ਪਟਿਆਲਾ

ਨੈਸ਼ਨਲ ਯੂਥ ਦੇ ਸੁਵਾਮੀ ਵਿਵੇਕਾ ਨੰਦ ਜੀ ਦਾ ਜਨਮ ਦਿਹਾੜਾ ਮਨਾਇਆ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਯੂਥ ਹੋਸਟਲ ਨਹਿਰੂ ਯੂਵਾ ਕੇਂਦਰ ਪਟਿਆਲਾ ਵਿਖੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਅਤੇ ਮਹਾਦੇਵ ਸ਼ਿਵ ਸ਼ੰਭੂ ਸੇਵਾ ਕਲੱਬ ਪਿੰਡ ਖੇੜਾ ਜੱਟਾਂ, ਵੈਲਫੇਅਰ ਸੁਸਾਇਟੀ, ਜੇ.ਪੀ. ਕਲੋਨੀ ਪਟਿਆਲਾ, ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਦੇ ਮੈਂਬਰਾਂ ਨੇ ਕੋਵਿਡ ਦੇ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਨੈਸ਼ਨਲ ਯੂਥ ਦੇ ਮੌਕੇ ਸੁਵਾਮੀ ਵਿਵੇਕਾ ਨੰਦ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਦੀ ਪ੍ਰਧਾਨਗੀ ਨਹਿਰੂ ਯੂਵਾ ਕੇਂਦਰ ਦੇ ਮੈਡਮ ਅਮਰਜੀਤ ਕੌਰ ਨੇ ਕੀਤੀ ਅਤੇ ਮੁੱਖ ਮਹਿਮਾਨਾ ਵਜੋਂ ਜਗਦੀਪ ਸਿੰਘ ਜੋਸ਼ੀ ਐਨ.ਐਸ.ਐਸ. ਪੋ੍ਰਗਰਾਮ ਅਫਸਰ ਆਈ.ਟੀ.ਆਈ. ਪਟਿਆਲਾ ਨੇ ਸ਼ਿਕਰਤ ਕੀਤੀ। ਪੋ੍ਰਗਰਾਮ ਦੀ ਸ਼ੁਰੂਆਤ ਵਿੱਚ ਬਸੰਤ ਰਿਤੁ ਯੂਥ ਕਲੱਬ ਤ੍ਰਿਪੜੀ ਪਟਿਆਲਾ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਇੰਜੀ: ਰੋਬਿੰਨ ਸਿੰਘ ਨੇ ਮਿਲ ਕੇ ਸੁਵਾਮੀ ਜੀ ਦੀ ਤਸਵੀਰ ਤੇ ਫੁੱਲ ਅਰਪਣ ਕੀਤੇ ਅਤੇ ਵੱਖ—ਵੱਖ ਕਲੱਬਾਂ ਤੋਂ ਆਏ ਮੈਂਬਰਾਂ ਨੇ ਵੀ ਸ਼ਰਧਾ ਦੇ ਫੁੱਲ ਅਰਪਣ ਕੀਤੇ।

ਬਸੰਤ ਰਿਤੂ ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਨੇ ਬੋਲਦਿਆਂ ਆਖਿਆ ਕਿ ਸਾਨੂੰ ਸਵਾਮੀ ਜੀ ਦੇ ਜੀਵਨ ਤੋਂ ਸਿੱਖਿਆ ਲੈ ਕੇ ਨੌਜਵਾਨਾਂ ਨੂੰ ਸਮਾਜ ਵਿੱਚ ਇੱਕ ਨਵੀਂ ਤਸਵੀਰ ਪੇਸ਼ ਕਰਦੇ ਹੋਏ ਸਮਾਜਿਕ ਕੁਰੀਤੀਆਂ, ਨਸ਼ਾਖੋਰੀ ਜੋ ਕਿ ਪੰਜਾਬ ਨੂੰ ਸਿਉਂਕ ਵਾਂਗ ਖਾ ਰਹੀ ਹੈ ਉਸ ਲਈ ਨੌਜਵਾਨਾ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਸਵਾਮੀ ਜੀ ਦੇ ਕਥਨ ਅਨੁਸਾਰ ਸਾਨੂੰ ਜੀਵਨ ਵਿੱਚ ਨਿਰਾਸ਼ ਨਹੀਂ ਹੋਣਾ ਚਾਹੀਦਾ ਉਦੋ ਤੱਕ ਸੰਘਰਸ਼ ਕਰਦੇ ਰਹਿਣਾ ਚਾਹੀਦਾ ਜਦੋਂ ਤੱਕ ਅਸੀਂ ਆਪਣੇ ਜੀਵਨ ਦਾ ਲਕਸ਼ ਪ੍ਰਾਪਤ ਨਾ ਕਰ ਲਈ। ਨਹਿਰੂ ਯੁਵਾ ਕੇਂਦਰ ਦੇ ਮੈਡਮ ਅਮਰਜੀਤ ਕੌਰ ਨੇ ਆਖਿਆ ਕਿ 12 ਤਾਰੀਖ ਤੋਂ ਲੈ ਕੇ 19 ਤਾਰੀਕ ਤੱਕ ਪੁਰੇ ਜਿਲੇ ਵਿੱਚ ਯੂਥ ਕਲੱਬਾਂ ਵੱਲੋਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਪਿੰਡਾਂ ਵਿੱਚ ਪ੍ਰੇਗਰਾਮ ਕੀਤੇ ਜਾਣਗੇ। ਇਸ ਪ੍ਰੋਗਰਾਮ ਵਿੱਚ ਇੰਜੀ ਰੁਪਿੰਦਰ ਸਿੰਘ, ਜਗਦੀਪ ਸਿੰਘ ਜੋਸ਼ੀ, ਗੁਰਚਰਨ ਸਿੰਘ, ਗੁਰਜੋਤ ਸਿੰਘ, ਪ੍ਰਭਜੋਤ ਸਿੰਘ, ਰਵੀ ਕੁਮਾਰ, ਅਤੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਦੇ ਜਨਰਲ ਸਕੱਤਰ ਰੋਬਿੰਨ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।

Leave a Reply

Your email address will not be published. Required fields are marked *