ਕਾਂਗਰਸ ਨੇ ਲੋਕਾਂ ਨੂੰ ਲੁੱਟਣ ਲਈ ਕਮਾਊ ਪੁੱਤ ਕੀਤਾ ਅੱਗੇ : ਸੁਰਜੀਤ ਰੱਖੜਾ
ਐਲਾਨ ਮੰਤਰੀ ਚੰਨੀ ਨੇ 111 ਦਿਨਾਂ ‘ਚ ਹੀ 111 ਕਰੋੜ ਇੱਕਠੇ, ਈਡੀ ਕਰੇ ਹੋਰ ਜਾਂਚ
ਪਟਿਆਲਾ, 7 ਫਰਵਰੀ :(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਹਲਕਾ ਸਮਾਣਾ ਤੋਂ ਉਮੀਦਵਾਰ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਕਾਂਗਰਸ ਨੇ ਇੱਕ ਵਾਰ ਫਿਰ ਲੋਕਾਂ ਨੂੰ ਲੁੱਟਣ ਲਈ ਆਪਣੇ ਕਮਾਊ ਪੁੱਤਰ ਨੂੰ ਅੱਗੇ ਕਰ ਦਿੱਤਾ ਹੈ ਤਾਂ ਜੋ ਲੋਕਾਂ ਨੂੰ ਜਮਕੇ ਲੁੱਟਿਆ ਤੇ ਕੁੱਟਿਆ ਜਾ ਸਕੇ ਪਰ ਇਸ ਵਾਰ ਲੋਕ ਕਾਂਗਰਸ ਨੂੰ ਉਸਦੀਆਂ ਕੋਝੀਆਂ ਚਾਲਾਂ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਸ. ਰੱਖੜਾ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪਿੰਡ ਕਲਿਆਣ ਵਿਖੇ ਅਕਾਲੀ ਦਲ ਦਾ ਦਫ਼ਤਰ ਖੋਲਣ ਮੌਕੇ ਕੀਤਾ।
ਸ. ਸੁਰਜੀਤ ਰੱਖੜਾ ਨੇ ਕਿਹਾ ਕਿ ਐਲਾਨ ਮੰਤਰੀ ਦੇ ਨਾਮ ਨਾਲ ਜਾਣੇ ਜਾਂਦੇ ਚਰਨਜੀਤ ਚੰਨੀ ਨੇ 111 ਦਿਨਾਂ ਵਿੱਚ ਹੀ 10 ਕਰੋੜ ਨਹੀਂ ਸਗੋਂ 111 ਕਰੋੜ ਹੀ ਇੱਕਠੇ ਕੀਤੇ ਹਨ, ਇਸ ਲਈ ਜੇਕਰ ਈਡੀ ਹੋਰ ਜਾਂਚ ਕਰੇ ਤਾਂ ਹੋਰ ਵੀ ਪੈਸੇ ਬਰਾਮਦ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕ ਇਸ ਵਾਰ ਅਜਿਹੇ ਭ੍ਰਿਸ਼ਟ ਲੋਕਾਂ ਤੋਂ ਪੂਰੀ ਤਰ੍ਹਾ ਦੂਰੀ ਬਣਾਕੇ ਰੱਖਣਗੇ ਤੇ ਸਹੀ ਉਮੀਦਵਾਰ ਨੂੰ ਹੀ ਆਪਣਾ ਕੀਮਤੀ ਵੋਟ ਦੇਣਗੇ। ਇਸ ਲਈ ਕਾਂਗਰਸ ਨੂੰ ਆਪਣੀ ਅਜਿਹੀ ਕੋਝੀ ਚਾਲਾਂ ਤੋਂ ਬਾਜ ਆਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਸਮਾਣਾ ਹਲਕੇ ਵਿੱਚ ਸਾਡੀ ਸਰਕਾਰ ਦੁਆਰਾ ਕੀਤੇ ਹੋਏ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕ ਇਸ ਵਾਰ ਸਾਡਾ ਸਾਥ ਜਰੂਰ ਦੇਣਗੇ। ਉਨ੍ਹਾਂ ਕਿਹਾ ਕਿ ਆਪ ਪਾਰਟੀ ਦਾ ਵੀ ਪੰਜਾਬ ਅੰਦਰ ਕੋਈ ਵਜੂਦ ਨਹੀਂਂ, ਇਸ ਲਈ ਲੋਕ ਆਪਣੀ ਸਪੋਰਟ ਤੇ ਸਹਿਯੋਗ ਸਿਧੇ ਤੌਰ ‘ਤੇ ਅਕਾਲੀ ਦਲ ਬਸਪਾ ਨੂੰ ਦੇ ਰਹੇ ਹਨ, ਜੋਕਿ ਆਉਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਸੱਤਾ ‘ਚ ਆਵੇਗੀ। ਉਨ੍ਹਾਂ ਕਿਹਾ ਕਿ ਸੱਤਾ ‘ਚ ਆਉਂਦਿਆਂ ਹੀ ਲੋਕਾਂ ਲਈ ਰੁਕੇ ਹਰ ਕੰਮ ਨੂੰ ਸ਼ੁਰੂ ਕਰਵਾਇਆ ਜਾਵੇਗਾ ਤੇ ਲੋਕਾਂ ਨੂੰ ਰਾਹਤ ਪਹੁੰਚਾਈ ਜਾਵੇਗੀ।
ਇਸ ਮੌਕੇ ਉਨ੍ਹਾ ਨਾਲ ਸੀਨੀਅਰ ਅਕਾਲੀ ਨੇਤਾ ਚਰਨਜੀਤ ਸਿੰਘ ਰੱਖੜਾ, ਸਾਬਕਾ ਚੇਅਰਮੈਨ ਜਸਪਾਲ ਸਿੰਘ ਕਲਿਆਣ, ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸੀਨੀਅਰ ਮਾਸਟਰ ਸੁਖਵਿੰਦਰ ਸਿੰਘ ਇੰਚਾਰਜ ਦਫ਼ਤਰ, ਜਸਪਾਲ ਸਿੰਘ ਜੱਜੂ ਸਕੱਤਰ ਐਸ.ਸੀ. ਵਿੰਗ, ਗੁਰਮੀਤ ਸਿੰਘ ਗੁਰਾਇਆ ਦਫਤਰ ਸਕੱਤਰ, ਸਾਬਕਾ ਚੈਅਰਮੈਨ ਭੁਪਿੰਦਰ ਸਿੰਘ ਡਕਾਲਾ, ਜਥੇਦਾਰ ਹਰਜਿੰਦਰ ਸਿੰਘ ਬੱਲ ਸਾਬਕਾ ਚੈਅਰਮੈਨ, ਸਾਬਕਾ ਚੈਅਰਮੈਨ ਮਲਕੀਤ ਸਿੰਘ ਡਕਾਲਾ, ਜਥੇਦਾਰ ਬਲਦੇਵ ਸਿੰਘ ਬਠੋਈ ਸਾਬਕਾ ਚੈਅਰਮੈਨ, ਰਘਬੀਰ ਸਿੰਘ ਕਲਿਆਣ ਪ੍ਰਧਾਨ ਯੂਥ ਅਕਾਲੀ ਦਲ ਹਲਕਾ ਸਮਾਣਾ, ਅਜਮੇਰ ਸਿੰਘ ਪਸਿਆਣਾ ਸਾਬਕਾ ਸਰਪੰਚ, ਤੇ ਹੋਰ ਨੇਤਾ ਵੀ ਹਾਜਰ ਸਨ।

