ਪੰਜਾਬਪਟਿਆਲਾ

ਗੁਰੂਆਂ ਵੱਲੋਂ ਕੀਤੀਆਂ ਕੁਰਬਾਨੀਆਂ ਸਦਕਾ ਹੀ ਸਾਡਾ ਜਿਉਣਾ ਸੰਭਵ ਹੋਇਆ ਹੈ – ਬੀਬੀ ਕਿਰਨਦੀਪ ਖੰਨਾ।

ਗੁਰਦੁਆਰਾ ਸ਼੍ਰੀ ਸਿੰਘ ਸਭਾ ਮੁਹੱਲਾ ਸੰਗਤਪੁਰਾ ਵੱਲੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ।

ਮੰਡੀ ਗੋਬਿੰਦਗੜ੍ਹ, 9 ਜਨਵਰੀ,(ਮਧੂਸਾਰ ਬਿਊਰੋ) ਸਾਡੇ ਗੁਰੂਆਂ ਵੱਲੋਂ ਦਿੱਤੀਆਂ ਗਈਆਂ ਲਾਸਾਨੀ ਕੁਰਬਾਨੀਆਂ ਸਦਕਾ ਹੀ ਸਾਨੂੰ ਜਿਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਕਿਉਂਕਿ ਗੁਰੂਆਂ ਵੱਲੋਂ ਜਿੱਥੇ ਹੱਕ ਅਤੇ ਸੱਚ ਦੀ ਲੜਾਈ ਲੜ ਕੇ ਲੋੜਵੰਦਾ ਦੀ ਸਹਾਇਤਾ ਲਈ ਯੋਗ ਉਪਰਾਲੇ ਕੀਤੇ ਗਏ, ਓਹਨਾਂ ਤੋਂ ਵੀ ਸਾਨੂੰ ਸੇਧ ਲੈਕੇ ਲੋੜਵੰਦਾ ਨੂੰ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ। ਇਸ ਗੱਲ ਦਾ ਪ੍ਰਗਟਾਵਾ ਇਸਤਰੀ ਅਕਾਲੀ ਦਲ ਦੀ ਸੂਬਾ ਸੀਨੀਅਰ ਮੀਤ ਪ੍ਰਧਾਨ ਬੀਬੀ ਕਿਰਨਦੀਪ ਕੌਰ ਖੰਨਾ ਪਤਨੀ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੁਹੱਲਾ ਸੰਗਤਪੁਰਾ ਮੰਡੀ ਗੋਬਿੰਦਗੜ੍ਹ ਵੱਲੋਂ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਵਿੱਚ ਸੰਗਤਾਂ ਨਾਲ ਸ਼ਾਮਿਲ ਹੋਕੇ ਅਸ਼ੀਰਵਾਦ ਪ੍ਰਾਪਤ ਕਰਨ ਸਮੇਂ ਕੀਤਾ। ਬੀਬੀ ਖੰਨਾ ਨੇ ਕਿਹਾ ਕਿ ਗੁਰੂਆਂ ਦੇ ਮਹਾਨ ਪ੍ਰਕਾਸ਼ ਦਿਵਸ ਅਤੇ ਸ਼ਹੀਦੀ ਦਿਵਸ ਜਿੱਥੇ ਸਾਨੂੰ ਸ਼ਰਧਾ ਭਾਵਨਾ ਨਾਲ ਮਨਾਉਣੇ ਚਾਹੀਦੇ ਹਨ ਓਥੇ ਇਹਨਾਂ ਧਾਰਮਿਕ ਸਮਾਗਮਾਂ ਤੋਂ ਸਿੱਖਿਅਤ ਹੋਣਾ ਵੀ ਵਧੇਰੇ ਜ਼ਰੂਰੀ ਹੈ।

ਓਹਨਾ ਗੁਰੁਦਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾ ਵੱਲੋਂ ਹਰ ਸਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਸਜਾ ਕੇ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਬੀਬੀ ਕਿਰਨਦੀਪ ਕੌਰ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਨਗਰ ਕੀਰਤਨ ਵਿੱਚ ਵੱਖ ਵੱਖ ਡਾਢੀ ਜੱਥਿਆਂ, ਰਾਗੀਆਂ, ਕੀਰਤਨ ਜੱਥਿਆਂ ਨੇ ਜਿਥੇ ਕੀਰਤਨ ਤੇ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਓਥੇ ਨਗਰ ਕੀਰਤਨ ਵਿੱਚ ਵੱਖ ਵੱਖ ਬੈਂਡ ਪਾਰਟੀਆਂ ਤੇ ਗਤਕਾ ਪਾਰਟੀਆਂ ਵੀ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਤੇ ਹੈਡ ਗ੍ਰੰਥੀ ਹਰਦਿੱਤ ਸਿੰਘ, ਪ੍ਰਧਾਨ ਅਜਮੇਰ ਸਿੰਘ, ਜਨਰਕਲ ਸੱਕਤਰ ਗਿਆਨ ਸਿੰਘ, ਖਜਾਨਚੀ ਪਰਮਿੰਦਰ ਸਿੰਘ, ਸੈਕਟਰੀ ਗੁਰਬਖਸ਼ ਸਿੰਘ, ਮੀਤ ਪ੍ਰਧਾਨ ਜਸਵੀਰ ਕੌਰ, ਨਸੀਬ ਸਿੰਘ, ਰਣਧੀਰ ਸਿੰਘ ਹੈਪੀ, ਜਸਵਿੰਦਰ ਸਿੰਘ ਛੋਟਾ, ਰਣਧੀਰ ਸਿੰਘ ਪੱਪੀ, ਬੀਬੀ ਪੂਨਮ ਗੋਸਾਈ,ਰੌਸ਼ਨ ਸਿੰਘ ਪ੍ਰਧਾਨ, ਰਣਧੀਰ ਸਿੰਘ ਬਾਗੜੀਆ, ਪ੍ਰਭਦਿਆਲ ਸਿੰਘ, ਕਮਲ ਵੜੈਚ, ਗੁਰਪ੍ਰੀਤ ਸਿੰਘ ਨੋਨੀ, ਮਨੋਹਰ ਸਿੰਘ ਖਾਲਸਾ, ਹਰਪਿੰਦਰ ਸਿੰਘ ਭੂਰਾ, ਗੁਰਮੁੱਖ ਸਿੰਘ, ਚਰਨਜੀਤ ਸਿੰਘ, ਰਵਿੰਦਰ ਕੌਰ, ਬੀਬੀ ਕਾਂਤਾ, ਜਸਵੀਰ ਕੌਰ, ਜਸਵਿੰਦਰ ਕੌਰ, ਸੁਰਿੰਦਰ ਕੌਰ, ਗੁਰਜੀਤ ਕੌਰ, ਬਲਵਿੰਦਰ ਕੌਰ, ਰੁਪਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

Leave a Reply

Your email address will not be published. Required fields are marked *