ਪਿੰਡ ਕੋਹਾਲੀ ਵਿੱਚ ਕਾਂਗਰਸ ਨੂੰ ਇੱਕ ਹੋਰ ਝਟਕਾ , 2 ਦਰਜਨ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਿਲ
ਅੰਮ੍ਰਿਤਸਰ , ( ਸੁਖਬੀਰ ਸਿੰਘ/ਮਧੂਸਾਰ ਬਿਊਰੋ) ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਵੱਡੇ ਪਿੰਡ ਕੋਹਾਲੀ ਤੋਂ ਕਾਂਗਰਸ ਪਾਰਟੀ ਨੂੰ ਲਗਾਤਾਰ ਝਟਕੇ ਤੇ ਝਟਕੇ ਲੱਗ ਰਹੇ ਹਨ । ਪਿੰਡ ਕੋਹਾਲੀ ਉਹ ਪਿੰਡ ਹੈ ਜੋ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਸੁੰਦਰ ਗਰਾਮ ਸਕੀਮ ਵਿੱਚ ਚੁਣ ਕੇ ਇਸਦਾ ਬਹੁਪੱਖੀ ਵਿਕਾਸ ਕਰਵਾਇਆ ਸੀ ਪਰ ਇਸਦੇ ਬਾਵਜੂਦ ਇਸ ਪਿੰਡ ਦੇ ਕਾਂਗਰਸ ਧੜੇ ਨਾਲ ਸਬੰਧਤ ਵਿਅਕਤੀ ਲਗਾਤਾਰ ਪਾਰਟੀ ਨੂੰ ਛੱਡ ਕੇ ਸ਼ੋ੍ਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ । ਇਸ ਲੜੀ ਤਹਿਤ ਅੱਜ ਪਿੰਡ ਕੋਹਾਲੀ ਦੇ ਕਾਂਗਰਸੀ ਆਗੂ ਚਰਨਜੀਤ ਸਿੰਘ ਬਾਠ ਆਪਣੇ ਕਰੀਬ 2 ਦਰਜਨ ਸਮੱਰਥਕਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ । ਸ਼ਾਮਿਲ ਹੋਣ ਵਾਲੇ ਹਰਦੀਪ ਸਿੰਘ , ਕਾਕਾ ਸਿੰਘ , ਕੁਲਦੀਪ ਸਿੰਘ , ਲਵਪੀ੍ਤ ਸਿੰਘ , ਸਵਿੰਦਰ ਸਿੰਘ ਗੱਬਰ , ਲਖਵਿੰਦਰ ਸਿੰਘ , ਮਨਦੀਪ ਸਿੰਘ , ਸਾਹਿਬ ਸਿੰਘ , ਬਲਦੇਵ ਸਿੰਘ ਆਦਿ ਨੂੰ ਅਕਾਲੀ ਦਲ – ਬਸਪਾ ਗੱਠਜੋੜ ਦੇ ਉਮੀਦਵਾਰ ਜਥੇ. ਵੀਰ ਸਿੰਘ ਲੋਪੋਕੇ , ਸ਼ੋ੍ਮਣੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਜਥੇ. ਸੁਰਜੀਤ ਸਿੰਘ ਭਿੱਟੇਵੱਡ ਨੇ ਸਨਮਾਨਿਤ ਕੀਤਾ ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਜਥੇ. ਲੋਪੋਕੇ ਨੇ ਕਿਹਾ ਕਿ ਕਾਂਗਰਸ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਲੋਕਾਂ ਕੋਲੋਂ ਧੋਖੇ ਨਾਲ ਵੋਟਾਂ ਬਟੋਰ ਕੇ ਸਰਕਾਰ ਬਣਾਈ ਸੀ, ਪਰ ਸਰਕਾਰ ਲੋਕਾਂ ਦੀਆਂ ਇੱਛਾਵਾਂ ਤੇ ਖਰੀ ਨਾ ਉੱਤਰਣ ਕਰਕੇ ਲੋਕਾਂ ਦਾ ਵਿਸ਼ਵਾਸ਼ ਸਰਕਾਰ ਤੋਂ ਉੱਠ ਚੁੱਕਿਆ ਹੈ ਤੇ ਲੋਕ ਲਗਾਤਾਰ ਕਾਂਗਰਸ ਦਾ ਸਾਥ ਛੱਡ ਕੇ ਅਕਾਲੀ ਦਲ ਨਾਲ ਜੁੜ ਰਹੇ ਹਨ । ਇਸ ਸਮੇਂ ਦਵਿੰਦਰ ਸਿੰਘ ਪ੍ਰਧਾਨ ਕੋਹਾਲੀ , ਕਾਬਲ ਸਿੰਘ ਲਾਲੀ ਔਲਖ , ਸ਼ਮਸ਼ੇਰ ਸਿੰਘ ਬਾਠ , ਗੁਰਨਾਮ ਸਿੰਘ ਸ਼ਾਹ , ਦਲੇਰ ਸਿੰਘ ਬਾਠ , ਮੁਖਤਾਰ ਸਿੰਘ ਭੱਤੀ , ਸੁਖਦੇਵ ਸਿੰਘ ਫੌਜੀ , ਬਲਵੰਤ ਸਿੰਘ , ਰੇਸ਼ਮ ਸਿੰਘ ਆਦਿ ਹਾਜ਼ਰ ਸਨ ।

