ਖਾਲਸਾ ਕਾਲਜ ਦੇ 5 ਵਿਦਿਆਰਥੀ ਵਿਪਰੋ ਨੇ ਪਲੇਸਮੈਂਟ ਦੌਰਾਨ ਚੁਣੇ
ਅੰਮ੍ਰਿਤਸਰ, 5 ਜਨਵਰੀ (ਮਧੂਸਾਰ ਬਿਊਰੋ) ਖਾਲਸਾ ਕਾਲਜ ਦੇ 5 ਵਿਦਿਆਰਥੀਆਂ ਨੇ ਬਹੁਰਾਸ਼ਟਰੀ ਕੰਪਨੀ ਵਿਪਰੋ ’ਚ ਪਲੇਸਮੈਂਟ ਹਾਸਲ ਕੀਤੀ ਹੈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਚੁਣੇ ਵਿਦਿਆਰਥੀਆਂਂ ਅਤੇ ਕਾਲਜ ਦੀ ਪਲੇਸਮੈਂਂਟ ਟੀਮ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਕਾਲਜ ਦੇ ਪੀ. ਜੀ. ਡਿਪਾਰਟਮੈਂਂਟ ਆਫ਼ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਦੇ ਉੱਜਵਲ ਲਖਨਪਾਲ, ਦੀਪਕ ਕੁਮਾਰ, ਅੰਕਿਤ ਪ੍ਰਤਾਪ, ਸੰਚਿਤ ਕੌਸ਼ਲ ਅਤੇ ਸੰਜੀਵ ਸ਼ਰਮਾ ਆਦਿ ਦੇ ਨਾਮ ਜ਼ਿਕਰਯੋਗ ਹਨ ਜਿਨ੍ਹਾਂ ਦੀ ਉਕਤ ਕੰਪਨੀ ’ਚ ਚੋਣ ਹੋਈ ਹੈ।
ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ਲਈ ਵੱਡੀ ਪ੍ਰਾਪਤੀ ਹੈ ਜੋ ਪਾਸ ਹੋਣ ਤੋਂ ਤੁਰੰਤ ਬਾਅਦ ਅਜਿਹੀ ਨਾਮੀ ਕੰਪਨੀ ’ਚ ਚੁਣੇ ਗਏ ਹਨ। ਡਾ: ਮਹਿਲ ਸਿੰਘ ਨੇ ਕਿਹਾ ਕਿ ਇਹ ਕਾਲਜ ਦੇ ਸਿਖਲਾਈ ਅਤੇ ਪਲੇਸਮੈਂਟ ਸੈੱਲ ਦੁਆਰਾ ਦਿੱਤੀ ਗਈ ਢੁੱਕਵੀਂ ਸਿਖਲਾਈ ਅਤੇ ਵਿਦਿਆਰਥੀਆਂਂ ਦੁਆਰਾ ਕੀਤੀ ਸਖ਼ਤ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਪ੍ਰੋ: ਹਰਭਜਨ ਸਿੰਘ ਰੰਧਾਵਾ, ਡਾਇਰੈਕਟਰ, ਟ੍ਰੇਨਿੰਗ ਅਤੇ ਪਲੇਸਮੈਂਟ ਨੇ ਵੀ ਵਿਦਿਆਰਥੀਆਂਂ ਨੂੰ ਵਧਾਈ ਦਿੱਤੀ ਅਤੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂਂ ’ਚ ਅਜਿਹੀਆਂਂ ਹੋਰ ਕੰਪਨੀਆਂਂ ਕੈਂਂਪਸ ਦਾ ਦੌਰਾ ਕਰਨਗੀਆਂਂ। ਇਸ ਪਲੇਸਮੈਂਟ ’ਚ ਸਹਾਇਕ ਡਾਇਰੈਕਟਰ ਡਾ. ਅਨੁਰੀਤ ਕੌਰ ਅਤੇ ਪਲੇਸਮੈਂਟ ਕੋਆਰਡੀਨੇਟਰ ਪ੍ਰੋ: ਰਵੀ ਪਾਟਨੀ ਨੇ ਅਹਿਮ ਭੂਮਿਕਾ ਨਿਭਾਈ।

