ਕਾਂਗਰਸ ਦੀ ਹਰ ਵਧੀਕੀ ਦਾ ਸਮਾ ਆਉਣ ਤੇ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ:– ਰਾਜੂ ਖੰਨਾ।
ਨੂਰਪੁਰਾ ਦਾ ਸਾਬਕਾ ਸਰਪੰਚ ਵੱਡੀ ਗਿਣਤੀ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਈਆਂ ਸ਼ਾਮਿਲ।
ਅਮਲੋਹ,1 ਫਰਵਰੀ (ਮਧੂਸਾਰ ਬਿਊਰੋ) ਹਲਕਾ ਅਮਲੋਹ ਅੰਦਰ ਕਾਂਗਰਸ ਪਾਰਟੀ ਵੱਲੋਂ ਤੇ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਹਲਕੇ ਦੀਆ ਸੰਗਤਾਂ ਨਾਲ ਕੀਤੀ ਧੱਕੇਸ਼ਾਹੀ,ਤੇ ਹਰ ਵਧੀਕੀ ਦਾ ਸਮਾ ਆਉਣ ਤੇ ਹਿਸਾਬ ਲੈਕੇ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਿੰਡ ਨੂਰਪੁਰਾ ਦੇ ਸੀਨੀਅਰ ਕਾਂਗਰਸੀ ਆਗੂ ਗਿੰਦਰ ਸਿੰਘ ਤੇ ਉਹਨਾਂ ਦੀ ਧਰਮਪਤਨੀ ਸਾਬਕਾ ਸਰਪੰਚ ਨੂਰਪੁਰਾ ਬੀਬੀ ਜਸਪਾਲ ਕੌਰ ਨੂੰ ਵੱਡੀ ਗਿਣਤੀ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਨ ਸਮੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅੱਜ ਹਲਕੇ ਦਾ ਹਰ ਵਿਅਕਤੀ ਕਾਂਗਰਸ ਦੀ ਧੱਕੇਸ਼ਾਹੀ ਤੇ ਭ੍ਰਿਸ਼ਟਾਚਾਰ ਦਾ ਸਤਾਇਆ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਸ਼ਾਮਿਲ ਨਹੀਂ ਹੋ ਰਿਹਾ ਸਗੋਂ ਹਲਕਾ ਅਮਲੋਹ ਤੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਚਲਦਾ ਕਰਨ ਲਈ ਵਧੇਰੇ ਤੱਤਪਰ ਹੈ। ਉਹਨਾਂ ਕਿਹਾ ਕਿ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਜੋ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ।
ਉਹਨਾਂ ਤੋਂ ਉੱਲਟ ਜੇਕਰ ਹਲਕੇ ਅੰਦਰ ਝਾਤ ਮਾਰੀ ਜਾਵੇ।ਤਾ ਹਰ ਪਾਸੋਂ ਵਿਨਾਸ਼ ਹੀ ਵਿਨਾਸ਼ ਨਜ਼ਰ ਆਉਂਦਾ ਹੈ। ਰਾਜੂ ਖੰਨਾ ਨੇ ਕਿਹਾ ਕਿ ਕਾਂਗਰਸ ਨੇ ਜੋ ਹਲਕਾ ਅਮਲੋਹ ਅੰਦਰ ਪੰਚਾਇਤੀ ਚੋਣਾਂ,ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਤੇ ਨਗਰ ਕੌਂਸਲ ਚੋਣਾਂ ਵਿੱਚ ਵੱਡੀ ਪੱਧਰ ਤੇ ਅਫ਼ਸਰਸ਼ਾਹੀ ਨਾਲ ਮਿਲ ਕੇ ਪੈਸੇ ਲੈ ਕੇ ਵੱਡੀਆ ਧਾਂਦਲੀਆਂ ਕੀਤੀਆਂ ਹਨ। ਉਹਨਾਂ ਤੋਂ ਵੀ ਹਲਕੇ ਦਾ ਬੱਚਾ ਬੱਚਾ ਜਾਣੂ ਹੈ। ਰਾਜੂ ਖੰਨਾ ਨੇ ਹਲਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜੋ ਵੀ ਹਲਕੇ ਅੰਦਰ ਭ੍ਰਿਸ਼ਟਾਚਾਰ ਤੇ ਧੱਕੇਸ਼ਾਹੀਆ ਹੋਇਆਂ ਹਨ,ਤੇ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਝੂਠੇ ਪਰਚੇ ਕਰਵਾਏ ਗਏ ਹਨ ਸਰਕਾਰ ਬਣਦੇ ਹੀ ਪਰਚੇ ਰੱਦ ਕਰਕੇ ਕਾਨੂੰਨ ਨੂੰ ਹੱਥਾ ਵਿੱਚ ਲੈਣ ਵਾਲੇ ਕਾਂਗਰਸੀ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਰਾਜੂ ਖੰਨਾ ਨੇ ਹਲਕੇ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਤਾ ਜੋ ਉਹਨਾਂ ਦੀਆਂ ਉਮੀਦਾਂ ਤੇ ਖ਼ਰਾ ਉੱਤਰਿਆ ਜਾ ਸਕੇ। ਰਾਜੂ ਖੰਨਾ ਨੇ ਕਾਂਗਰਸੀ ਆਗੂ ਗਿੰਦਰ ਸਿੰਘ ਤੇ ਉਹਨਾਂ ਦੀ ਧਰਮਪਤਨੀ ਸਾਬਕਾ ਸਰਪੰਚ ਬੀਬੀ ਜਸਪਾਲ ਕੌਰ ਤੇ ਉਹਨਾਂ ਦੇ ਵੱਡੀ ਗਿਣਤੀ ਸਾਥੀਆਂ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਇਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਤੇ ਪਾਰਟੀ ਨੂੰ ਹਲਕੇ ਅੰਦਰ ਵੱਡੀ ਮਜਬੂਤੀ ਮਿਲੀ ਹੈ।ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਇਹਨਾਂ ਨੂੰ ਹਮੇਸ਼ਾ ਬਣਦਾ ਮਾਣ ਸਤਿਕਾਰ ਮਿਲਦਾ ਰਹੇਗਾ। ਇਸ ਮੌਕੇ ਤੇ ਸਾਬਕਾ ਸਰਪੰਚ ਇੰਦਰਜੀਤ ਸਿੰਘ ਨੂਰਪੁਰਾ, ਸੀਨੀਅਰ ਆਗੂ ਗੁਰਪ੍ਰੀਤ ਸਿੰਘ ਭੰਗੂ,ਐਸ ਸੀ ਵਿੰਗ ਦੇ ਆਗੂ ਲੱਖੀ ਨੂਰਪੁਰਾ, ਨਿਰੰਜਣ ਸਿੰਘ ਵਾਲੀਆ,ਤਾਰ ਸਿੰਘ ਫੌਜੀ, ਭਰਪੂਰ ਸਿੰਘ ਪੰਚ, ਨੰਬਰਦਾਰ ਰਣਜੀਤ ਸਿੰਘ,ਗਿਆਨ ਸਿੰਘ ਬੈਣਾ,ਭੋਲਾ ਸਿੰਘ,ਚਰਨ ਸਿੰਘ, ਕਰਨੈਲ ਸਿੰਘ, ਨਰਿੰਦਰ ਸਿੰਘ, ਰਣਜੀਤ ਕੌਰ, ਬਹਾਦਰ ਸਿੰਘ, ਜਗਤਾਰ ਸਿੰਘ ਨਿੱਕੂ, ਜਗਰੂਪ ਸਿੰਘ ਜੱਗਾ, ਬਲਵਿੰਦਰ ਸਿੰਘ ਬਿੱਟੂ,ਮੱਖਣ ਸਿੰਘ,ਅਮਰੀਕ ਸਿੰਘ, ਅੰਗਰੇਜ਼ ਸਿੰਘ, ਗੁਰਮੇਲ ਸਿੰਘ ਮੁਲਤਾਨੀ,ਦਵਿੰਦਰ ਸਿੰਘ ਕੱਕੂ,ਬੀਬੀ ਰਾਣੀ, ਬਿੱਟੂ ਟੇਲਰ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਤੋਂ ਇਲਾਵਾ ਹਲਕਾ ਅਮਲੋਹ ਦੀ ਸੀਨੀਅਰ ਲੀਡਰਸ਼ਿਪ ਵਿਸ਼ੇਸ਼ ਤੌਰ ਤੇ ਹਾਜਰ ਰਹੀ।

