ਹਲਕਾ ਅਟਾਰੀ ਤੋਂ ਅਕਾਲੀ – ਬਸਪਾ ਗੱਠਜੋੜ ਦੇ ਉਮੀਦਵਾਰ ਜਥੇ. ਰਣੀਕੇ ਨੇ ਵਡਾਲਾ ਭਿੱਟੇਵੱਡ ਵਿਖੇ ਕੀਤੀ ਵਰਕਰਾਂ ਨਾਲ ਮੀਟਿੰਗ*
ਅੰਮ੍ਰਿਤਸਰ , (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਕਾਂਗਰਸ ਸਰਕਾਰ ਨੇ ਪੰਜਾਬ ਦਾ ਵਿਕਾਸ ਨਹੀਂ ਸਗੋਂ ਵਿਨਾਸ਼ ਕੀਤਾ ਹੈ , ਇਸ ਕਰਕੇ ਲੋਕਾਂ ਦਾ ਕਾਂਗਰਸ ਤੋਂ ਮੋਹ ਭੰਗ ਹੋ ਗਿਆ ਹੈ ਅਤੇ ਪੰਜਾਬ ਦੇ ਲੋਕ ਇਸ ਵਾਰ ਪੰਜਾਬ ਵਿੱਚ ਸ਼ੋ੍ਮਣੀ ਅਕਾਲੀ ਦਲ – ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਗੇ ” ਉਕਤ ਸ਼ਬਦਾਂ ਦਾ ਪ੍ਗਟਾਵਾ ਵਿਧਾਨ ਸਭਾ ਹਲਕਾ ਅਟਾਰੀ ਤੋਂ ਸ਼ੋ੍ਮਣੀ ਅਕਾਲੀ ਦਲ – ਬਸਪਾ ਗੱਠਜੋੜ ਦੇ ਉਮੀਦਵਾਰ ਤੇ ਸਾਬਕਾ ਕੈਬਨਿਟ ਮੰਤਰੀ ਜਥੇ. ਗੁਲਜਾਰ ਸਿੰਘ ਰਣੀਕੇ ਨੇ ਪਿੰਡ ਵਡਾਲਾ ਭਿੱਟੇਵੱਡ ਦੇ ਹਰਪਾਲ ਸਿੰਘ ਬਿੱਟੂ ਪੰਚ ਦੇ ਗ੍ਹਹਿ ਵਿਖੇ ਵਰਕਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਵਰਕਰਾਂ ਤਕੜੇ ਹੋਕੇ ਵੋਟਾਂ ਵਾਸਤੇ ਲਾਮਬੰਦ ਹੋਣ ਲਈ ਪ੍ਰੇਰਿਆ । ਇਸ ਮੌਕੇ ਤੇ ਠੇਕੇਦਾਰ ਭਜਨ ਸਿੰਘ ਮਾਹਲ , ਸਰਕਲ ਪ੍ਰਧਾਨ ਸਵਿੰਦਰ ਸਿੰਘ ਟੈਣੀ ਵਡਾਲਾ , ਜਿਲ੍ਹਾ ਦਿਹਾਤੀ ਦੇ ਜਨਰਲ ਸਕੱਤਰ ਜੈਮਲ ਸਿੰਘ ਵਡਾਲਾ , ਵਰਿਆਮ ਸਿੰਘ , ਗੁਰਦੀਪ ਸਿੰਘ ਮੋਹਲਾ , ਜਗਦੀਸ਼ ਸਿੰਘ ਸਾਬਾ , ਧਰਮ ਸਿੰਘ , ਹਰਭੇਜ ਸਿੰਘ , ਅਰਸ਼ਦੀਪ ਸਿੰਘ ਸੰਧੂ , ਸੁਖਮਨਪੀ੍ਤ ਸਿੰਘ , ਦਿਲਪੀ੍ਤ ਸਿੰਘ ਸੰਧੂ , ਅਜੇਬੀਰ ਸਿੰਘ ਬਰਾੜ , ਝਿਰਮਲ ਸਿੰਘ ਪੀ.ਏ. ਆਦਿ ਹਾਜ਼ਰ ਸਨ ।

