੍ਹਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਬਸਪਾ ਦੇ ਸੂਬਾ ਸਕੱਤਰ ਕੁਲਵੰਤ ਸਿੰਘ ਮਹਿਤੋ ਨੇ ਅੱਜ ਖਾਲਸਾ ਯੂਥ ਕਲੱਬ ਮੰਡੀਗੌਬਿੰਦਗੜ ਦੇ ਨੌਜਵਾਨਾਂ ਨੂੰ ਖੇਡ ਕਿੱਟ ਦੇਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਭਾਵੇਂ ਪਿਛਲੀ ਅਕਾਲੀ ਸਰਕਾਰ ਵੱਲੋਂ ਮਾ ਖੇਡ ਕਬੱਡੀ ਨੂੰ ਕਰੋੜਾਂ ਦੀ ਖੇਡ ਬਣਾ ਕੇ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾ ਕੇ ਖਿਡਾਰੀਆਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਤੇ ਵੱਖ ਵੱਖ ਖੇਡਾਂ ਵਿੱਚ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਲੱਖਾਂ ਰੁਪਏ ਦੀਆ ਰਾਸ਼ੀਆਂ ਦੇ ਕਿ ਸਨਮਾਨਿਤ ਵੀ ਕੀਤਾ ਗਿਆ।
ਪਰ ਜਦੋਂ ਦੀ ਪੰਜਾਬ ਅੰਦਰ ਕਾਂਗਰਸ ਸਰਕਾਰ ਆਈ ਉਦੋਂ ਹੀ ਕਬੱਡੀ ਕੱਪ ਬੰਦ ਕਰ ਦਿੱਤੇ ਗਏ। ਨਾ ਹੀ ਕਿਸੇ ਖਿਡਾਰੀ ਨੂੰ ਕੋਈ ਨੌਕਰੀ ਮਿਲੀ,ਨਾ ਹੀ ਕੋਈ ਨਕਦ ਰਾਸ਼ੀ। ਜੇਕਰ ਸਰਕਾਰ ਨੇ ਨੌਕਰੀਆਂ ਦਿੱਤੀਆਂ ਉਹ ਸਿਰਫ ਆਪਣੇ ਮੰਤਰੀਆ ਤੇ ਵਿਧਾਇਕਾਂ ਦੇ ਪੁੱਤਰਾਂ ਨੂੰ। ਉਹਨਾਂ ਕਿਹਾ ਕਿ ਚੰਨੀ ਸਰਕਾਰ ਖੇਡਾ ਤੇ ਖਿਡਾਰੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ।ਨਾ ਕੋਈ ਯੂਥ ਕਲੱਬਾਂ ਲੲੀ ਕੋੲੀ ਵਿਸ਼ੇਸ਼ ਉੱਦਮ ਕੀਤੇ ਗਏ ਹਨ।ਨਾ ਪਿੰਡਾ ਦੀਆ ਗਰਾਉਡਾ ਵੱਲੋਂ ਕੋਈ ਧਿਆਨ ਦਿੱਤਾ ਗਿਆ ਹੈ। ਰਾਜੂ ਖੰਨਾ ਨੇ ਯੂਥ ਨੌਜਵਾਨਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀ ਸਰਕਾਰ ਬਣਦੇ ਹੀ ਖਿਡਾਰੀਆਂ ਲਈ ਜਿਥੇ ਯੋਗ ਉਪਰਾਲੇ ਕੀਤੇ ਜਾਣਗੇ ਉਂਥੇ ਯੂਥ ਕਲੱਬਾਂ ਲੲੀ ਵੀ ਵਿਸ਼ੇਸ਼ ਯੋਜਨਾਵਾਂ ਲੈਕੇ ਆਵੇਗੇ ਤਾ ਜੋ ਪਿੰਡਾਂ ਦੇ ਖੇਡ ਮੈਦਾਨਾਂ ਤੋਂ ਚੰਗੇ ਖਿਡਾਰੀ ਪੈਦਾ ਹੋ ਸਕਣ।
ਉਹਨਾਂ ਖਾਲਸਾ ਯੂਥ ਕਲੱਬ ਦੇ ਨੌਜਵਾਨਾਂ ਨੂੰ ਕਿਹਾ ਕਿ ਉਹਨਾਂ ਨੂੰ ਖੇਡਣ ਲਈ ਜੋ ਵੀ ਸਮਾਨ ਦੀ ਲੋੜ ਹੋਵੇ ਉਹ ਉਸ ਦਾ ਤੁਰੰਤ ਪ੍ਰਬੰਧ ਕਰਕੇ ਉਹਨਾਂ ਨੂੰ ਦੇਣਗੇ। ਇਸ ਮੌਕੇ ਤੇ ਉਹਨਾਂ ਨਾਲ ਸਰਕਲ ਪ੍ਰਧਾਨ ਬੀਬੀ ਪੂਨਮ ਗੋਸਾਈ, ਜਥੇਦਾਰ ਜਰਨੈਲ ਸਿੰਘ ਮਾਜਰੀ, ਪ੍ਰਧਾਨ ਰਣਧੀਰ ਸਿੰਘ ਧੀਰਾ, ਹਰਪਿੰਦਰ ਸਿੰਘ ਭੂਰਾ, ਗੁਰਜੀਤ ਸਿੰਘ ਕੋਟਲਾ,ਵਿਵੇਕ ਗੋਸਾਈ,ਹਨੀ ਸਿੰਘ,ਚੇਤਨ ਸ਼ਰਮਾ,ਏਕਮ ਸਿੰਘ, ਸਾਹਿਬ ਸਿੰਘ, ਹਰਕੀਰਤ ਸਿੰਘ,ਰਾਹੁਲ ਸ਼ਰਮਾ, ਸੂਰਜ਼ ਕੁਮਾਰ,ਦੀਪਕ ਕੁਮਾਰ, ਮੋਨੂੰ ਮੰਡੀ,ਬਾਬੂ ਕੁਮਾਰ,ਪ੍ਰਿਸ ਮੰਡੀ,ਯਾਦਵੀਰ ਸਿੰਘ, ਹਰਪ੍ਰੀਤ ਸਿੰਘ, ਸ਼ਾਹਬਾਜ਼ ਖਾਨ, ਵਿਸ਼ੇਸ਼ ਤੌਰ ਤੇ ਹਾਜਰ ਸਨ।

