ਮੈ ਹਮੇਸ਼ਾ ਨਿਮਾਣੇ ਸੇਵਕ ਦੇ ਤੌਰ ਤੇ ਅਮਲੋਹ ਹਲਕੇ ਦੀ ਸੇਵਾ ਚ ਹਾਜ਼ਰ ਰਿਹਾ ਹਾਂ- ਰਾਜੂ ਖੰਨਾ
ਕਾਕਾ ਰਣਦੀਪ ਸਿੰਘ ਤੇ ਗੈਰੀ ਬੜਿੰਗ ਸਿਰਫ਼਼ ਵੋਟਾਂ ਸਮੇਂ ਪ੍ਰਗਟ ਹੋਏ ਹਨ
ਪਿੰਡ ਮੀਆਂਪੁਰ ਵਿੱਚ ਹੋਈ ਭਰਵੀਂ ਮੀਟਿੰਗ।
ਅਮਲੋਹ, 22 ਜਨਵਰੀ, (ਮਧੂਸਾਰ ਬਿਊਰੋ) ਪਿਛਲੇ ਪੰਦਰਾਂ ਸਾਲਾਂ ਤੋਂ ਲਗਾਤਾਰ ਮੈ ਨਾ ਸਿਰਫ ਹਲਕੇ ਦੀ ਸੇਵਾ ਵਿਚ ਲੱਗਿਆ ਹੋਇਆ ਹਾਂ ਸਗੋਂ ਹਲਕੇ ਦੇ ਹਰ ਪਿੰਡ ਵਿਚ ਜਿੱਥੇ ਕਿਤੇ ਕਦੇ ਵੀ ਕੋਈ ਦੁੱਖ ਸੁੱਖ ਹੁੰਦਾ ਹੈ ਤਾਂ ਮੈ ਹਮੇਸ਼ਾ ਹਾਜ਼ਰ ਹੁੰਦਾ ਰਿਹਾ ਹੈ ਜਦੋਂ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਚੋਣ ਜਿੱਤਣ ਦੇ ਬਾਵਜੂਦ ਲੋੜ ਪੈਣ ਤੇ ਵੀ ਕਦੇ ਹਲਕੇ ਵਿਚ ਹਾਜ਼ਰ ਨਹੀਂ ਹੋਇਆ ਤੇ ਹਲਕੇ ਦੇ ਲੋਕ ਆਪਣੇ ਵਿਧਾਇਕ ਦੇ ਦਰਸ਼ਨਾਂ ਲਈ ਤਰਸਦੇ ਰਹੇ ਹਨ ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਿੰਡ ਮੀਆਂਪੁਰ ਵਿਖੇ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਹਾਲ ਕਾਕਾ ਰਣਦੀਪ ਸਿੰਘ ਨਾਲੋਂ ਵੀ ਮਾੜਾ ਹੈ ਕਿਉਂਕਿ ਉਹ ਐਨ ਉਸ ਸਮੇ ਹਲਕੇ ਵਿਚ ਪ੍ਰਗਟ ਹੋਇਆ ਹੈ ਜਦੋਂ ਚੋਣਾ ਸਿਰ ਤੇ ਆ ਗਈਆਂ ਇਸ ਤੋ ਪਹਿਲਾਂ ਉਹ ਕਦੇ ਵੀ ਹਲਕੇ ਵਿਚ ਦਿਖਾਈ ਤਾਂ ਕੀ ਉਸ ਦਾ ਨਾਮ ਵੀ ਲੋਕ ਨਹੀਂ ਸਨ ਜਾਣਦੇ ਭਾਵੇਂ ਕਿ ਉਹ ਦਾਅਵਾ ਕਰਦਾ ਹੈ ਕਿ ਉਸ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਵਿਚ ਕੰਮ ਕੀਤਾ ਜਾ ਰਿਹਾ ਹੈ ਪਰ ਰਾਜਸੀ ਤੌਰ ਤੇ ਸਰਗਰਮ ਹੋਣ ਦੇ ਬਾਵਜੂਦ ਉਸ ਵੱਲੋਂ ਹਲਕੇ ਵਿਚ ਕਦੇ ਸਮਾਜ ਭਲਾਈ ਦਾ ਕੋਈ ਇਕ ਕੰਮ ਵੀ ਕੀਤਾ ਗਿਆ ਹੈ ਤਾਂ ਦੱਸੇ। ਉਨ੍ਹਾਂ ਕਿਹਾ ਕਿ ਉਪਰੋਕਤ ਦੋਵਾਂ ਆਗੂਆਂ ਦਾ ਇਕ ਨੁਕਾਤੀ ਪ੍ਰੋਗਰਾਮ ਚੋਣ ਜਿੱਤਣਾ ਹੈ ਤਾਂ ਜੋ ਉਹ ਆਪਣੇ ਰਾਜਸੀ ਸਵਾਰਥ ਦੀ ਪੂਰਤੀ ਕਰ ਸਕਣ ਜਦੋ ਕਿ ਮੇਰਾ ਮਕਸਦ ਹਮੇਸ਼ਾ ਹੀ ਲੋਕ ਸੇਵਾ ਰਿਹਾ ਹੈ ਜੋ ਮੈ ਇਕ ਨਿਮਾਣੇ ਦੇ ਤੌਰ ਤੇ ਲਗਾਤਾਰ ਕਰਦਾ ਆ ਰਿਹਾ ਹਾਂ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਗੁਰ ਅਸੀਸ ਚੈਰੀਟੇਬਲ ਟਰੱਸਟ ਵੱਲੋਂ ਇਸ ਹਲਕੇ ਵਿਚ ਲਗਾਤਾਰ ਕੀਤੇ ਗਏ ਕੰਮਾਂ ਤੋਂ ਹਲਕੇ ਦਾ ਬੱਚਾ ਬੱਚਾ ਜਾਣੂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਤੌਰ ਯੂਥ ਵਿਕਾਸ ਬੋਰਡ ਚੇਅਰਮੈਨ ਉਸ ਵੱਲੋਂ ਹਲਕੇ ਵਿਚ ਨੌਜੁਆਨਾਂ ਸਾਰਥਿਕ ਪਾਸੇ ਵਲ ਲਗਾਉਣ ਲਈ ਉਸ ਵੱਲੋਂ ਜਿਹੜੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਸਨ ਕਾਕਾ ਰਣਦੀਪ ਸਿੰਘ ਵਲੋ ਵਿਧਾਇਕ ਬਣਦੇ ਹੀ ਸਾਰੇ ਪ੍ਰੋਜੈਕਟ ਬੰਦ ਕਰਵਾ ਦਿੱਤੇ ਗਏ।
ਉਨ੍ਹਾਂ ਇਹ ਮੌਕੇ ਤੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋ ਉਪਰੋਕਤ ਆਗੂ ਹੁਣ ਵੋਟਾਂ ਮੰਗਣ ਲਈ ਉਨ੍ਹਾਂ ਦੇ ਗਲੀ ਮੁਹੱਲੇ ਆਉਣ ਤਾਂ ਉਨ੍ਹਾਂ ਇਹ ਜ਼ਰੂਰ ਪੁੱਛਿਆ ਜਾਵੇ ਕਿ ਪੰਜ ਸਾਲ ਸਾਡੀ ਸਾਰ ਨਾ ਲੈਣ ਤੋ ਬਾਅਦ ਹੁਣ ਕਿਸ ਮੂੰਹ ਨਾਲ ਵੋਟਾਂ ਮੰਗਣ ਆਏ ਹੋ। ਉਹਨਾਂ ਹਲਕਾ ਅਮਲੋਹ ਦੇ ਵਿਕਾਸ ਤੇ ਤਰੱਕੀ ਲਈ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਤੇ ਬਸਪਾ ਆਗੂ ਲੈਕਚਰਾਰ ਸ਼ਿੰਦਰਪਾਲ ਸਿੰਘ ਮੀਆਂਪੁਰ ਤੇ ਦਵਿੰਦਰਜੀਤ ਸਿੰਘ ਵੱਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਐਸ ਸੀ ਵਿੰਗ ਦੇ ਹਲਕਾ ਪ੍ਰਧਾਨ ਡਾ ਅਰਜੁਨ ਸਿੰਘ, ਬਸਪਾ ਆਗੂ ਡਾ ਰਾਮ ਚੰਦ, ਮਾਸਟਰ ਚਰਨ ਸਿੰਘ ਸੌਟੀ, ਮਨਜੀਤ ਸਿੰਘ, ਸੁਖਜੀਤ ਸਿੰਘ, ਚਰਨਜੀਤ ਸਿੰਘ, ਸੁਰਜੀਤ ਸਿੰਘ ਚੀਮਾ,ਅਜੈਬ ਸਿੰਘ, ਲਖਵੀਰ ਸਿੰਘ, ਗੁਰਦੇਵ ਸਿੰਘ, ਪਿਆਰਾ ਖਾ,ਪਾਲ ਸਿੰਘ ਸਾਬਕਾ ਸਰਪੰਚ,ਜਸਵੀਰ ਖਾ, ਕੁਲਵੰਤ ਕੌਰ,ਸਿੰਦਰ ਕੌਰ, ਬਲਵਿੰਦਰ ਕੌਰ,ਸਵਰਨ ਕੌਰ, ਜਸਵੀਰ ਕੌਰ, ਅਮਰਜੀਤ ਕੌਰ, ਜਸਪਾਲ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

