ਪੰਜਾਬਪਟਿਆਲਾ

ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਨਾਜਾ ਨਿਕਲਿਆ: ਸੁਰਜੀਤ ਰੱਖੜਾ

ਅਕਾਲੀ ਦਲ ਤੇ ਬਸਪਾ ਮੁੜ ਸਰਕਾਰ ਬਣਾਵੇਗੀ

ਪਟਿਆਲਾ, 6 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਜਿਲਾ ਅਕਾਲੀ ਦਲ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਹੈ ਕਿ ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਨਾਜਾ ਨਿਕਲ ਗਿਆ ਹੈ। ਪ੍ਰਧਾਨ ਮੰਤਰੀ ਦਾ ਵਾਪਸ ਮੁੜਨਾ ਸਭ ਤੋਂ ਸ਼ਰਮਨਾਕ ਗੱਲ ਹੈ। ਸ. ਰੱਖੜਾ ਅੱਜ ਇੱਥੇ ਖੁਸਰੋਪੁਰ, ਮੈਣ, ਸਵਾਜਪੁਰ ਪੁਰਾਣਾ, ਭਾਨਰੀ, ਭਾਨਰਾ, ਸ਼ੇਰਮਾਜਰਾ ਪਿੰਡਾਂ ਵਿੱਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਬੀਜੇਪੀ ਨੇ ਕਿਸਾਨਾਂ ਤੇ ਆਮ ਲੋਕਾਂ ਨਾਲ ਵੱਡਾ ਤਸੱਦਦ ਕੀਤਾ। ਸਵਾ ਸਾਲ ਤੱਕ ਕਿਸਾਨਾਂ ਨੂੰ ਸੜਕਾਂ ‘ਤੇ ਰੋਲ ਕੇ ਰੱਖਿਆ, ਜਿਸ ਕਾਰਨ ਬੀਜੇਪੀ ਦੀ ਰੈਲੀ ਵਿੱਚ 500 ਤੋਂ ਵੱਧ ਬੰਦਾ ਨਾ ਪਹੁੰਚਿਆ ਅਤੇ ਬੀਜੇਪੀ ਦਾ ਇਸ ਰੈਲੀ ਤੋਂ ਬਾਅਦ ਪੰਜਾਬ ਵਿੱਚੋਂ ਸਰਵਨਾਸ਼ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਖਾਤਮੇ ਵੱਲ ਵੱਧ ਰਹੀਆਂ ਅਤੇ ਸੂਬੇ ਵਿੱਚ ਮੁੜ ਅਕਾਲੀ ਦਲ ਬਸਪਾ ਦੀ ਸਰਕਾਰ ਸਥਾਪਿਤ ਹੋਵੇਗੀ।

ਉਨ੍ਹਾਂ ਕਿਹਾ ਕਿ ਕਾਂਗਰਸ ਤੋਂ ਅੱਜ ਹਰ ਵਿਅਕਤੀ ਤੰਗ ਤੇ ਪਰੇਸ਼ਾਨ ਹੈ ਕਿਉਂਕਿ ਪਹਿਲਾਂ ਕੈਪਟਨ ਅਮਰਿੰਦਰ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਤੇ ਫਿਰ ਉਸਤੋਂ ਬਾਅਦ ਮੁੱਖ ਮੰਤਰੀ ਚੰਨੀ ਵੀ ਝੂਠੇ ਐਲਾਨ ਕਰਨ ‘ਤੇ ਜ਼ੋਰ ਦੇ ਰਹੇ ਹਨ, ਜਦੋਂ ਕਿ ਲੋਕਾਂ ਦੇ ਹੱਥਾਂ ਵਿੱਚ ਕੁੱਝ ਨਹੀਂ ਆਇਆ। ਇਸ ਲਈ ਪੰਜਾਬ ਅੰਦਰੋਂ ਕਾਂਗਰਸ ਨੂੰ ਚੱਲਦਾ ਕਰਨ ਲਈ ਲੋਕਾਂ ਨੇ ਤਿਆਰੀ ਕਰ ਲਈ ਹੈ। ਹੁਣ ਲੋਕਾਂ ਦੇ ਸਹਿਯੋਗ ਨਾਲ ਅਕਾਲੀ ਦਲ ਬਸਪਾ ਸੱਤਾ ‘ਚ ਆ ਕੇ ਲੋਕਾਂ ਲਈ ਵਿਕਾਸ ਦੇ ਰਾਹਾਂ ਨੂੰ ਖੋਲਣਗੇ ਤੇ ਲੋਕਾਂ ਨੂੰ ਬਣਦਾ ਇਨਸਾਫ ਦਿਵਾਉਣਗੇ।

ਇਸ ਮੌਕੇ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਲਾਵ, ਜਸਵਿੰਦਰ ਕੌਰ ਸਾਬਕਾ ਸਰਪੰਚ ਮੈਣ, ਸਰਕਲ ਪ੍ਰਧਾਨ ਭੁਪਿੰਦਰ ਸਿੰਘ ਡਕਾਲਾ, ਜਸਪਾਲ ਸਿੰਘ ਕਲਿਆਣ ਸਾਬਕਾ ਚੇਅਰਮੈਨ, ਬਲਦੇਵ ਸਿੰਘ ਬਠੋਈ ਸਾਬਕਾ ਚੇਅਰਮੈਨ, ਗੁਰਧਿਆਨ ਸਿੰਘ ਭਾਨਰੀ ਬਹੁਜਨ ਸਮਾਜ ਪਾਰਟੀ, ਰੂਪ ਸਿੰਘ ਬਠੋਈ, ਮਲਕੀਤ ਸਿੰਘ ਲੰਗੜੋਈ, ਚੰਦ ਸਿੰਘ ਚੁਹੜਪੁਰ ਜੱਟਾ, ਪੋਪੀ ਸਾਬਕਾ ਸਰਪੰਚ ਖੁਸਰੋਪੁਰ, ਨਿਰਵੇਲ ਸਿੰਘ ਖੇੜਕੀ, ਰਣਧੀਰ ਸਿੰਘ ਦੇਵੀ ਨਗਰ, ਜਗਮੋਹਣ ਸਿੰਘ ਮੈਣ, ਪ੍ਰਕਾਸ਼ ਸਿੰਘ ਮੈਣ, ਹਰਬੰਸ ਸਿੰਘ ਮੈਣ, ਮਨਦੀਪ ਸਿੰਘ ਮੈਣ, ਜਗਮੋਹਣ ਸਿੰਘ, ਬਲਜਿੰਦਰ ਸਿੰਘ, ਹਰਬੰਸ ਸਿੰਘ, ਸਤਪਾਲ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਗਟ ਸਿੰਘ, ਪਰਗਸ ਸਿੰਘ, ਨਿਰਮਲ ਸਿੰਘ, ਹਰਵਿੰਦਰ ਹੈਭੀ, ਸੁਰਿੰਦਰ ਸਿੰਘ, ਸੁਰਜੀਤ ਸਿੰਘ, ਪ੍ਰਦੀਪ ਸਿੰਘ, ਗੁਰਮੁੱਖ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *