ਪੰਜਾਬਪਟਿਆਲਾ

ਬੇਅਦਬੀ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਪਾਵਨ ਵਾਲਮੀਕਿ ਤੀਰਥ ਅੰਮ੍ਰਿਤਸਰ ਦੀ ਸੁਰੱਖਿਆ ਯਕੀਨੀ ਬਣਾਵੇ:ਹੈਪੀ ਲੋਹਟ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬੀਤੇ ਦਿਨੀਂ ਪਟਿਆਲਾ ਵਿਖੇ ਸਥਿਤ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਹੋਈ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਅਖਿਲ ਭਾਰਤੀ ਵਾਲਮੀਕਿਨ ਮਹਾਂਸਭਾ(ਭਾਰਤ) ਦੇ ਕੌਮੀ ਪ੍ਰਧਾਨ ਵੀਰ ਹੈਪੀ ਲੋਹਟ ਵਾਲਮੀਕਿਨ ਨੇ ਪੰਜਾਬ ਸਰਕਾਰ ਤੋਂ ਪਾਵਨ ਵਾਲਮੀਕਿ ਤੀਰਥ ਅੰਮ੍ਰਿਤਸਰ ਅਤੇ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਪਾਵਨ ਵਾਲਮੀਕਿ ਮੰਦਿਰਾਂ ਦੀ ਅਤੇ ਵਾਲਮੀਕਿਨ ਸਮਾਜ ਦੇ ਧਰਮ ਗੁਰੂਆਂ ਅਤੇ ਧਾਰਮਿਕ ਨੇਤਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ.

ਉਨ੍ਹਾਂ ਕਿਹਾ ਕਿ ਕੁੱਝ ਹੀ ਦਿਨ ਪਹਿਲਾ ਸ਼੍ਰੀ.ਹਰਮੰਦਿਰ ਸਾਹਿਬ ਵਿਖੇ ਫਿਰ ਕਪੂਰਥਲਾ ਦੇ ਇੱਕ ਗੁਰੂ ਘਰ ਵਿਖੇ ਅਜਿਹੀਆਂ ਘਟਨਾਵਾਂ ਘਟੀਆਂ ਤੇ ਹੁਣ ਸ਼੍ਰੀ.ਕਾਲੀ ਮਾਤਾ ਮੰਦਿਰ ਪਟਿਆਲਾ ਵਿਖੇ ਅਜਿਹੀ ਘਟਨਾ ਘਟੀ.ਉਨ੍ਹਾਂ ਕਿਹਾ ਕਿ ਅਗਲੀ ਘਟਨਾ ਦਲਿਤਾਂ ਨੂੰ ਭੜਕਾਉਣ ਲਈ ਸਾਡੇ ਗੁਰੂ ਘਰਾਂ ਵਿੱਚ ਵੀ ਘੱਟ ਸਕਦੀ ਹੈ ਜਿਸ ਤੇ ਪਹਿਲਾਂ ਹੀ ਪ੍ਰਸ਼ਾਸਨ ਨੂੰ ਚੌਕੰਨੇ ਰਹਿਣਾ ਚਾਹੀਂਦਾ ਹੈ.ਉਨ੍ਹਾਂ ਕਿਹਾ ਕਿ ਕੁੱਝ ਬੁਰੀਆਂ ਤਾਕਤਾਂ ਜੋ ਪੰਜਾਬ ਦੀ ਅਮਨ ਸ਼ਾਂਤੀ ਤੇ ਪੰਜਾਬੀਆਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਕਰਨ ਦੀ ਹੋਛੀਆਂ ਸਾਜਿਸ਼ਾਂ ਰਚ ਰਹੀਆਂ ਹਨ.ਜਿਸਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਂਦਾ.ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਕਿਤੇ ਲੋਕਾਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਦੀ ਹੈ ਊਥੇ ਆਪਸੀ ਦੰਗੇ ਵੀ ਹੋ ਸਕਦੇ ਹਨ.

ਉਨ੍ਹਾਂ ਹਰ ਧਰਮ ਨਾਲ ਸੰਬੰਧਿਤ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋਕੇ ਇਨ੍ਹਾਂ ਘਟਨਾਵਾਂ ਨੂੰ ਪੰਜਾਬ ਵਿੱਚ ਹੋਣ ਤੋਂ ਰੋਕ ਕੇ ਉਨ੍ਹਾਂ ਬੁਰੀਆਂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਂਦਾ ਹੈ ਅਤੇ ਆਪਸੀ ਭਾਈਚਾਰੇ ਦਾ ਪ੍ਰਮਾਣ ਦੇਣਾ ਚਾਹੀਂਦਾ ਹੈ.ਉਨ੍ਹਾਂ ਕਿਹਾ ਕਿ ਵਾਲਮੀਕਿਨ ਸਮਾਜ ਜਿੱਥੇ ਕਿਤੇ ਇਸ ਘਟਨਾ ਦੀ ਨਿਖੇਦੀ ਕਰਦਾ ਹੈ ਉੱਥੇ ਇਸ ਘਟਨਾ ਦੀ ਸੀ.ਬੀ.ਆਈ ਤੋਂ ਜਾਂਚ ਦੀ ਮੰਗ ਕਰਦਾ ਹੈ ਅਤੇ ਪ੍ਰਸ਼ਾਸਨ ਨੂੰ ਇੱਕ ਵਾਰ ਫਿਰ ਸੁਚੇਤ ਕਰਦਾ ਕਰਦਾ ਹੈ ਕਿ ਅਜਿਹੀ ਘਟਨਾਵਾ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕਰਨ.

Leave a Reply

Your email address will not be published. Required fields are marked *