ਪੰਜਾਬਪਟਿਆਲਾ

ਬੀਬੀ ਬਾਦਲ ਦਾ 7 ਜਨਵਰੀ ਨੂੰ ਅਮਲੋਹ ਵਿੱਚ ਹੋਣ ਵਾਲਾ ਇਸਤਰੀ ਸੰਮੇਲਨ ਮੌਸਮ ਦੀ ਖਰਾਬੀ ਕਾਰਨ ਹੋਇਆ ਰੱਦ – ਰਾਜੂ ਖੰਨਾ।

ਜਲਦ ਅਗਲੇ ਦਿਨਾਂ ਵਿੱਚ ਹੋਵੇਗਾ ਇਸਤਰੀ ਸੰਮੇਲਨ।

ਅਮਲੋਹ, 5 ਜਨਵਰੀ,(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ 7 ਜਨਵਰੀ ਨੂੰ ਅਮਲੋਹ ਦੇ ਸੁਰਜੀਤ ਬੈਂਕੁਟ ਹਾਲ ਵਿੱਚ ਹੋਣ ਵਾਲਾ ਇਸਤਰੀ ਸੰਮੇਲਣ ਮੌਸਮ ਦੀ ਖਰਾਬੀ ਕਾਰਨ ਰੱਦ ਕਰ ਦਿੱਤਾ ਗਿਆ ਹੈ। ਜੋ ਕਿ ਮੌਸਮ ਠੀਕ ਹੋਣ ਉਪਰੰਤ ਅਗਲੇ ਦਿਨਾਂ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਇਹ ਇਸਤਰੀ ਸੰਮੇਲਨ ਮੁੜ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਹਲਕਾ ਅਮਲੋਹ ਤੋਂ ਸ਼੍ਰੌਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ 7 ਜਨਵਰੀ ਨੂੰ ਹੋਣ ਵਾਲੇ ਇਸਤਰੀ ਸੰਮੇਲਨ ਦੇ ਰੱਦ ਹੋਣ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਰਾਜੂ ਖੰਨਾ ਨੇ ਕਿਹਾ ਕਿ ਭਾਵੇਂ 7 ਜਨਵਰੀ ਨੂੰ ਹੋਣ ਵਾਲੇ ਇਸ ਇਸਤਰੀ ਸੰਮੇਲਨ ਸਬੰਧੀ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਸੰਮੇਲਨ ਦੇ ਪ੍ਰਬੰਧ ਵੀ ਮੁਕੰਮਲ ਕਰ ਲਏ ਗਏ ਸਨ ਪਰ ਅਚਾਨਕ ਹੀ ਮੌਸਮ ਦੀ ਖਰਾਬੀ (ਬਰਸਾਤ) ਸ਼ੁਰੂ ਹੋਣ ਕਾਰਨ 7 ਜਨਵਰੀ ਨੂੰ ਹੋਣ ਵਾਲੇ ਇਸਤਰੀ ਸੰਮੇਲਨ ਨੂੰ ਰੱਦ ਕਰਨਾ ਪਿਆ। ਉਹਨਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਮੌਸਮ ਠੀਕ ਹੁੰਦੇ ਹੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਇਹ ਇਸਤਰੀ ਸੰਮੇਲਨ ਹਲਕਾ ਅਮਲੋਹ ਅੰਦਰ ਕੀਤਾ ਜਾਵੇਗਾ। ਜਿਸ ਦੀ ਜਾਣਕਾਰੀ ਸਮੇਂ ਤੇ ਆਪ ਜੀ ਨੂੰ ਦੇ ਦਿੱਤੀ ਜਾਵੇਗੀ।

Leave a Reply

Your email address will not be published. Required fields are marked *