ਕਰੋਨਾ ਕਾਰਨ ਸਕੂਲ ਬੰਦ ਕੀਤੇ ਹਨ ਪਰ ਵੋਟਾਂ ਤਾਂ ਸਕੂਲਾਂ ਵਿਚ ਹੀ ਪੈਣੀਆ ਹਨ – ਸ. ਹਰਪਾਲ ਸਿੰਘ ਰਾਸਾ ਯੂ.ਕੇ.
ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਰਾਸਾ ਯੂ.ਕੇ. ਅਤੇ ਅਹੁਦੇਦਾਰਾ ਦੀ ਇਕ ਆਨਲਾਈਨ ਮੀਟਿੰਗ ਕੀਤੀ ਗਈ ਜਿਸ ਵਿਚ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਲੈ ਕੇ ਬਹੁਤ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਬੱਚਿਆ ਦੇ ਭਵਿੱਖ ਨਾਲ ਹੋ ਰਹੇ ਖਿਲਵਾੜ ਨੂੰ ਲੈ ਕੇ ਅਹਿਮ ਫੈਸਲੇ ਲੈਣ ਲਈ ਵਿਚਾਰ ਕੀਤੀ ਗਈ।ਕਿਉਂਕਿ ਬੱਚਿਆ ਲਈ ਆਨਲਾਈਨ ਪੜ੍ਹਾਈ ਕਰਨਾ ਬਹੁਤ ਮੁਸ਼ਕਿਲ ਹੈ। ਇਕ ਤਾਂ ਬੱਚੇ ਆਨਲਾਈਨ ਪੜ੍ਹਾਈ ਵਿਚ ਕੁਝ ਵੀ ਸਮਝ ਨਹੀ ਪਾ ਰਹੇ। ਜਿਸ ਨਾਲ ਬੱਚਿਆ ਦੀ ਪੜ੍ਹਾਈ ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ ਜੋ ਕਿ ਬਹੁਤ ਗਲਤ ਗੱਲ ਹੈ। ਇਕ ਵੱਡੀ ਗੱਲ ਇਹ ਵੀ ਹੈ ਕਿ ਪ੍ਰਕੈਟੀਕਲ ਵਿਸ਼ਿਆ ਦੇ ਲਈ ਆਫਲਾਈਨ ਪੜ੍ਹਾਈ ਬਹੁਤ ਜਰੂਰੀ ਹੈ ਤਾਂ ਕਿ ਬੱਚੇ ਆਪਣੇ ਪਰੈਕਟੀਕਲ ਕਰ ਸਕਣ। ਕਿਉਂਕਿ ਪ੍ਰਕੈਟੀਕਲ ਵਿਸ਼ਾ ਆਨਲਾਈਨ ਕਰਵਾਉਣਾ ਅਸੰਭਵ ਹੈ। ਪ੍ਰਕੈਟੀਕਲ ਵਿਸ਼ਾ ਆਫਲਾਈਨ ਹੀ ਬੱਚਿਆ ਨੂੰ ਸਮਝਾਇਆ ਜਾ ਸਕਦਾ ਹੈ। ਇਸ ਲਈ ਸਕੂਲਾਂ ਦਾ ਖੁਲ੍ਹਣਾ ਬਹੁਤ ਜਰੂਰੀ ਹੈ। ਇਸ ਤੋ ਇਲਾਵਾ ਬੱਚਿਆ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਰੁਕ ਗਿਆ ਹੈ ਅਤੇ ਡਾਕਟਰੀ ਰਿਪੋਰਟਾ ਅਨੁਸਾਰ ਬੱਚਿਆ ਦੇ ਵਿਵਹਾਰ ਵਿਚ ਵੀ ਤਬਦੀਲੀ ਆ ਰਹੀ ਹੈ ਅਤੇ ਜਿਆਦਾਤਰ ਗਰੀਬ ਪਰਿਵਾਰਾਂ ਕੋਲ ਸਮਾਰਟ ਫੋਨ ਦੀ ਭਾਰੀ ਕਮੀ ਹੈ। ਜਿਸ ਨਾਲ ਪਿਛਲੇ ਦੋ ਸਾਲਾਂ ਤੋਂ ਬੱਚਿਆ ਦੇ ਪੜ੍ਹਾਈ ਨੂੰ ਛੱਡਣ ਵਿਚ ਭਾਰੀ ਵਾਧਾ ਹੋਇਆ ਹੈ।
ਜੇਕਰ ਸਕੂਲ ਖੁਲ੍ਹਣ ਨਾਲ ਕਰੋਨਾ ਫੈਲਦਾ ਹੈ ਤਾਂ ਵੋਟਾਂ ਵਾਲੇ ਦਿਨ ਵੀ ਸਕੂਲਾਂ ਵਿਚ ਪੋਲਿੰਗ ਬੂਥ ਨਾ ਬਣਾਏ ਜਾਣ। ਜੇਕਰ ਸਕੂਲ ਖੋਲਣ ਨਾਲ ਕਰੋਨਾ ਦੇ ਫੈਲਣ ਦਾ ਖਤਰਾ ਹੈ ਤਾਂ ਫਿਰ ਸਕੂਲਾਂ ਵਿਚ ਪੋਲਿੰਗ ਬੂਥ ਕਿਉਂ ਬਣਾਏ ਜਾ ਰਹੇ ਹਨ ਅਤੇ ਲੀਡਰਾਂ ਵਲੋਂ ਨੁੱਕਰ ਮੀਟਿੰਗਾਂ ਕਿਉਂ ਕੀਤੀਆ ਜਾ ਰਹੀਆ ਹਨ। ਲੀਡਰਾਂ ਵਲੋਂ ਵੱਡੀਆ-ਵੱਡੀਆ ਮੀਟਿੰਗਾਂ ਤੇ ਰੈਲੀਆ ਕੀਤੀਆ ਜਾ ਰਹੀਆ ਹਨ। ਜਦੋਂਕਿ ਸਾਰੇ ਧਾਰਮਿਕ ਸਥਾਨ,ਸਾਰੇ ਬਜਾਰ ਤੇ ਹੋਰ ਕਾਰੋਬਾਰ ਖੁਲ੍ਹੇ ਹੋਏ ਹਨ ਤਾਂ ਸਕੂਲ ਹੀ ਕਿਉਂ ਬੰਦ ਕੀਤੇ ਹਨ ਕਿ ਸਕੂਲਾਂ ਚ ਕਰੋਨਾ ਜਿਆਦਾ ਫੈਲਦਾ ਹੈ।ਜਦੋਂ ਬਚਿਆਂ ਦੇ ਮਾਂ-ਪਿਉ ਘਰੋਂ ਬਾਹਰ ਨਿਕਲਦੇ ਹਨ ਤੇ ਵਾਪਸ ਆਪਣੇ ਪਰਿਵਾਰ ਬਚਿਆਂ ਕੋਲ ਆਉਂਦੇ ਹਨ ਉਦੋ ਵੀ ਤਾਂ ਕਰੋਨਾ ਦਾ ਖਤਰਾ ਵਧਦਾ ਹੈ।ਕਿਉਂਕਿ ਘਰ ਵਿਚ ਕੋਈ ਵੀ ਕੋਵਿਡ ਸ਼ਰਤਾਂ ਦੀ ਪਾਲਣਾ ਨਹੀ ਕਰਦਾ ਜਦੋਂਕਿ ਸਕੂਲਾਂ ਵਿਚ ਕੋਵਿਡ ਦੀਆਂ ਸਾਰੀਆਂ ਸ਼ਰਤਾ ਮੰਨੀਆ ਜਾਂਦੀਆ ਹਨ।ਕਿਉਂਕਿ ਘਰਾਂ ਨਾਲੋਂ ਸਕੂਲਾਂ ਵਿਚ ਕਲਾਸਾਂ ਦੇ ਵੱਡੇ ਹਾਲ ਹਨ ਅਤੇ ਬਚਿਆ ਦੀ ਕੋਵਿਡ-19 ਦੇ ਨਿਯਮਾਂ ਅਨੁਸਾਰ ਦੂਰੀ ਬਣਾ ਕੇ ਰੱਖੀ ਜਾਂਦੀ ਹੈ ਅਤੇ ਬੱਚਿਆਂ ਦੀ ਪੂਰੀ ਦੇਖ-ਰੇਖ ਕੀਤੀ ਜਾਂਦੀ ਹੈ।
ਸੋ ਅਸੀ ਪੰਜਾਬ ਸਰਕਾਰ, ਭਾਰਤ ਸਰਕਾਰ ਅਤੇ ਚੋਣ ਕਮਿਸ਼ਨਰ ਨੂੰ ਅਪੀਲ ਕਰਦੇ ਹਾਂ ਕਿ ਬਾਕੀ ਕਾਰੋਬਾਰਾ ਦੀ ਤਰ੍ਹਾਂ 50% ਨਾਲ ਬੱਚਿਆ ਦੇ ਸਕੂਲ ਵੀ ਖੋਲ੍ਹੇ ਜਾਣ।ਅਸੀ ਆਪ ਜੀ ਨੂੰ ਯਕੀਨ ਦਿਵਾਉਂਦੇ ਹਾਂ ਕਿ ਮਾਪੇ ਅਤੇ ਸਕੂਲ ਮਿਲ ਕੇ ਬੱਚਿਆ ਦਾ ਪੂਰਾ ਖਿਆਲ ਰਖਾਂਗੇ ਅਤੇ ਸਕੂਲਾਂ ਵਿਚ ਬਚਿਆ ਲਈ ਪੜ੍ਹਾਈ ਦਾ ਪੂਰਾ ਯੋਗ ਪ੍ਰਬੰਧ ਕੀਤਾ ਜਾਵੇਗਾ। ਸੋ ਸਰਕਾਰ ਅਗੇ ਅਪੀਲ ਹੈ ਕਿ ਬੱਚਿਆ ਦੇ ਭਵਿੱਖ ਨਾਲ ਖਿਲਵਾੜ ਨਾ ਕੀਤਾ ਜਾਵੇ ਨਹੀ ਤਾਂ ਬੱਚੇ ਵਿਦਿਆ ਤੋਂ ਵਾਂਝੇ ਰਹਿ ਜਾਣਗੇ ਅਤੇ ਸਾਡੇ ਬੱਚੇ ਵਿਦਿਆਹੀਣ ਹੋ ਜਾਣਗੇ।

