ਪਟਿਆਲਾ

ਚੋਣ ਕਮਿਸ਼ਨਰ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਤੌਰ ਤੇ ਦਸਤਾਵੇਜ ਵਜੋਂ ਮੰਨਣ ਲਈ ਪ੍ਰਬੰਧ ਕਰੇ — ਕਾਕਾ

ਸਿਆਸੀ ਪਾਰਟੀਆਂ ਪੰਜਾਬ ਦੀ ਜਨਤਾ ਨੂੰ ਅਪਾਹਿਜ ਬਣਾਉਣ ਵਾਲਾ ਕੰਮ ਕਰ ਰਹੀਆਂ — ਕਾਕਾ

ਪਟਿਆਲਾ (ਮਧੂਸਾਰ ਬਿਊਰੋ) : ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਵਲੋਂ ਆਪਣੇ ਆਪਣੇ ਵਾਅਦਿਆਂ ਨਾਲ ਸਬੰਧਤ ਕਿਤਾਬ ਚੋਣ ਘੋਸ਼ਣਾ ਪੱਤਰ ਵਿੱਚ ਵਾਅਦਿਆਂ ਦੀ ਝੜੀ ਲਾਈ ਜਾ ਰਹੀ ਹੈ। ਜਿਸ ਵਿੱਚ ਨਗਦ ਰਾਸ਼ੀ, ਵੱਖ—ਵੱਖ ਯੋਜਨਾਵਾਂ, ਮੁਫ਼ਤ ਸੁਵਿਧਾਵਾਂ ਸ਼ਹਿਰਾਂ ਤੇ ਪਿੰਡਾਂ ਅਤੇ ਵਾਰਡ ਪੱਧਰ ਤੇ ਵਿਕਾਸ ਆਦਿ ਸਬੰਧੀ ਪੰਜਾਬ ਦੇ ਲੋਕਾਂ ਨੂੰ ਲਾਲਚ ਦੇ ਕੇ ਸੁਪਨੇ ਵਿਖਾ ਸੱਤਾ ਹਾਸਲ ਕਰਨ ਲਈ ਵਾਅਦੇ ਕੀਤੇ ਜਾ ਰਹੇ ਹਨ ਇਹ ਪਾਰਟੀਆਂ ਪੰਜਾਬ ਦੀ ਜਨਤਾ ਨੂੰ ਅਪਾਹਿਜ ਬਣਾਉਣ ਵਾਲਾ ਕੰਮ ਕਰ ਰਹੀਆਂ ਹਨ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਮੇਂ—ਸਮੇਂ ਦੀਆਂ ਸਰਕਾਰਾਂ ਦੀਆਂ ਕਾਰਗੁਜਾਰੀਆਂ ਤੇ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਸੁਬੇ ਨੂੰ ਕੈਲੋਫੋਰਨੀਆ ਬਣਾਉਣ ਦੇ ਸੁਪਨੇ ਵਿਖਾਏ ਤੇ ਕਿਸੇ ਨੇ ਪੈਰਿਸ ਅਤੇ ਸਮਾਰਟ ਸਿਟੀ ਵਗੈਰਾ ਪਰ ਇਹ ਪਾਰਟੀਆਂ ਅੱਜ ਤੱਕ ਪੰਜਾਬ ਨੂੰ ਗੰਦਗੀ ਮੁਕਤ ਨਹੀਂ ਬਣਾ ਸਕੀਆਂ ਜੇਕਰ ਸਿਆਸੀ ਪਾਰਟੀਆਂ ਦੀਆਂ ਨੀਤੀਆਂ ਸਹੀ ਹੁੰਦੀਆਂ ਤਾਂ ਪੰਜਾਬ ਸੋਨੇ ਦੀ ਚੀੜੀ ਹੁੰਦਾ ਪਰ ਗਲਤ ਨੀਤੀਆਂ ਕਰਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ। ਜਿਸ ਕਰਕੇ ਪੰਜਾਬ ਨੂੰ ਦੇਸ਼ ਦੁਨੀਆ ਤੋਂ ਸ਼ਰਮੀਂਦਾ ਹੋਣਾ ਪੈ ਰਿਹਾ ਹੈ। ਤਿੰਨ ਲੱਖ ਕਰੋੜ ਰੁਪਏ ਤੋਂ ਵੱਧ ਪੰਜਾਬ ਤੇ ਕਰਜ਼ਾ ਹੈ। ਇਸ ਕਰਕੇ ਪੰਜਾਬ ਦੇ ਹਾਲਾਤ ਨਾਜੁਕ ਬਣੇ ਹੋਏ ਹਨ। ਪੰਜਾਬ ਨੂੰ ਇਸ ਨਰਕ *ਚੋਂ ਕੱਢਣ ਲਈ ਕਿਸੀ ਪਾਰਟੀ ਵਲੋਂ ਕੋਈ ਕਦਮ ਨਹੀਂ ਚੁੱਕੇ ਗਏ।

ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਭਾਰੀ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਆਖਰ ਕਦੋ ਤੱਕ ਲੋਕ ਇਨ੍ਹਾਂ ਸਿਆਸੀ ਪਾਰਟੀਆਂ ਦੇ ਸ਼ਿਕਾਰ ਹੁੰਦੇ ਰਹਿਣਗੇ। ਜਿਨ੍ਹਾਂ ਨੇ ਪੰਜਾਬ ਦੀ ਜਨਤਾ ਨੂੰ ਗਰੀਬ ਤੇ ਲਾਚਾਰ ਬਣਾ ਕੇ ਰੱਖਿਆ ਹੋਇਆ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਖਤ ਵਿਰੋਧ ਕਰਦਿਆਂ ਕਿਹਾ ਕਿ ਸਰਕਾਰੀ ਖਜ਼ਾਨੇ ਨੂੰ ਲੁਟਾਉਣ ਲਈ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਮੁਫ਼ਤ ਸਮਾਨ ਤੇ ਨਗਦ ਰਾਸ਼ੀ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ। ਜਦੋਂ ਕਿ ਪੰਜਾਬ ਦਾ ਪਹਿਲਾ ਹੀ ਖਜਾਨਾ ਖਾਲੀ ਤੇ ਕਰਜਈ ਹੋ ਚੁੱਕਾ ਹੈ। ਇਨ੍ਹਾਂ ਪਾਰਟੀਆਂ ਨੂੰ ਰੋਕਣ ਲਈ ਕਿਸੀ ਕਲੋ ਕੋਈ ਹੱਲ ਨਹੀਂ ਹੈ। ਜਿਹੜੇ ਕਿ ਵੋਟਾਂ ਖਰੀਦਣ ਵਾਲੇ ਲੋਕਾਂ ਨੂੰ ਲਾਲਚ ਦੇ ਰਹੇ ਹਨ ਮਾਨਯੋਗ ਚੋਣ ਕਮਿਸ਼ਨਰ ਇਨ੍ਹਾਂ ਪਾਰਟੀਆਂ ਦੇ ਇਸ ਤਰ੍ਹਾਂ ਦੇ ਵਰਤਾਵੇ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਵੇ ਤੇ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਤੌਰ ਤੇ ਦਸਤਾਵੇਜ ਵਜੋਂ ਮੰਨਣ ਲਈ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਪਰਮਿੰਦਰ ਸਿੰਘ ਗੋਨਾ, ਹੁਕਮ ਚੰਦ, ਲਾਲ ਖਾਨ,ਗੁਰਦੇਵ ਸਿੰਘ ਖੂਹਟੀ, ਬਲਜਿੰਦਰ ਸਿੰਘ, ਗੁਰਮੇਲ ਸਿੰਘ, ਗੁਰਜੰਟ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *