ਅਕਾਲੀ ਦਲ ਲੋਕਾਂ ਦੇ ਕੰਮ ਕਰਕੇ ਕਰੇਗਾ ਵਿਰੋਧੀਆਂ ਦੇ ਮੂੰਹ ਬੰਦ : ਬਿੱਟੂ ਚੱਠਾ
ਰਿਟਰਨਿੰਗ ਅਫਸਰਾਂ ਕੋਲ ਨਾਮਜਦਗੀ ਪੱਤਰ ਕੀਤੇ ਦਾਖਲ
ਵਿਰੋਧੀ ਪਾਰਟੀਆਂ ਸਿਰਫ਼ ਫਾਲਤੂ ਬਿਆਨਬਾਜ਼ੀ ਤੱਕ ਹੀ ਸੀਮਿਤ
ਪਟਿਆਲਾ, 28 ਜਨਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਅਕਾਲੀ ਦਲ ਤੇ ਬਸਪਾ ਲੋਕਾਂ ਦੇ ਕੰਮ ਕਰਕੇ ਵਿਰੋਧੀਆਂ ਦਾ ਮੂੰਹ ਨੂੰ ਬੰਦ ਕਰੇਗਾ ਕਿਉਂਕਿ ਅਕਾਲੀ ਦਲ ਜੋ ਕਹਿੰਦਾ ਹੈ, ਉਹ ਕਰਕੇ ਵਿਖਾਉਂਦਾ ਹੈ, ਕਾਂਗਰਸ ਵਾਂਗੂ ਝੂਠ ਨਹੀਂ ਬੋਲਦਾ। ਜਸਪਾਲ ਬਿੱਟੂ ਚੱਠਾ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਰਿਟਰਨਿੰਗ ਅਫਸਰਾਂ ਕੋਲ ਨਾਮਜਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਕੀਤਾ। ਇਸ ਮੌਕੇ ਉਨ੍ਹਾਂ ਦੇ ਪਤਨੀ ਬੀਬੀ ਬਲਜਿੰਦਰ ਕੌਰ ਵੱਲੋਂ ਕਵਰਿੰਗ ਕੈਂਡੀਡੇਟ ਵੱਲੋਂ ਆਪਣੇ ਪੱਤਰ ਦਾਖਲ ਕੀਤੇ ਗਏ।
ਇਸ ਮੌਕੇ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਅੱਜ ਲੋਕਾਂ ਦਾ ਪੂਰਾ ਸਾਥ ਤੇ ਸਹਿਯੋਗ ਅਕਾਲੀ ਦਲ ਤੇ ਬਸਪਾ ਦੇ ਨਾਲ ਹੈ ਕਿਉਂਕਿ ਲੋਕ ਕਾਂਗਰਸ ਦੇ ਝੂਠ ਨੂੰ ਜਾਣ ਚੁੱਕੇ ਹਨ ਅਤੇ ਆਪ ਪਾਰਟੀ ਦਾ ਪੰਜਾਬ ਅੰਦਰ ਕੋਈ ਵਜੂਦ ਨਹੀਂ ਹੈ। ਇਸ ਲਈ ਅਕਾਲੀ ਦਲ ਤੇ ਬਸਪਾ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਵੱਡੀ ਲੀਡ ਨਾਲ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਜਿੱਤ ਤੋਂ ਬਾਅਦ ਲੋਕਾਂ ਨਾਲ ਕੀਤੇ ਇੱਕ ਇੱਕ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਨਾਲ ਭਗਵਾਨ ਸਿੰਘ, ਜੋਗਾ ਸਿੰਘ ਪਨੌਦੀਆ, ਸੁਖਵਿੰਦਰ ਸਿੰਘ ਸੁੱਖੀ ਰੱਖੜਾ, ਇੰਦਰ ਮੋਹਨ ਸਿੰਘ ਬਜਾਜ, ਹਰਬੰਸ ਸਿੰਘ ਲੰਗ, ਕੁਲਦੀਪ ਸਿੰਘ ਨੱਸੂਪੁਰ, ਲਖਵੀਰ ਸਿੰਘ, ਸਤਵਿੰਦਰ ਸਿੰਘ ਟੌਹੜਾ, ਗੁਰਕਰਨ ਸਿੰਘ ਘਮਰੋਦਾ, ਗੁਰਦਿਆਲ ਇੰਦਰ ਸਿੰਘ ਬਿੱਲੂ, ਬਲਜਿੰਦਰ ਸਿੰਘ ਭੋਲਾ ਮੰਡੌਡ, ਅਮਿਤ ਸਿੰਘ ਰਾਠੀ, ਸੁਰਿੰਦਰ ਸਿੰਘ ਪਹਿਲਵਾਨ, ਅਵਤਾਰ ਸਿੰਘ ਹੈਪੀ, ਸੁਖਵਿੰਦਰ ਪਾਲ ਸਿੰਘ ਮਿੰਟਾ, ਮਨਪ੍ਰੀਤ ਸਿੰਘ ਚੱਢਾ, ਜਗਤਾਰ ਸਿੰਘ ਚੀਮਾ, ਮੋਹਨ ਗੇਰਾ, ਮਨੋਜ ਗੇਰਾ, ਰਾਮਾ ਮਕੜ, ਬੀਐਸ ਸੇਖੋਂ ਆਦਿ ਮੌਜੂਦ ਸਨ।

