ਹਲਕੇ ਵਿੱਚ ਹੋਏ ਭ੍ਰਿਸ਼ਟਾਚਾਰ ਤੇ ਧੱਕੇਸ਼ਾਹੀ ਨੂੰ ਲੈਕੇ ਵੱਡੀ ਗਿਣਤੀ ਕਾਂਗਰਸੀ ਜੁੜ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਨਾਲ : ਰਾਜੂ ਖੰਨਾ।
ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸੋਢੀ,ਜੱਸੀ ਭੁੱਲਰ,ਰੌਕੀ,ਲਾਲ ਮੁਹੰਮਦ,ਤੇ ਨਜ਼ੀਰ ਮੁਹੰਮਦ ਸਾਥੀਆਂ ਸਮੇਤ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ।
ਮੰਡੀਗੌਬਿੰਦਗੜ,29 ਜਨਵਰੀ (ਮਧੂਸਾਰ ਬਿਊਰੋ) ਕਾਂਗਰਸ ਵੱਲੋਂ ਹਲਕੇ ਅੰਦਰ ਵੱਡੇ ਪੱਧਰ ਤੇ ਫੈਲਾਏ ਭ੍ਰਿਸ਼ਟਾਚਾਰ ਤੇ ਚੋਣਾ ਸਮੇਂ ਕੀਤੀਆਂ ਧੱਕੇਸ਼ਾਹੀਆ ਤੋਂ ਤੰਗ ਵੱਡੀ ਗਿਣਤੀ ਕਾਂਗਰਸ ਦੇ ਆਗੂ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ। ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਸ਼ੁਭ ਸ਼ਗਨ ਹੈ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਮੰਡੀਗੌਬਿੰਦਗੜ ਦੇ ਸੀਨੀਅਰ ਕਾਂਗਰਸੀ ਆਗੂਆਂ ਸੁਖਦੇਵ ਸਿੰਘ ਸੋਢੀ, ਗੁਰਦੀਪ ਸਿੰਘ ਜੱਸੀ ਭੁੱਲਰ, ਹਰਜੀਤ ਸਿੰਘ ਸੋਨੂੰ,ਰੋਹਿਤ ਕੁਮਾਰ ਰੌਕੀ,ਲਾਲ ਮੁਹੰਮਦ ਤੇ ਨਜ਼ੀਰ ਮੁਹੰਮਦ ਨੂੰ ਵੱਡੀ ਗਿਣਤੀ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਨ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਜੋ ਭ੍ਰਿਸ਼ਟਾਚਾਰ ਕਾਂਗਰਸ ਸਮੇ ਹਲਕਾ ਅਮਲੋਹ ਅੰਦਰ ਹੋਇਆ ਉਸ ਦੀ ਕਿਤੇ ਵੀ ਮਿਸਾਲ ਨਹੀ ਮਿਲਦੀ।ਜੋ ਧੱਕੇਸ਼ਾਹੀ ਪੰਚਾਇਤ ਚੋਣਾਂ, ਜ਼ਿਲ੍ਹਾ ਪ੍ਰੀਸ਼ਦ ਚੋਣਾਂ,ਬਲਾਕ ਸੰਮਤੀ ਚੋਣਾਂ ਤੇ ਨਗਰ ਕੌਂਸਲ ਚੋਣਾਂ ਸਮੇਂ ਹੋਈ।ਤੇ ਵੱਡੀ ਪੱਧਰ ਤੇ ਪੈਸਿਆਂ ਦਾ ਲੈਣ ਦੇਣ ਕਰਕੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੀ ਗੲੇ ਉਹ ਵੀ ਸਭ ਨੂੰ ਪਤਾ ਹੈ। ਹਰ ਵਿਭਾਗ ਵਿੱਚ ਬਿਨਾਂ ਪੈਸੇ ਕੋਈ ਕੰਮ ਨਹੀਂ ਸੀ ਹੋ ਰਿਹਾ। ਉਹਨਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਫ਼ ਸੁਥਰਾ ਪ੍ਰਸ਼ਾਸਨ ਤੇ ਹਲਕੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਉਹਨਾਂ ਨੂੰ ਇੱਕ ਮੌਕਾ ਇਹਨਾਂ ਚੋਣਾਂ ਵਿੱਚ ਦੇਣ ਤਾ ਜੋ ਸਰਕਾਰ ਬਣਦੇ ਹੀ ਹਲਕੇ ਦੇ ਲੋਕਾਂ ਅੱਗੇ ਕਾਂਗਰਸ ਦੀ ਅਸਲੀਅਤ ਜੱਗ ਜ਼ਾਹਰ ਕੀਤੀ ਜਾ ਸਕੇ। ਰਾਜੂ ਖੰਨਾ ਨੇ ਅੱਜ ਕਾਂਗਰਸ ਪਾਰਟੀ ਛੱਡ ਕੇ ਆਏ ਵੱਡੀ ਗਿਣਤੀ ਸਾਥੀਆਂ ਦਾ ਨਿੱਘਾ ਸਵਾਗਤ ਕਰਦੇ ਹੋਏ ਉਹਨਾਂ ਨੂੰ ਪਾਰਟੀ ਅੰਦਰ ਬਣਦਾ ਮਾਣ ਸਤਿਕਾਰ ਵੀ ਦਿੱਤਾ। ਜਿਹਨਾਂ ਵਿੱਚ ਸੁਖਦੇਵ ਸਿੰਘ ਸੋਢੀ ਨੂੰ ਜ਼ਿਲ੍ਹਾ ਸਕੱਤਰ ਜਰਨਲ ਸਹਿਰੀ, ਗੁਰਦੀਪ ਸਿੰਘ ਜੱਸੀ ਭੁੱਲਰ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ, ਨਜ਼ੀਰ ਮੁਹੰਮਦ ਨੂੰ ਜ਼ਿਲ੍ਹਾ ਜਰਨਲ ਸਕੱਤਰ ਸਹਿਰੀ, ਰੋਹਿਤ ਕੁਮਾਰ ਰੌਕੀ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ,ਲਾਲ ਮੁਹੰਮਦ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ, ਹਰਜੀਤ ਸਿੰਘ ਸੋਨੂੰ ਨੂੰ ਜ਼ਿਲ੍ਹਾ ਜਨਰਲ ਸਕੱਤਰ ਯੂਥ ਅਕਾਲੀ ਦਲ ਸ਼ਹਿਰੀ, ਹਰਪਿੰਦਰ ਸਿੰਘ ਭੂਰਾ ਨੂੰ ਵੀ ਯੂਥ ਅਕਾਲੀ ਦਲ ਦਾ ਜ਼ਿਲ੍ਹਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕ੍ਰਿਸ਼ਨ ਵਰਮਾ ਬੌਬੀ, ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ ਭਿੰਦਰ ਸਿੰਘ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਵਿੱਕੀ ਮਿੱਤਲ, ਜਥੇਦਾਰ ਜਰਨੈਲ ਸਿੰਘ ਮਾਜਰੀ, ਪ੍ਰਧਾਨ ਰਣਧੀਰ ਸਿੰਘ ਧੀਰਾ, ਯੂਥ ਆਗੂ ਗੁਰਪ੍ਰੀਤ ਸਿੰਘ ਨੋਨੀ,ਸੂਬਾ ਆਗੂ ਰਣਧੀਰ ਸਿੰਘ ਪੱਪੀ, ਇਕਬਾਲ ਸਿੰਘ ਧੀਮਾਨ,ਅਜੀਤ ਸਿੰਘ ਬੰਟੀ ਵਿਸ਼ੇਸ਼ ਤੌਰ ਤੇ ਹਾਜਰ ਸਨ।

