ਪੰਜਾਬਪਟਿਆਲਾ

ਸ਼ੋ੍ਰਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਦਾ ਸਦੀਵੀ ਵਿਛੋੜਾ ਪੰਥਕ ਘਾਟਾ : ਪ੍ਰੋ. ਬਡੂੰਗਰ

ਪਟਿਆਲਾ 30 ਜਨਵਰੀ (ਮਧੂਸਾਰ ਬਿਊਰੋ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ਼ੋ੍ਰਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੇ ਸਦੀਵੀ ਵਿਛੋੜੇ ’ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿ ਬਾਬਾ ਇਕਬਾਲ ਸਿੰਘ ਜੀ ਵੱਲੋਂ ਧਰਮ ਦੇ ਪ੍ਰਚਾਰ ਪਸਾਰ ਦੇ ਕਾਰਜਾਂ ਵਿਚ ਵੱਡਮੁੱਲਾ ਯੋਗਦਾਨ ਰਿਹਾ, ਜੋ ਕਦੇ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਦਾ ਸਦੀਵੀ ਵਿਛੋੜਾ ਅਸਹਿ ਅਤੇ ਅਕਹਿ ਹੈ ਅਤੇ ਅਜਿਹੀ ਪੰਥਕ ਸਖਸ਼ੀਅਤ ਦੇ ਚਲੇ ਜਾਣ ਨਾਲ ਸਿੱਖ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਜਿਨ੍ਹਾਂ ਦੀ ਘਾਟ ਪੰਥਕ ਸਫਾਂ ਵਿਚ ਹਮੇਸ਼ਾ ਮਹਿਸੂਸ ਕੀਤੀ ਜਾਂਦੀ ਰਹੇਗੀ। ਪ੍ਰੋ. ਬਡੂੰਗਰ ਨੇ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵੱਲੋਂ ਕੀਤੇ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ਵਿਚ ਗੁਰਮਤਿ ਪ੍ਰਚਾਰ ਪਸਾਰ ਤੋਂ ਇਲਾਵਾ ਵਿਦਿਆ ਦੇ ਖੇਤਰ ਵਿਚ ਮਹੱਤਵਪੂਰਨ ਕਾਰਜ ਕੀਤੇ, ਜਿਸ ਕਾਰਨ ਆਪ ਜੀ ਨੂੰ ਵਿਦਿਆ ਦਾ ਦਾਨੀ ਕਿਹਾ ਜਾਂਦਾ ਰਿਹਾ ਅਤੇ ਮਹਾਨ ਕਾਰਜਾਂ ਸਦਕਾ ਹੀ ਆਪ ਜੀ ਨੂੰ ਸ਼ੋ੍ਰਮਣੀ ਪੰਥ ਰਤਨ ਨਾਲ ਨਿਵਾਜਿਆ ਗਿਆ। ਉਨ੍ਹਾਂ ਕਿਹਾ ਕਿ ਵਿਦਿਆ ਦੇ ਖੇਤਰ ਵਿਚ ਕਾਰਜ ਕਰਦਿਆਂ ਆਪ ਜੀ ਨੇ ਅਕਾਲ ਅਕੈਡਮੀਆਂ ਦੀ ਸਥਾਪਨਾ ਕੀਤੀ ਅਤੇ ਹਰ ਵਰਗ ਤੱਕ ਪਹੁੰਚ ਕਰਕੇ ਵਿਦਿਆ ਅਤੇ ਗਿਆਨ ਦਾ ਚਾਨਣ ਵੰਡਿਆ ਅਤੇ ਆਪ ਜੀ ਪ੍ਰੇਰਨਾ ਸਦਕਾ ਹੀ ਅਤੇ ਵੱਖ-ਵੱਖ ਅਕਾਲ ਅਕੈਡਮੀਆਂ ਰਾਹੀਂ ਅਜੌਕੀ ਪੀੜੀ ਦਾ ਭਵਿੱਖ ਰੋਸ਼ਨਾਇਆ ਜਾ ਰਿਹਾ ਹੈ ਅਤੇ ਅਜਿਹੀ ਪੰਥਕ ਸਖਸ਼ੀਅਤ ਦਾ ਵਿਛੋੜਾ ਨਾ ਪੂਰਾ ਹੋਣ ਵਾਲਾ ਹੈ।
ਇਸ ਮੌਕੇ ਹੋਰਨਾਂ ਤੋਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਹੈਡ ਗ੍ਰੰਥੀ ਗਿਆਨੀ ਫੂਲਾ ਸਿੰਘ, ਮੈਨੇਜਰ ਭਗਵੰਤ ਸਿੰਘ ਧੰਗੇੜਾ, ਐਡੀਸ਼ਨਲ ਮੈਨੇਜਰ, ਮੀਤ ਮੈਨੇਜਰ ਭਾਗ ਸਿੰਘ ਅਤੇ ਭਾਈ ਅਜੇਮਰ ਸਿੰਘ ਨੇ ਅਕਾਲ ਅਕੈਡਮੀ ਦੇ ਸੰਸਥਾਪਕ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੇ ਅਚਨਚੇਤ ਵਿਛੋੜੇ ’ਤੇ ਗਹਿਰੇਾ ਦੁੱਖ ਪ੍ਰਗਟਾਉਂਦਿਆਂ ਇਸ ਘਾਟੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ।

Leave a Reply

Your email address will not be published. Required fields are marked *