ਪਟਿਆਲਾ

ਬੀਕੇਯੂ ਡਕੌਂਦਾ ਵੱਲੋਂ 21 ਜਨਵਰੀ ਨੂੰ ਜੁਝਾਰ ਰੈਲੀ ਦੀਆਂ ਤਿਆਰੀਆਂ ਪੂਰਨ ਤੌਰ ‘ਤੇ ਮੁਕੰਮਲ : ਕੱਕੇਪੁਰ

ਪਟਿਆਲਾ, 19 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ 21 ਜਨਵਰੀ ਨੂੰ ਬਰਨਾਲਾ ਵਿਖੇ ਹੋਣ ਜਾ ਰਹੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਜ਼ਿਲ੍ਹਾ ਪ੍ਰੈੱਸ ਸਕੱਤਰ ਟਹਿਲ ਸਿੰਘ ਕੱਕੇਪੁਰ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਗੁਰਮੇਲ ਸਿੰਘ ਢਕਡ਼ੱਬਾ ਦੀ ਅਗਵਾਈ ਵਿੱਚ ਸਾਰੇ ਬਲਾਕਾਂ ਦੀਆਂ ਭਰਵੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਮੀਟਿੰਗ ਨੂੰ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਢਕੜੱਬਾ ਅਤੇ ਵੱਖ ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਿਆਸੀ ਪਾਰਟੀਆਂ ਤੇ ਤਾਬੜਤੋੜ ਹਮਲੇ ਕਰਦਿਆਂ ਦੋਸ਼ ਲਾਏ ਕਿ ਚੋਣਾਂ ਸਿਰ ਤੇ ਹੋਣ ਕਰਕੇ ਕਿਰਤੀ ਲੋਕਾਂ ਨੂੰ ਭਿਖਾਰੀ ਬਣਾ ਕੇ ਰੱਖ ਦਿੱਤਾ ਹੈ, ਜਦੋਂ ਕਿ ਲੋਕਾਂ ਦੇ ਆਰਥਿਕ ਮੁੱਦੇ, ਸੱਭਿਆਚਾਰਕ ਮੁੱਦੇ, ਵਧਦੀ ਮਹਿੰਗਾਈ, ਬੇਰੁਜ਼ਗਾਰੀ, ਸਿਹਤ ਸਹੂਲਤਾਂ ਅਤੇ ਤੇਲ ਦੀਆਂ ਕੀਮਤਾਂ ਤੇ ਭ੍ਰਿਸ਼ਟਾਚਾਰ ਤੋਂ ਜਾਣ ਬੁੱਝ ਕੇ ਅੱਖਾਂ ਮੀਚੀਆਂ ਜਾ ਰਹੀਆਂ ਹਨ। ਇਹੋ ਕੁਝ 75 ਸਾਲਾਂ ਤੋਂ ਹੁੰਦਾ ਆ ਰਿਹਾ ਹੈ।

ਅਤੇ ਇਹ ਵੀ ਕਿਹਾ ਕਿ ਲੋਕਾਂ ਦੇ ਪੈਸੇ ਨਾਲ ਲੋਕਾਂ ਤੇ ਕਬਜ਼ਾ ਕਰਨ ਲਈ ਪਹਿਲਾਂ ਲੱਖਾਂ ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ, ਫਿਰ ਰਾਜ ਗੱਦੀਆਂ ਤੇ ਬੈਠ ਕੇ ਉਸ ਨੂੰ ਦੋਗਣਾ ਚੋਗਣਾ ਕਰਕੇ ਗਬਨ ਕੀਤਾ ਜਾਂਦਾ ਹੈ। ਕਿਸਾਨਾਂ ਨੂੰ ਚੌਕਸ ਕਰਦਿਆਂ ਆਗੂਆਂ ਨੇ ਕਿਹਾ ਕਿ ਇਨ੍ਹਾਂ ਭ੍ਰਿਸ਼ਟ ਪਾਰਟੀਆਂ ਨੂੰ ਇੱਕ ਨਿੱਗਰ ਅਗਵਾਈ ਦੇਣ ਵਾਲੀ ਲੋਕ ਲਹਿਰ ਹੀ ਨੱਥ ਪਾ ਸਕਦੀ ਹੈ। ਇਹੀ ਲੋਕ ਲਹਿਰ ਜੇਕਰ ਕਾਲ਼ੇ ਕਾਨੂੰਨ ਰੱਦ ਕਰਵਾ ਸਕਦੀ ਹੈ, ਤਾਂ ਲੋਕਾਂ ਦੇ ਏਕੇ ਅਤੇ ਤਿੱਖੇ ਸੰਘਰਸ਼ ਨਾਲ ਪੰਜਾਬ ਦੀ ਉਲਝੀ ਤਾਣੀ ਨੂੰ ਵੀ ਸੰਵਾਰਿਆ ਜਾ ਸਕਦਾ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਕੈਸ਼ੀਅਰ ਰਾਮ ਸਿੰਘ ਮਟੋਰੜਾ, ਬਲਬੀਰ ਮਵੀਂ ਸੱਪਾਂ ਬਲਾਕ ਪ੍ਰੈਸ ਸਕੱਤਰ, ਸਤਵੰਤ ਸਿੰਘ ਧਵਲਾਨ ਬਲਾਕ ਸੀਨੀਅਰ ਮੀਤ ਪ੍ਰਧਾਨ, ਰਾਮ ਸਿੰਘ ਖੇੜੀ ਗੌੜੀਆਂ ਕਮੇਟੀ ਪ੍ਰਧਾਨ, ਗੁਰਧਿਆਨ ਸਿੰਘ ਖੇੜੀ ਗੌੜੀਆਂ ਬਲਾਕ ਸਕੱਤਰ, ਗੁਰਦੀਪ ਸਿੰਘ ਧਵਲਾਨ ਜ਼ਿਲ੍ਹਾ ਮੈਂਬਰ, ਸੁਖਵਿੰਦਰ ਸਿੰਘ ਫਤਿਹਮਾਜਰੀ ਬਲਾਕ ਪ੍ਰਧਾਨ ਸਮਾਣਾ ਅਤੇ ਹੋਰ ਬਹੁਤ ਸਾਰੇ ਕਿਸਾਨ ਆਗੂ ਸ਼ਾਮਲ ਸਨ।

Leave a Reply

Your email address will not be published. Required fields are marked *