ਅੰਮ੍ਰਿਤਸਰ

ਸਵ. ਦੇਸ ਰਾਜ ਸਫ਼ਰ ਨੂੰ ਵੱਖ-ਵੱਖ ਆਗੂਆਂ ਵੱਲੋਂ ਸਰਧਾਜਲੀਆਂ ਭੇਂਟ

ਸੱਚੇ ਸਮਾਜ ਸੇਵਕ ਅਤੇ ਸਮਾਜ ਸੁਧਾਰਕ ਸਨ ਦੇਸ ਰਾਜ – ਸੋਨੀ, ਡਾ.ਰਾਜ ਕੁਮਾਰ

ਅੰਮ੍ਰਿਤਸਰ, (ਸੁਖਬੀਰ ਸਿੰਘ ਮਧੂਸਾਰ ਬਿਊਰੋ) – ਇੰਸਪੈਕਟਰ ਨੀਰਜ ਅਨਾਰਿਆ ਅਤੇ ਸੁਨੀਲ ਕੁਮਾਰ ਦੇ ਸਤਿਕਾਰਯੋਗ ਪਿਤਾ ਕੌਮੀ ਸਾਇਰ ਦੇਸ ਰਾਜ ਸਫ਼ਰ ਜਿੰਨ੍ਹਾਂ ਦਾ ਪਿਛਲੇ ਦਿਨੀ ਦੇਂਹਾਤ ਹੋ ਗਿਆ ਸੀ ਨਮਿਤ ਪਾਵਨ ਯੋਗ ਵਿਸਿਸਠ ਦਾ ਪਾਠ ਅਤੇ ਸ਼ਰਧਾਜਲੀ ਸਮਾਗਮ ਕੇਂਦਰੀ ਵਾਲਮੀਕਿ ਮੰਦਰ ਹਾਥੀ ਗੇਟ ਵਿਖੇ ਕਰਵਾਇਆ ਗਿਆ। ਜਿਸ ਵਿਚ ਵੱਡੀ ਸੰਖਿਆ ਵਿਚ ਵੱਖ-ਵੱਖ ਰਾਜਨੀਤਿਕ, ਸਮਾਜਿਕ, ਮੁਲਾਜਮ ਅਤੇ ਧਾਰਮਿਕ ਜਥੇਬੰਦਿਆਂ ਦੇ ਨੁੰਮਮਾਇੰਦਿਆਂ ਨੇ ਪਹੁੰਚਕੇ ਸਵ. ਸਫ਼ਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸਵ. ਸਫ਼ਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਪ ਮੁੱਖ ਮੰਤਰੀ ੳ.ਪੀ.ਸੋਨੀ ਅਤੇ ਕੈਬਿਨੇਟ ਮੰਤਰੀ ਡਾ.ਰਾਜ ਕੁਮਾਰ ਨੇ ਕਿਹਾ ਕਿ ਸਵ. ਦੇਸ ਰਾਜ ਇਕ ਸੱਚੇ ਸਮਾਜ ਸੁਧਾਰਕ ਅਤੇ ਸਮਾਜ ਸੇਵਕ ਸਨ ਜਿੰਨ੍ਹਾਂ ਅਪਣਾ ਸਾਰਾ ਜੀਵਨ ਸਮਾਜ ਸੁਧਾਰਨ ਦੇ ਕੰਮਾਂ ਵਿਚ ਲਗਾ ਦਿੱਤਾ, ਉਹ ਇਕ ਕੌਮੀ ਸਾਇਰ ਸਨ ਜਿੰਨ੍ਹਾਂ ਨੇ ਸਮਾਜ ਵਿਚ ਫੈਲੀਆ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਅਪਣੀ ਕਲਮ ਦੀ ਵਰਤੋਂ ਕੀਤੀ।

ਸ਼ਰਧਾਂਜਲੀ ਸਮਾਗਮ ਵਿਚ ਪੰਜਾਬ ਦੇ ਉਪ ਮੁੱਖ ਮੰਤਰੀ ੳ.ਪੀ. ਸੋਨੀ, ਸਾਬਕਾ ਮੰਤਰੀ ਡਾ.ਰਾਜ ਕੁਮਾਰ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿਲ, ਵਿਧਾਇਕ ਸੁਨੀਲ ਦੱਤੀ, ਸਾਬਕਾ ਮੰਤਰੀ ਅਨਿਲ ਜੋਸ਼ੀ, ਸਾਬਕਾ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ, ਸੁਖਜਿੰਦਰ ਸਿੰਘ ਪਿੰਟੂ, ਮੇਅਰ ਕਰਮਜੀਤ ਸਿੰਘ ਰਿੰਟੂ, ਵਿਕਾਸ ਸੋਨੀ, ਪ੍ਰਦੀਪ ਸਭਰਵਾਲ ਕਮਿਸ਼ਨਰ ਲੁਧਿਆਣਾ, ਐਸ.ਡੀ.ਐਮ ਦੀਪਕ ਭਾਟੀਆ, ਡੀ.ਸੀ.ਪੀ ਜਗਮੋਹਨ ਸਿੰਘ, ਬਬੀ ਪਹਿਲਵਾਨ, ਏ.ਡੀ.ਸੀ.ਪੀ ਡੀ. ਜਤਿੰਦਰ, ਇਕਬਾਲ ਸਿੰਘ, ਲੋਕ ਗਾਇਕ ਕੁਮਾਰ ਦਰਸਨ, ਸ਼ਸ਼ੀ ਗਿਲ, ਪਵਨ ਦੜੇਵਰ, ਵਿਕੀ ਗਿਲ,ਕੰਵਲਜੀਤ ਬਬਲੂ (ਸਾਰੇ ਗਾਇਕ) ਪੀ.ਏ ਬੌਬੀ, ਪੀ.ਏ ਵਿਜੇ ਕੁਮਾਰ, ਧਰਮਪਾਲ ਪ੍ਰਭਾਕਰ, ਸ਼ਤੀਸ ਬਲੂ, ਡਾ.ਵਿਜੇ ਕੋਟ ਖਾਲਸਾ, ਦਲਬੀਰ ਮਿੰਟਾ, ਐਸ.ਐਸ ਰਾਜਪੂਤ, ਸੰਜੀਵ ਅਰੋੜਾ, ੳਮ.ਪ੍ਰਕਾਸ਼ ਅਨਾਰਿਆ, ਬਬੀ ਪ੍ਰਧਾਨ ਮੀਰਾ ਕੋਟ, *ਅਲਤਬਸਸੁਸ਼ਾਂਤ ਭਾਟੀਆ, ਕਮਲ ਬੋਰੀ, ਐਸ.ਐਚ.ੳ ਗੁਰਪ੍ਰੀਤ ਛਾਪਾ, ਧਰਮਿੰਦਰ ਕਲਿਆਣ, ਸਿਵ ਦਰਸ਼ਨ ਸਿੰਘ, ਪ੍ਰਨੀਤ ਢਿਲੋਂ, ਜਗਜੀਤ ਸਿੰਘ, ਹਰਜਿੰਦਰ ਸਿੰਘ, ਗੁਰਮੀਤ ਸਿੰਘ, ਪਵਨ ਕੁਮਾਰ, ਜੋਗਾ ਸਿੰਘ, ਸੁਖਜਿੰਦਰ ਸਿੰਘ, ਮਨਜੀਤ ਸਿੰਘ, ਰੋਬਿਨ ਹੰਸ (ਸਾਰੇ ਐਸ.ਐਚ.ੳ) ਆਦਿ ਤੋਂ ਇਲਾਵਾ ਵੱਡੀ ਸੰਖਿਆ ਵਿਚ ਸ਼ਹਿਰ ਦੀਆਂ ਪ੍ਰਮੁੱਖ ਸਖਸੀਅਤਾਂ ਨੇ ਭਾਗ ਲੈ ਕੇ ਸਵ. ਦੇਸ ਰਾਜ ਸਫ਼ਰ ਨੂੰ ਸਰਧਾਜਲੀਆਂ ਭੇਂਟ ਕੀਤੀਆਂ।

Leave a Reply

Your email address will not be published. Required fields are marked *