ਖ਼ਾਲਸਾ ਕਾਲਜ ਪਟਿਆਲਾ ਨੇ ਮਨਾਇਆ ‘‘ਰਾਸ਼ਟਰੀ ਬਾਲੜੀ ਦਿਵਸ’’
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੀ ਵਿਦਿਆਰਥੀ ਭਲਾਈ ਕਮੇਟੀ ਲੜਕੀਆਂ ਅਤੇ ਨੰਨ੍ਹੀ ਛਾਂ ਸੈੱਲ ਵੱਲੋਂ ਭਾਰਤ ਸਰਕਾਰ ਦੀ ਮਨਿਸਟਰੀ ਆਫ਼ ਵਿਮੈਨ ਐਂਡ ਚਾਈਲਡ ਡਿਵੈਲਪਮੈਂਟ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ, ਨੈਸ਼ਨਲ ਗਰਲ ਚਾਈਲਡ ਡੇ ਮਨਾਇਆ ਗਿਆ। ਇਸ ਮੌਕੇ ਕਾਲਜ ਵੱਲੋਂ ਵਿਦਿਆਰਥਣਾਂ ਲਈ ਆਨਲਾਈਨ ਮਾਧਿਅਮ ਰਾਹੀਂ ਡਾ. ਬਲਬੀਰ ਕੌਰ ਦਾ ‘ਭੋਜਨ ਪ੍ਰਣਾਲੀ ਅਤੇ ਵਿਭਿੰਨਤਾ’ ਵਿਸ਼ੇ ’ਤੇ ਅਤੇ ਡਾ. ਪੁਸ਼ਪਿੰਦਰ ਕੌਰ ਦਾ ‘‘ਨੈਸ਼ਨਲ ਗਰਲ ਚਾਈਲਡ ਡੇ ਕਿਉਂ ਮਨਾਇਆ ਜਾਂਦਾ ਹੈ ਅਤੇ ਇਸ ਦਾ ਕੀ ਮਹੱਤਵ ਹੈ’’ ਵਿਸ਼ੇ ’ਤੇ ਲੈਕਚਰਾਂ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਵਿਦਿਆਰਥੀਆਂ ਦੇ ‘‘ਧੀਆਂ ਲਈ ਵਿਦਿਆ ਦਾ ਮਹੱਤਵ’’, ‘‘ਸਮਾਜਿਕ ਵਿਕਾਸ ਵਿਚ ਲੜਕੀਆਂ ਦਾ ਯੋਗਦਾਨ’’ ਵਿਸ਼ੇ ’ਤੇ ਲੇਖ ਲਿਖਣ ਮੁਕਾਬਲੇ ਅਤੇ ‘‘ਸੇਵ ਗਰਲ ਚਾਈਲਡ’’ ਵਿਸ਼ੇ ’ਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਇਸ ਤੋਂ ਇਲਾਵਾ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥਣਾਂ ਦੁਆਰਾ ਆਪਣੇ ਮਾਪਿਆਂ ਨਾਲ ‘‘ਧੀ ਨਾਲ ਸੈਲਫ਼ੀ’’ ਵਿਸ਼ੇ ਤਹਿਤ ਫੋਟੋ ਖਿੱਚ ਕੇ ਸ਼ੇਅਰ ਕੀਤੀਆਂ ਗਈਆਂ। ਕਾਲਜ ਵੱਲੋਂ ਆਯੋਜਿਤ ਇਸ ਸਮਾਗਮ ਵਿਚ ਇਕ 100 ਦੇ ਕਰੀਬ ਵਿਦਿਆਰਥੀਆਂ ਵੱਲੋਂ ਉਤਸ਼ਾਹਪੂਰਵਕ ਭਾਗ ਲਿਆ ਗਿਆ।
ਕਾਲਜ ਪਿੰ੍ਰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਇਸ ਮੌਕੇ ਆਪਣੇ ਸੰਦੇਸ਼ ਵਿਚ ਕਾਵਿ ਸਤਰਾਂ ‘‘ਧੀ ਤੇ ਰੱੁਖ ਸਲਾਮਤ ਰੱਖੋ, ਨਹੀਂ ਤੇ ਯਾਦ ਕਿਆਮਤ ਰੱਖੋ’’ ਦੇ ਹਵਾਲੇ ਨਾਲ ਕਿਹਾ ਹੈ ਕਿ ਧੀਆਂ ਕਿਸੇ ਵੀ ਸਮਾਜ ਦਾ ਅਣਮੁੱਲਾ ਖ਼ਜਾਨਾ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਖਜ਼ਾਨੇ ਵਿਚ ਹੀ ਸਮਾਜ ਦੇ ਸਾਰੇ ਸੁਖ ਅਤੇ ਵਿਕਾਸ ਨਿਹਿਤ ਹੰੁਦੇ ਹਨ। ਇਸ ਲਈ ਸਾਨੂੰ ਸਮਾਜ ਦੇ ਸਿਹਤਮੰਦ ਅਤੇ ਸੰਤੁਲਿਤ ਵਿਕਾਸ ਲਈ ਲੜਕੀਆਂ ਦਾ ਸਹੀ ਢੰਗ ਨਾਲ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਅੱਗੇ ਵੱਧਣ ਦੇ ਸਾਰੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ।
ਡਾ. ਬਲਬੀਰ ਕੌਰ, ਮੁਖੀ ਹੋਮ ਸਾਇੰਸ ਵਿਭਾਗ ਨੇ ਆਪਣੇ ਲੈਕਚਰ ਦੌਰਾਨ ਕਿਹਾ ਕਿ ਸਾਡੀ ਖੁਰਾਕ ਮੌਸਮੀ, ਸਥਾਨਕ, ਤਾਜ਼ਗੀ ਭਰਪੂਰ ਅਤੇ ਪੰ੍ਰਪਰਾਗਤ ਹੋਣੀ ਚਾਹੀਦੀ ਹੈ। ਇਸ ਨਾਲ ਹੀ ਸਾਡੀ ਸਿਹਤ ਤੰਦਰੁਸਤ ਰਹਿ ਸਕਦੀ ਹੈ ਅਤੇ ਸਾਡਾ ਸਮਾਜ ਖੁਸ਼ਹਾਲ ਹੋ ਸਕਦਾ ਹੈ।
ਡਾ. ਪੁਸ਼ਪਿੰਦਰ ਕੌਰ ਨੇ ਆਪਣੇ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ਛੋਟੀਆਂ ਬੱਚੀਆਂ ਪ੍ਰਤੀ ਲੋਕ ਮਨਾਂ ਵਿਚ ਜਾਗਰੂਕਤਾ ਪੈਦਾ ਕਰਨ, ਲਿੰਗਕ ਪੱਧਰ ’ਤੇ ਹੋ ਰਹੀਆਂ ਅਸਮਾਨਤਾਵਾਂ ਨੂੰ ਦੂਰ ਕਰਨ ਅਤੇ ਬੱਚੀਆਂ ਨੂੰ ਉਨ੍ਹਾਂ ਦੇ ਹੱਕਾਂ, ਵਿਕਾਸ ਦੇ ਮੌਕਿਆਂ ਅਤੇ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਅਹਿਮ ਯੋਜਨਾਵਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ।
ਇਸ ਮੌਕੇ ਵਿਦਿਆਰਥੀ ਭਲਾਈ ਕਮੇਟੀ (ਲੜਕੀਆਂ) ਦੇ ਡੀਨ ਪ੍ਰੋ. ਸੁਖਮੀਨ ਕੌਰ, ਅਤੇ ਕਨਵੀਨਰ ਪ੍ਰੋ. ਰਾਜਵਿੰਦਰ ਕੌਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੋਈ ਵੀ ਨੰਨ੍ਹੀ ਬੱਚੀ ਇਕ ਪ੍ਰਤਿਭਾਸ਼ੀਲ ਅਤੇ ਹਿੰਮਤਵਾਨ ਔਰਤ ਤਦ ਹੀ ਬਣ ਸਕਦੀ ਹੈ ਜੇ ਅਸੀਂ ਉਸ ਦੇ ਬਚਪਨ ਤੋਂ ਹੀ ਉਸ ਅੰਦਰ ਆਤਮ ਵਿਸ਼ਵਾਸ ਪੈਦਾ ਕਰੀਏ ਅਤੇ ਉਸ ਨੂੰ ਅੱਗੇ ਵੱਧਣ ਕੇ ਸਹੀ ਮੌਕੇ ਪ੍ਰਦਾਨ ਕਰੀਏ। ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਵਿਦਿਆ ਕੁੜੀਆਂ ਲਈ ਸਵੈਨਿਰਭਰਤਾ ਅਤੇ ਅਜ਼ਾਦੀ ਦਾ ਰਾਹ ਖੋਲ੍ਹਦੀ ਹੈ।
ਇਸ ਮੌਕੇ ਕਰਵਾਏ ਗਏ ਲੇਖ ਲਿਖਣ ਮੁਕਾਬਲਿਆਂ ਵਿਚ 20 ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ ਬੀ.ਬੀ.ਏ. ਭਾਗ ਤੀਸਰਾ ਦੀ ਪੁਨੀਤ ਕੌਰ ਨੇ ਪਹਿਲਾ, ਬੀ.ਏ.ਆਨਰਜ਼ ਸੋਸ਼ਲ ਸਾਇੰਸ ਭਾਗ ਤੀਜਾ ਦੀ ਜਸ਼ਨਪ੍ਰੀਤ ਕੌਰ ਅਤੇ ਐਮ.ਏ. ਪੋਲ ਸਾਇੰਸ ਭਾਗ ਪਹਿਲਾ ਦੀ ਸਿਮਰਦੀਪ ਕੌਰ ਨੇ ਦੂਸਰਾ ਸਥਾਨ, ਅਤੇ ਬੀ.ਏ. ਭਾਗ ਤੀਜਾ ਦੀ ਨਵਰੂਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।
ਪੋਸਟਰ ਮੇਕਿੰਗ ਮੁਕਾਲਿਆਂ ਦੌਰਾਨ ਬੀ.ਏ. ਭਾਗ ਦੂਜਾ ਦੀ ਪੂਜਾ ਨੇ ਪਹਿਲਾ ਸਥਾਨ, ਬੀ.ਏ. ਭਾਗ ਪਹਿਲਾ ਦੀ ਆਸ਼ੀ ਨੇ ਦੂਸਰਾ, ਬੀ.ਏ. ਭਾਗ ਦੂਜਾ ਦੀ ਜਸ਼ਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਵਿਦਿਆਰਥੀ ਭਲਾਈ ਕਮੇਟੀ (ਲੜਕੀਆਂ) ਅਤੇ ਨੰਨ੍ਹੀ ਛਾਂ ਸੈੱਲ ਦੇ ਸਮੂਹ ਮੈਂਬਰਾਂ ਦੇ ਯਤਨਾਂ ਸਦਕਾ ਇਹ ਦਿਵਸ ਯਾਦਗਾਰੀ ਹੋ ਨਿੱਬੜਿਆ।

