ਪੰਜਾਬ

ਰੀਜਨਲ ਆਉਟਰੀਚ ਬਿਉਰੋ ਦੁਆਰਾ ਕੋਵਿਡ-19 ਟੀਕਾਕਰਣ ਅਤੇ ਉਚਿਤ ਵਿਵਹਾਰ ਉੱਤੇ ਮੋਬਾਇਲ ਜਾਗਰੂਕਤਾ ਅਭਿਯਾਨ ਦੀ ਸ਼ੁਰੂਆਤ

ਮੇਅਰ, ਨਗਰ ਨਿਗਮ ਨੇ ਮੋਬਾਇਲ ਜਾਗਰੂਕਤਾ ਅਭਿਯਾਨ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਚੰਡੀਗੜ੍ਹ, 2 ਫਰਵਰੀ (ਮਧੂਸਾਰ ਬਿਊਰੋ) ਕੋਵਿਡ-19 ਦੇ ਖਿਲਾਫ਼ ਲੜਾਈ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਦੇ ਲਈ, ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਦੇ ਤਹਿਤ ਰੀਜਨਲ ਆਉਟਰੀਚ ਬਿਉਰੋ (ਆਰਓਬੀ) ਚੰਡੀਗੜ੍ਹ ਨੇ ਨਗਰ ਨਿਗਮ ਚੰਡੀਗੜ੍ਹ (ਨਗਰ ਨਿਗਮ) ਦੇ ਸਹਿਯੋਗ ਨਾਲ ਅੱਜ ਚੰਡੀਗੜ੍ਹ ਵਿੱਚ ਇੱਕ ਮੋਬਾਇਲ ਜਾਗਰੂਕਤਾ ਅਭਿਯਾਨ ਸ਼ੁਰੂ ਕੀਤਾ।

ਅਭਿਯਾਨ ਦੀ ਸ਼ੁਰੂਆਤ ਸ਼੍ਰੀਮਤੀ ਸਰਬਜੀਤ ਕੌਰ, ਮੇਅਰ, ਨਗਰ ਨਿਗਮ ਅਤੇ ਮਿਉਂਸਪਲ ਕੌਂਸਲਰ ਸ਼੍ਰੀ ਮਹੇਸ਼ਿੰਦਰ ਸਿੱਧੂ ਦੁਆਰਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ , ਸੈਕਟਰ 10 , ਚੰਡੀਗੜ੍ਹ ਤੋਂ ਕੋਵਿਡ ਟੀਕਾਕਰਣ ਅਤੇ ਉਚਿਤ ਵਿਵਹਾਰ ਉੱਤੇ ਮੋਬਾਇਲ ਵੈਨ ਨੂੰ ਹਰੀ ਝੰਡੀ ਦਿਖਾ ਕੇ ਹੋਈ। ਇਸ ਮੌਕੇ ਉੱਤੇ ਸ਼੍ਰੀਮਤੀ ਸਰਬਜੀਤ ਕੌਰ ਅਤੇ ਸ਼੍ਰੀ ਸਿੱਧੂ ਨੇ 15-18 ਉਮਰ ਵਰਗ ਦੇ ਸਕੂਲੀ ਵਿਦਿਆਰਥੀਆਂ ਨੂੰ ਟੀਕਾਕਰਣ ਲਈ ਪ੍ਰੇਰਿਤ ਕੀਤਾ ।

Leave a Reply

Your email address will not be published. Required fields are marked *