ਪੰਜਾਬਪਟਿਆਲਾ

ਭਾਟ ਸਿੱਖ ਬਰਾਦਰੀ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਵਿਸ਼ੇਸ਼ ਸਥਾਨ:– ਰਾਜੂ ਖੰਨਾ, ਪਲਵਿੰਦਰ ਰਿੰਕੂ।

ਰੋਸ਼ਨ ਸਿੰਘ ਸੂਬਾ ਮੀਤ ਪ੍ਰਧਾਨ,ਤੇ ਜਗਦੇਵ ਸਿੰਘ ਜ਼ਿਲ੍ਹਾ ਪ੍ਰਧਾਨ ਬਣੇ।

ਮੰਡੀਗੌਬਿੰਦਗੜ,3 ਫਰਵਰੀ (ਮਧੂਸਾਰ ਬਿਊਰੋ) ਭਾਟ ਸਿੱਖ ਬਰਾਦਰੀ ਸਿੱਖ ਪੰਥ ਦੀ ਸਤਿਕਾਰਤ ਬਰਾਦਰੀ ਹੀ ਨਹੀਂ ਸਗੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਭਾਟ ਸਿੱਖ ਬਰਾਦਰੀ ਦਾ ਵਿਸ਼ੇਸ਼ ਸਥਾਨ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਭਾਟ ਸਿੱਖ ਵਿੰਗ ਦੇ ਕੌਮੀ ਪ੍ਰਧਾਨ ਪਲਵਿੰਦਰ ਸਿੰਘ ਰਿੰਕੂ ਨੇ ਅੱਜ ਮੁਹੱਲਾ ਸੰਗਤਪੁਰਾ ਮੰਡੀਗੌਬਿੰਦਗੜ ਵਿਖੇ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਭਾਟ ਸਿੱਖ ਬਰਾਦਰੀ ਇੱਕ ਨਿੱਡਰ ਦੇ ਬਹਾਦਰ ਬਰਾਦਰੀ ਹੈ। ਜਿਹਨਾਂ ਵੱਲੋਂ ਸਮੇਂ ਸਮੇਂ ਤੇ ਸ਼੍ਰੋਮਣੀ ਅਕਾਲੀ ਦਲ ਦਾ ਡੱਟ ਕੇ ਸਾਥ ਦਿੱਤਾ ਜਾਂਦਾ ਰਿਹਾ ਹੈ। ਤੇ ਇਸ ਬਰਾਦਰੀ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭਾਟ ਸਿੱਖ ਵਿੰਗ ਬਣਾ ਕੇ ਪਲਵਿੰਦਰ ਸਿੰਘ ਰਿੰਕੂ ਨੂੰ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਦੇ ਹੀ ਭਾਟ ਸਿੱਖ ਬਰਾਦਰੀ ਦੀਆਂ ਸਮੱਸਿਆਂਵਾਂ ਦੇ ਹੱਲ ਲਈ ਭਾਟ ਸਿੱਖ ਭਲਾਈ ਬੋਰਡ ਦਾ ਗਠਨ ਕਰਕੇ ਜਿਥੇ ਚੇਅਰਮੈਨ ਨਿਯੁਕਤ ਕੀਤਾ ਜਾਵੇਗਾ ਉਥੇ ਬਰਾਦਰੀ ਵਿਚੋਂ ਹੀ ਇਸ ਬੋਰਡ ਦੇ ਡਾਇਰੈਕਟਰ ਲਗਾਏ ਜਾਣਗੇ ਤਾ ਜੋ ਇਹ ਬੋਰਡ ਸਰਕਾਰ ਦੇ ਭਾਟ ਸਿੱਖ ਬਰਾਦਰੀ ਵਿਚਕਾਰ ਪੁਲ ਦਾ ਕੰਮ ਕਰਕੇ ਹਰ ਸਮੱਸਿਆ ਦਾ ਹੱਲ ਕਰ ਸਕੇ। ਰਾਜੂ ਖੰਨਾ ਨੇ ਕਿਹਾ ਕਿ ਹਲਕਾ ਅਮਲੋਹ ਤੋਂ ਉਹਨਾਂ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਲਈ ਹਰ ਭਾਟ ਸਿੱਖ ਬਰਾਦਰੀ ਦਾ ਆਗੂ ਤੇ ਵਿਆਕਤੀ ਘਰ ਘਰ ਤੱਕ ਪਹੁੰਚ ਕਰੇ ਤਾ ਜੋ ਉਹਨਾਂ ਦੀਆਂ ਲਟਕਦੀਆਂ ਸਮੱਸਿਆ ਦਾ ਸਰਕਾਰ ਬਣਦੇ ਹੀ ਹੱਲ ਹੋ ਸਕੇ। ਇਸ ਮੌਕੇ ਤੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਰਿੰਕੂ ਨੇ ਜਿਥੇ ਰੋਸਨ ਸਿੰਘ ਮੰਡੀ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਉਥੇ ਜਗਦੇਵ ਸਿੰਘ ਮੰਡੀ ਨੂੰ ਭਾਟ ਸਿੱਖ ਵਿੰਗ ਜਿਲ੍ਹਾ ਫਤਿਹਗੜ੍ਹ ਸਾਹਿਬ ਦਾ ਪ੍ਰਧਾਨ ਵੀ ਐਲਾਨ ਕੀਤਾ।

ਰਿੰਕੂ ਨੇ ਭਾਟ ਸਿੱਖ ਬਰਾਦਰੀ ਦੇ ਹਰ ਪਰਿਵਾਰਕ ਮੈਂਬਰ ਨੂੰ ਅਪੀਲ ਕੀਤੀ ਕਿ ਉਹ ਹਲਕਾ ਅਮਲੋਹ ਤੋਂ ਰਾਜੂ ਖੰਨਾ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਲਈ ਅੱਜ ਤੋਂ ਹੀ ਕਮਰਕਸੇ ਕਰਨ ਤਾ ਜੋ ਭਾਟ ਸਿੱਖ ਬਰਾਦਰੀ ਦੀ ਹਰ ਸਮੱਸਿਆ ਨਾਲ ਨਜਿੱਠਿਆ ਜਾ ਸਕੇ। ਇਸ ਮੌਕੇ ਤੇ ਸਾਬਕਾ ਕੌਂਸਲਰ ਬਿਕਰਮ ਸਿੰਘ ਬੀਕਾ,ਨਸੀਬ ਸਿੰਘ ਸੀਬਾ , ਰਣਧੀਰ ਸਿੰਘ ਪੱਪੀ, ਜਥੇਦਾਰ ਨਾਜ਼ਰ ਸਿੰਘ ਦੀ ਅਗਵਾਈ ਵਿੱਚ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਰਿੰਕੂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਜਥੇਦਾਰ ਜਸਵੰਤ ਸਿੰਘ, ਸੀਨੀਅਰ ਆਗੂ ਛੋਟਾ ਸਿੰਘ,ਸੁਰਿੰਦਰਪਾਲ ਸਿੰਘ, ਨਰਿੰਦਰ ਸਿੰਘ, ਗੁਰਦੇਵ ਸਿੰਘ,ਬਾਬਾ ਨਿਮਾਣ ਸਿੰਘ,ਜੰਗੀਰ ਸਿੰਘ, ਬਿਕਰਮ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ,ਹਰਪਾਲ ਸਿੰਘ ਮੰਗੋ, ਹਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਟ ਸਿੱਖ ਬਰਾਦਰੀ ਦੇ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *