ਪਟਿਆਲਾ

ਸਿਹਤ ਵਿਭਾਗ ਵੱਲੋਂ ਨਵ ਜਨਮੇਂ ਬੱਚਿਆਂ ਦੀ ਮਨਾਈ ਲੋਹੜੀ।

ਮਾਤਾ ਕੁਸ਼ਲਿਆ ਹਸਪਤਾਲ ਵਿੱਚ ਪੈਦਾ ਹੋਏ ਨਵ ਜਨਮੇਂ ਬੱਚਿਆਂ ਨੂੰ ਕੀਤੀ ਕੰਬਲਾ ਦੀ ਵੰਡ।

ਪਟਿਆਲਾ 13 ਜਨਵਰੀ (ਮਧੂਸਾਰ ਬਿਊਰੋ) ਜਿਲ੍ਹਾ ਸਿਹਤ ਵਿਭਾਗ ਵੱਲੋ ਸਰਕਾਰੀ ਹਸਪਤਾਲ ਵਿੱਚ ਨਵ ਜਨਮੇਂ ਬੱੱਚਿਆਂ ਦੀ ਲੋਹੜੀ ਮਨਾਈ ਗਈ।ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਵੱਲੋਂ ਲੋਹੜੀ ਦੇ ਤਿਓੁਹਾਰ ਮੋਕੇ ਮਾਤਾ ਕੁਸ਼ਲਿਆ ਹਸਪਤਾਲ ਦੇ ਵਾਰਡਾਂ ਵਿੱਚ ਜਾ ਕੇ ਨਵ ਜਨਮੇਂ ਬੱਚਿਆਂ ਨੂੰ ਕੰਬਲਾਂ ਅਤੇ ਮਿਠਾਈ ਦੀ ਵੰਡ ਕੀਤੀ ਗਈ।ਇਸ ਮੋਕੋੇ ਉਹਨਾਂ ਨਾਲ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਜਤਿੰਦਰ ਕਾਂਸਲ, ਸਂਿਅਿਰ ਮੈਡੀਕਲ ਅਪਫਰ ਡਾ. ਆਰਤੀ ਪਾਂਡਵ , ਡਾ. ਇਰੰਦਰ ਗਰਗ, ਡਾ. ਸੁਮੀਤ ਸਿੰਘ,ਜਿਲਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਜਸਜੀਤ ਕੋਰ ਅਤੇ ਕਲਬੀਰ ਕੋਰ, ਧਰਮਿੰਦਰ ਅਤੇ ਨਰੇਸ਼ ਕੁਮਾਰ ਵੀ ਹਾਜਰ ਸਨ।ਸਿਵਲ ਸਰਜਨ ਡਾ. ਪ੍ਰਿੰਸ ਸੋਡੀ ਵੱਲੋ ਨਵ ਜਨਮੇਂ ਬੱਚਿਆਂ ਦੇ ਪਰਿਵਾਰਾਂ ਨੁੰ ਲੋਹੜੀ ਦੀਆਂ ਵਧਾਈਆਂ ਦਿੰਦੇ ਮਾਵਾਂ ਨੂੰ ਕਿਹਾ ਕਿ ਉਹ ਇਹਨਾਂ ਬੱਚਿਆਂ ਦੀ ਸਿਹਤ ਦਾ ਪੁਰਾ ਪੁਰਾ ਧਿਆਨ ਰੱਖਣ, ਨਵ ਜਨਮਂੇ ਬੱਚਿਆਂ ਨੁੰ ਛੇ ਮਹੀਨੇ ਤੱਕ ਕੇਵਲ ਤੇਂ ਕੇਵਲ ਆਪਣਾ ਦੁੱਧ ਪਿਲਾਉਣ ਅਤੇ ਪੁਰਾ ਟੀਕਾਕਰਨ ਯਕੀਨੀ ਬਣਾਉਣ ਤਾਂ ਜੋ ਬੱਚੇਂ ਸਿਹਤਮੰਦ ਹੋ ਕੇ ਅਤੇ ਪੜ ਲਿਖ ਕੇ ਸਮਾਜ ਵਿੱਚ ਆਪਣਾ ਨਾਮ ਰੋਸ਼ਨ ਕਰਨ ਸਕਣ।

ਉਹਨਾਂ ਕਿਹਾ ਕਿ ਸਮਾਜ ਵਿੱਚ ਲੜਕੀਆਂ ਦੀ ਮੱਹਤਤਾ ਨੁੰ ਸਮਝਦੇ ਹੋਏ ਹੁਣ ਉਹਨਾਂ ਪਰਿਵਾਰਾਂ ਵਿੱਚ ਵੀ ਖੁਸ਼ੀ ਦਾ ਮਾਹੋਲ ਹੁੰਦਾ ਹੈ ਜਿਹਨਾਂ ਪਰਿਵਾਰਾਂ ਵਿੱਚ ਲੜਕੀਆਂ ਨੇਂ ਜਨਮ ਲਿਆ ਹੰਦਾ ਹੈ।ਜਿਲਾ ਪਰਿਵਾਰ ਭਲਾਈ ਅਫਸਰ ਡਾ. ਜਤਿੰਦਰ ਕਾਂਸਲ ਨੇਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਲੜਕੀ ਨੂੰ ਪਰਿਵਾਰ ਤੇ ਬੋਝ ਸਮਝਿਆ ਜਾਂਦਾ ਸੀ ਪਰ ਅੱਜ ਦੇ ਯੁੱਗ ਵਿੱਚ ਲੜਕੀਆਂ ਸਮਾਜ ਦੇ ਹਰ ਖੇਤਰ ਵਿੱਚ ਲੜਕਿਆਂ ਤੋਂ ਮੋਹਰੀ ਹਨ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਰਹੀਆਂ ਹਨ। ਇਸ ਲਈ ਸਾਡ ਵੀ ਫਰਜ ਬਣਦਾ ਹੈ ਕਿ ਪਰਿਵਾਰ ਵਿੱਚ ਧੀ ਨੂੰ ਪੂਰਾ ਬਣਦਾ ਮਾਣ ਸਤਿਕਾਰ ਦੇਈਏ, ਉਹਨਾਂ ਦਾ ਚੰਗੇ ਤਰੀਕੇ ਨਾਲ ਪਾਲਣ ਪੋਸ਼ਣ ਕਰੀਏ, ੳਹਨਾਂ ਨੂੰ ਸਮਾਜ ਵਿਚ ਮਿਲੇ ਸਾਰੇ ਅਧਿਕਾਰਾਂ ਬਾਰੇ ਜਾਣੁ ਕਰਵਾਈਏ ਤਾਂ ਜੋ ਉਹ ਸਮਾਜ ਵਿਚ ਉੱਚੇ ਅਹੁਦਿਆਂ ਤੇ ਤਾਇਨਾਤ ਹੋ ਸਕਣ।ਇਸ ਲਈ ਸਾਨੂੰ ਪੁੱਤਰਾਂ ਦੇ ਨਾਲ-ਨਾਲ ਧੀਆਂ ਦੇ ਜਨਮ ਤੇ ਵੀ ਲੋਹੜੀ ਮਨਾਉਣੀ ਚਾਹੀਦੀ ਹੈ।

Leave a Reply

Your email address will not be published. Required fields are marked *