ਪਟਿਆਲਾ ਦਿਹਾਤੀ ਵਿੱਚ ਸੌਰਭ ਜੈਨ ਨੂੰ ਮਿਲ ਰਿਹਾ ਹੈ ਜ਼ੋਰਦਾਰ ਸਮਰਥਨ।
ਪਟਿਆਲਾ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਉੱਘੇ ਸਮਾਜ ਸੇਵੀ ਅਤੇ ਪਟਿਆਲਾ ਦਿਹਾਤੀ ਤੋਂ ਆਜ਼ਾਦ ਉਮੀਦਵਾਰ ਸੌਰਭ ਜੈਨ ਜੀ ਵੱਲੋਂ ਅੱਜ ਹਲਕਾ ਪਟਿਆਲਾ ਦਿਹਾਤੀ ਅਧੀਨ ਆਉਂਦੇ ਵੱਖ ਵੱਖ ਥਾਵਾਂ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਕੋਰੋਨਾ ਨਿਯਮਾਂ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਤਰ੍ਹਾਂ ਦਾ ਇੱਕਠ ਕੀਤੇ ਬਿਨਾਂ ਡੋਰ-ਟੂ-ਡੋਰ ਪ੍ਰਚਾਰ ਰਾਹੀ ਆਪਣੇ ਲਈ ਵੋਟਾਂ ਦੀ ਬੇਨਤੀ ਕੀਤੀ।

ਸੌਰਭ ਜੈਨ ਜੀ ਕਾਫੀ ਸਮੇਂ ਤੋਂ ਪਟਿਆਲਾ ਦਿਹਾਤੀ ਹਲਕੇ ਦੇ ਲੋਕਾਂ ਲਈ ਸਮਾਜ ਭਲਾਈ ਦੇ ਕੰਮਾਂ ਵਿੱਚ ਜੁੱਟੇ ਹੋਏ ਹਨ। ਉਹਨਾਂ ਵੱਲੋਂ ਕੀਤੇ ਜਾਂਦੇ ਸਮਾਜ ਸੇਵਾ ਦੇ ਕੰਮਾਂ ਦੀ ਲੋਕ ਖੂਬ ਪ੍ਰਸ਼ੰਸਾ ਕਰ ਰਹੇ ਹਨ ਅਤੇ ਨਾਲ ਹੀ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰਨ ਦੀ ਹਾਮੀ ਵੀ ਭਰ ਰਹੇ ਹਨ।
ਸੌਰਭ ਜੈਨ ਜੀ ਨੇ ਕਿਹਾ ਕਿ ਅੱਜ ਮੈਂ ਜਿਸ ਮੁਕਾਮ ਤੇ ਹਾਂ ਉਹ ਸਭ ਆਪ ਸਭ ਦੇ ਸਾਥ ਨਾਲ ਹੀ ਸੰਭਵ ਹੋਇਆ ਹੈ ਅਤੇ ਮੈਂਨੂੰ ਪੂਰਾ ਯਕੀਨ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਆਪਣਾ ਸਹਿਯੋਗ ਇੰਝ ਹੀ ਦਿੰਦੇ ਰਹੋਗੇ। ਮੈਂ ਵਾਅਦਾ ਕਰਦਾ ਹਾਂ ਕਿ ਆਪ ਸਭ ਦੀ ਇੰਝ ਹੀ ਨਿਰਸਵਾਰਥ ਸੇਵਾ ਕਰਦਾ ਰਹਾਂਗਾ

