ਦੇਸ਼-ਵਿਦੇਸ਼ਪੰਜਾਬਪਟਿਆਲਾ

ਕੈਪਟਨ ਦੀਆਂ ਨਾਕਾਮੀਆਂ ਕਾਰਨ ਕਾਂਗਰਸ ਕਦੇ ਸੱਤਾ ‘ਚ ਨਹੀਂ ਆਵੇਗੀ : ਸੁਖਬੀਰ ਬਾਦਲ

ਖਜ਼ਾਨਾ ਮੰਤਰੀ ਤੋਂ ਆਸ ਰੱਖਣ ਵਾਲੇ ਵਿਧਾਇਕ ਜਲਾਲਪੁਰ ਤੇ ਕੰਬੋਜ ਕੋਲ ਜਾਣ : ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦੀਆਂ ਧੱਕੇਸ਼ਾਹੀਆਂ ਨੂੰ ਮੂੰਹ ਤੋੜ ਜਵਾਬ ਦੇਵੇਗਾ : ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
ਪਟਿਆਲਾ 21 ਦਸੰਬਰ (ਰਮਨਦੀਪ ਕੌਰ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੈਲੀ ਦੌਰਾਨ ਕਾਂਗਰਸ ‘ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਦਾ ਸਭ ਤੋਂ ਨਿਕੰਮਾ ਤੇ ਨਖਿੱਧ ਮੁੱਖ ਮੰਤਰੀ ਸਾਬਤ ਹੋਇਆ ਹੈ। ਸ. ਬਾਦਲ ਪਟਿਆਲਾ ਵਿਖੇ ਅੱਜ ਕਾਂਗਰਸ ਵਿਰੋਧੀ ਦੌਰਾਨ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸ. ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਦੀਆਂ ਗਲਤ ਨੀਤੀਆਂ ਕਾਰਨ ਕਾਂਗਰਸ ਦਾ ਸਦਾ ਲਈ ਭੋਗ ਪੈ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀਆਂ ਨਾਕਾਮੀਆਂ ਕਾਰਨ ਕਾਂਗਰਸ ਨੂੰ ਆਉਣ ਵਾਲੇ 25 ਸਾਲਾਂ ਤੱਕ ਸੱਤਾ ਦਾ ਸੁੱਖ ਪ੍ਰਾਪਤ ਨਹੀਂ ਹੋ ਸਕਦਾ।

ਸੁਖਬੀਰ ਬਾਦਲ ਨੇ ਆਖਿਆ ਕਿ ਸੂਬੇ ਦੇ ਲੋਕਾਂ ਨੇ 2017 ‘ਚ ਭਰੋਸੇ ਤੇ ਵਿਸਵਾਸ ਨਾਲ ਆਪਣੀਆਂ ਵੋਟਾਂ ਨਾਲ ਕਾਂਗਰਸ ਦੀ ਸਰਕਾਰ ਲਿਆਂਦੀ ਸੀ, ਪਰ ਅੱਜ ਸਰਕਾਰ ਦੇ ਤਿੰਨ ਸਾਲ ਬੀਤਣ ਮਗਰੋਂ ਵੀ ਅਮਨ ਕਾਨੂੰਨ ਦੀ ਵਿਵਸਥਾ, ਨਸ਼ਾ ਤਸਕਰੀ, ਗੈਂਗਵਾਰ ਨਾਲ ਸੂਬੇ ਦੀ ਸਥਿਤੀ ਚਰਮਰਾਈ ਹੋਈ ਹੈ, ਉਥੇ ਹੀ ਵਿਕਾਸ ਪੱਖ ਤੋਂ ਪੰਜਾਬ ਅੱਜ ਹੋਰਨਾਂ ਸੂਬਿਆਂ ਨਾਲੋਂ ਪੱਛੜਕੇ ਰਹਿ ਚੁੱਕਿਆ ਹੈ।
ਸ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਕੋਈ ਵੀ ਆਸ ਰੱਖਣ ਜਿਹੜਾ ਤਿੰਨ ਸਾਲਾਂ ‘ਚ ਸਿਰਫ ਛੇ ਵਾਰ ਦਫਤਰ ਗਿਆ ਹੋਵੇ ਉਹ ਭਲਾ ਲੋਕਾਂ ਦਾ ਕੀ ਸਵਾਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪਟਿਆਲਾ ਦੇ ਲੋਕ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਜਿਤਾਕੇ ਠੱਗਿਆ ਹੋਇਆ ਮਹਿਸੂਸ ਕਰ ਰਹੇ। ਸ. ਬਾਦਲ ਨੇ ਕਿਹਾ ਕਿ ਕਾਂਗਰਸ ਦੇ ਐਮ ਐਲ ਏ ਮੁੱਖ ਮੰਤਰੀ ਦੇ ਸ਼ਹਿ ‘ਤੇ ਲੋਕਾਂ ਨੂੰ ਲੁੱਟ ਕੇ ਆਪਣੀ ਗਰੀਬੀ ਦੂਰ ਕਰਨ ‘ਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜਿੰਨਾਂ ਵਿਕਾਸ ਸ਼੍ਰੋਮਣੀ ਅਕਾਲੀ ਦਲ ਦਲ ਸਰਕਾਰ ਸਮੇਂ ਹੋਇਆ ਉਨਾਂ ਕਾਂਗਰਸ ਦੋਹਰੀ ਵਾਰ ਸੱਤਾ ਹਾਸਲ ਕਰਕੇ ਵੀ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਧਰਨਾ ਕਾਂਗਰਸ ਵੱਲੋਂ ਅਕਾਲੀ ਲੀਡਰਾਂ ਤੇ ਵਰਕਰਾਂ ਕੀਤੇ ਤੇ ਜ਼ਬਰ ਤੇ ਜ਼ੁਲਮ ਖਿਲਾਫ਼ ਹੈ, ਜਿਸ ਦਾ ਹਿਸਾਰ ਅਕਾਲੀ ਦਲ ਦੇ ਸੱਤਾ ‘ਚ ਆਉਣ ‘ਤੇ ਜ਼ਰੂਰ ਲਿਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਲੀਡਰਸ਼ਿਪ ਨੂੰ ਕਿਹਾ ਕਿ ਧੱਕੇਸ਼ਾਹੀ ਕਰਨ ਵਾਲੇ ਕਾਂਗਰਸੀਆਂ ਅਤੇ ਅਫਸਰਸ਼ਾਹੀ ਦੀਆਂ ਲਿਸਟਾਂ ਤਿਆਰ ਕਰਕੇ ਭੇਜੀਆਂ ਜਾਣ ਤਾਂ ਕਿ ਆਉਣ ਵਾਲੇ ਸਮੇਂ ‘ਚ ਹਿਸਾਬ ਲਿਆ ਜਾ ਸਕੇ। ਸ. ਬਾਦਲ ਨੇ ਜਿਹੜੀ ਸਰਕਾਰ ਸੂਬੇ ਦੀਆਂ ਸੜਕਾਂ ਨੂੰ ਪੈਚਵਰਕ ਨਾ ਲਗਾ ਸਕਦੀ ਹੋਵੇ ਉਸ ਤੋਂ ਵਿਕਾਸ ਦੀ ਆਸ ਵੀ ਨਹੀਂ ਰੱਖਣੀ ਚਾਹੀਦੀ।
ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਵੇਂ ਸਰਕਾਰ ਦਾ ਆਪਣਾ ਖਜ਼ਾਨਾ ਖਾਲੀ ਹੈ, ਪਰ ਕਾਂਗਰਸੀ ਦੇ ਵਿਧਾਇਕ ਜਲਾਲਪੁਰ ਨੇ ਆਪਣਾ ਖਜ਼ਾਨਾ ਕਦੇ ਵੀ ਖਾਲੀ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਲੋਕ ਮੁੱਖ ਮੰਤਰੀ ਤੋਂ ਕੋਈ ਵੀ ਆਸ ਰੱਖਣ ਦੀ ਬਜਾਏ ਵਿਧਾਇਕ ਜਲਾਲਪੁਰ ਅਤੇ ਹਰਦਿਆਲ ਕੰਬੋਜ ਕੋਲ ਚੱਲੇ ਜਾਣ ਤਾਂ ਸਾਰੀਆਂ ਸਹੂਲਤਾਂ ਲੈ ਲੈਣ। ਮਜੀਠੀਆ ਨੇ ਡੁਬਲੀਕੇਟ ਖਜ਼ਾਨਾ ਮੰਤਰੀ ਬਾਦਲ ‘ਤੇ ਵੀ ਨਿਸ਼ਾਨੇ ਲਾਏ। ਮਜੀਠੀਆ ਨੇ ਕਿਹਾ ਕਿ ਅੱਜ ਨਵਜੋਤ ਸਿੰਘ ਸਿਧੂ ਨੂੰ ਆਪਣੀ ਚੁੱਪ ਤੋੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦ ਕਾਂਗਰਸ ਦੇ ਮੰਤਰੀ ਆਸ਼ੂ ਦੇ ਸਤਾਏ ਡੀਐਸਪੀ ਸੇਖੋਂ ਨੂੰ ਹੀ ਇਨਸਾਫ ਨਹੀਂ ਮਿਲ ਰਿਹਾ ਤਾਂ ਆਮ ਲੋਕਾਂ ਨੂੰ ਥਾਣਿਆਂ ‘ਚੋਂ ਕਿਥੋਂ ਇਨਸਾਫ ਮਿਲ ਸਕਦਾ। ਉਨ੍ਹਾਂ ਅਕਾਲੀ ਵਰਕਰਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਇਕਜੁੱਟਤਾ ਨਾਲ ਕਾਂਗਰਸ ਦੇ ਜ਼ਬਰ ਤੇ ਜ਼ੁਲਮ ਖਿਲਾਫ਼ ਜ਼ੋਰਦਾਰ ਸੰਘਰਸ਼ ਛੇੜਿਆ ਜਾਵੇ।
ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਦੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਦੇ ਜ਼ਬਰ ਤੇ ਜ਼ੁਲਮ ਖਿਲਾਫ਼ ਅਕਾਲੀ ਵਰਕਰ ਚੁੱਪਕੇ ਘਰਾਂ ‘ਚ ਨਹੀਂ ਬੈਠਣਗੇ। ਉਨ੍ਹਾਂ ਕਿਹਾ ਕਿ ਅੱਜ ਦੀ ਇਸ ਰੈਲੀ ਨੇ ਸਾਬਤ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਨੂੰ ਮੂੰਹ ਤੋੜ ਜਵਾਬ ਦੇਵੇਗੀ।

Leave a Reply

Your email address will not be published. Required fields are marked *