ਮੇਰੇ ਹਲਕਾ ਪਟਿਆਲਾ ਦਿਹਾਤੀ ਦੇ ਮੁੱਖ ਚੋਣ ਦਫਤਰ ਦਾ ਉਦਘਾਟਨ – ਸੌਰਭ ਜੈਨ
ਪਟਿਆਲਾ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਟਿਆਲਾ ਦਿਹਾਤੀ ਤੋਂ ਆਜ਼ਾਦ ਉਮੀਦਵਾਰ ਸੌਰਭ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਉਹਨਾਂ ਨੇ ਆਪਣੇ ਮੁੱਖ ਚੋਣ ਦਫਤਰ ਦਾ ਉਦਘਾਟਨ ਕੀਤਾ ਹੈ ਜੋ ਤ੍ਰਿਪੂੜੀ ਵਿਖੇ ਨਜ਼ਦੀਕ ਪੁਰਾਣਾ ਡਾਕਖਾਨਾ ਕੋਲ ਖੋਲਿਆ ਗਿਆ ਹੈ। ਜਿਸ ਵਿੱਚ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਅਦਾ ਕਰ ਆਪ ਸਭ ਦੇ ਸਾਥ ਲਈ ਧੰਨਵਾਦ ਕੀਤਾ ਅਤੇ ਸਭ ਪਟਿਆਲਾ ਵਾਸੀਆਂ ਦੀ ਖੁਸ਼ਹਾਲੀ ਦੀ ਪ੍ਰਾਰਥਨਾ ਕੀਤੀ। ਆਪਣੇ ਸਭ ਸਮਰਥਕਾਂ ਦੇ ਨਾਲ ਮਿਲਕੇ ਇਸ ਦਫਤਰ ਦਾ ਉਦਘਾਟਨ ਕੀਤਾ ਗਿਆ।

ਇਸ ਬਾਰੇ ਹੋਰ ਵਿਸਥਾਰ ਵਿੱਚ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਉਦਘਾਟਨ ਮੌਕੇ ਪੁੰਹਚੇ ਆਪਣੇ ਸਭ ਸਮਰਥਕਾਂ ਅਤੇ ਮਿੱਤਰ ਪਿਆਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹ ਆਪਣੇ ਕੀਮਤੀ ਸਮੇਂ ਵਿਚ ਸਮਾਂ ਕੱਢ ਕੇ ਮੇਰੇ ਹੱਕ ਵਿੱਚ ਇੱਥੇ ਪੁੰਹਚੇ, ਅੱਜ ਮੈਂ ਜਿਸ ਮੁਕਾਮ ਤੇ ਹਾਂ ਉਹ ਸਭ ਆਪ ਸਭ ਦੇ ਸਾਥ ਨਾਲ ਹੀ ਸੰਭਵ ਹੋਇਆ ਹੈ ਅਤੇ ਮੈਂਨੂੰ ਪੂਰਾ ਯਕੀਨ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਆਪਣਾ ਸਹਿਯੋਗ ਇੰਝ ਹੀ ਦਿੰਦੇ ਰਹੋਗੇ। ਮੈਂ ਵਾਅਦਾ ਕਰਦਾ ਹਾਂ ਕਿ ਆਪ ਸਭ ਦੀ ਇੰਝ ਹੀ ਨਿਰਸਵਾਰਥ ਸੇਵਾ ਕਰਦਾ ਰਹਾਂਗਾ।

