ਆਪ ਸਰਕਾਰ ਹੋਰ ਵੀ ਭਿ੍ਰਸ਼ਟ ਅਫਸਰਾਂ ਨੰੂ ਕਾਬੂ ਕਰੇ: ਹਰਸ਼ ਸਿੰਗਲਾ
ਕ੍ਰਪਸ਼ਨ ਕੰਟਰੋਲ ਬਿਓੁਰੋ ਦੀ ਹੋਈ ਅਹਿਮ ਮੀਟਿੰਗ
ਪਟਿਆਲਾ 22 ਜੂਨ (ਰਮਨਦੀਪ/ਮਧੂਸਾਰ ਬਿਊਰੋ) ਇੰਟਰਨੈਸ਼ਨਲ ਕ੍ਰਪਸ਼ਨ ਕੰਟਰੋਲ ਬਿਓੁਰੋ ਦੀ ਯੂਥ ਵਿੰਗ ਦੇ ਨੈਸ਼ਨਲ ਚੇਅਰਮੈਨ ਹਰਸ਼ ਸਿੰਗਲਾ ਅਤੇ ਪੰਜਾਬ ਦੇ ਚੇਅਰਮੈਨ ਸਾਹਿਲ ਰਾਣਾ ਦੀ ਅਗਵਾਈ ’ਚ ਅਹਿਮ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਸਮੂਹ ਮੈਂਬਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀ ਤੋਂ ਬਾਅਦ ਇਕ ਸੀਨੀਅਰ ਆਈ.ਐਸ.ਅਫਸਰ ਸੰਜੈ ਪੋਪਲੀ ਅਤੇ ਉਨ੍ਹਾਂ ਦੇ ਪੀ.ਏ ਨੰੂ ਰਿਸ਼ਵਤ ਲੈਣ ਦੇ ਦੋਸ਼ ਹੇਠ ਗਿ੍ਰਫਤਾਰ ਕਰਕੇ ਇਕ ਸ਼ਲਾਘਾਯੋਗ ਕੰਮ ਕੀਤਾ ਹੈ,
ਕਿਉਂਕਿ ਭਿ੍ਰਸ਼ਟਾਚਾਰ ਹਰ ਵਿਭਾਗ ਵਿਚ ਜੜ੍ਹਾ ਤੱਕ ਫੈਲੀਆ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਸੂਬੇ ਵਿਚ ਬੈਠੇ ਹੋਰ ਭਿ੍ਰਸ਼ਟ ਅਫਸਰਾਂ ਨੰੂ ਕਾਬੂ ਕਰੇ ਤਾਂ ਜੋ ਭਿ੍ਰਸ਼ਟਾਚਾਰ ਤੇ ਨੱਥ ਪਾ ਕੇ ਆਮ ਲੋਕਾਂ ਨਾਲ ਹੋ ਰਹੀ ਲੂਟ ਖਸੂਟ ਨੰੂ ਕਾਬੂ ਕੀਤਾ ਜਾ ਸਕੇ। ਜਿਸ ਨਾਲ ਲੋਕਾਂ ਦੇ ਕੰਮ ਸਹੀ ਇਮਾਨਦਾਰੀ ਅਤੇ ਵਧਿਆ ਤਰੀਕੇ ਨਾਲ ਹੋ ਸਕਣ। ਇਸ ਮੌਕੇ ਭੂਵੇਸ਼ ਮਿੱਤਲ, ਅਦਿਰਾਜ ਜੈਦਕਾ, ਵਿਕਰਾਂਤ ਰਾਣਾ, ਵਿਸ਼ੂ ਰਾਣਾ, ਅਜੈ ਰਾਣਾ ਅਤੇ ਹੋਰ ਮੈਂਬਰ ਹਾਜਰ ਸਨ।

