ਨਿਊ ਪਟਿਆਲਾ ਵੈਲਫੇਅਰ ਕਲੱਬ ਨੇ ਗਿਰਗਟ ਵਾਂਗ ਰੰਗ ਬਦਲਣ ਵਾਲੀਆਂ ਸਿਆਸੀ ਪਾਰਟੀਆਂ ਖਿਲਾਫ ਕੀਤਾ ਪ੍ਰਦਰਸ਼ਨ
ਨੌਜਵਾਨਾਂ ਦੇ ਭਵਿੱਖ ਨੂੰ ਖਤਰੇ *ਚ ਪਾ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਉਹਨਾਂ ਤੇ ਹੀ ਕੀਤੀ ਰਾਜਨੀਤੀ — ਕਾਕਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਗਿਰਗਟ ਵਾਂਗ ਰੰਗ ਬਦਲਣ ਵਾਲੀਆਂ ਸਿਆਸੀ ਪਾਰਟੀਆਂ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਇਹ ਪਾਰਟੀਆਂ ਵਲੋਂ ਪੰਜਾਬ ਦੀ ਜਨਤਾ ਨਾਲ ਖੇਲ ਖੇਲਿਆ ਜਾ ਰਿਹਾ ਹੈ। ਇਨ੍ਹਾਂ ਵੱਲੋਂ ਨੌਕਰੀਆਂ ਰੁਜਗਾਰ ਦੇ ਜਿਹੜੇ ਵਾਅਦੇ ਕੀਤੇ ਜਾ ਰਹੇ ਹਨ ਇਹ ਖੋਖਲੇ ਹਨ ਤੇ ਲੋਕਾਂ ਨੂੰ ਬਿਜਲੀ, ਪਾਣੀ, ਸੜਕਾਂ, ਨਾਲੀਆਂ ਤੇ ਮੁਫਤ ਦੀਆਂ ਚੀਜਾਂ ਤੇ ਜਾਤ—ਪਾਤ ਵਿੱਚ ਪਿਛਲੇ 70 ਸਾਲਾਂ ਤੋਂ ਉਲਝਾ ਕੇ ਰੱਖਿਆ ਹੋਇਆ ਹੈ। ਇਹ ਪਾਰਟੀਆਂ ਮੁਫਤ ਦੀਆਂ ਸੁਵਿਧਾਵਾਂ ਦੇਣ ਵਾਲੇ ਵਾਅਦੇ ਕਰ ਰਹੀਆਂ ਹਨ। ਇਸ ਦਾ ਬੋਝ ਵੀ ਪੰਜਾਬ ਦੀ ਜਨਤਾ ਤੇ ਹੀ ਪੈਂਦਾ ਹੈ। ਇਹ ਪਾਰਟੀਆਂ ਪੰਜਾਬ ਦੀ ਜਨਤਾ ਨੂੰ ਮੁਰਖ ਬਣਾ ਰਹੀਆਂ ਹਨ। ਪੰਜਾਬ ਦੇ ਵੱਡੇ ਕਰਜ਼ੇ ਕਰਕੇ ਇਨ੍ਹਾਂ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਦੀ ਭਵਿੱਖ ਵੀ ਦਾਅ ਤੇ ਲਗਾ ਦਿੱਤਾ ਹੈ ਇਹ ਪਾਰਟੀਆਂ ਗੈਰ ਜਿੰਮੇਵਾਰ ਹਨ।
ਇਨ੍ਹਾਂ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਆਰਥਿਕ ਗਰੀਬ ਤੇ ਕਮਜੋਰ ਕੀਤਾ ਹੈ ਨਾ ਬੇਰੁਜਗਾਰੀ ਖਤਮ ਹੋਈ ਤੇ ਨਾ ਹੀ ਨਸ਼ਾ ਇਨ੍ਹਾਂ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਖਤਰੇ *ਚ ਪਾ ਕੇ ਉਹਨਾਂ ਤੇ ਹੀ ਰਾਜਨੀਤੀ ਕੀਤੀ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਇਹ ਸਿਆਸੀ ਪਾਰਟੀਆਂ ਇੱਕ ਦੂਜੇ ਤੇ ਹਮਲੇ ਕਰ ਰਹੀਆਂ ਹਨ। ਇਹ ਪੰਜਾਬ ਦੀ ਸੇਵਾ ਕਰਨ ਲਈ ਨਹੀਂ ਇਹ ਆਪਣੀਆਂ ਕੁਰਸੀਆਂ ਲਈ ਲੜ ਰਹੇ ਹਨ। ਇਨ੍ਹਾਂ ਪਾਰਟੀਆਂ ਦੀ ਗਹਿਰੀ ਚਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਬਚਣ ਦੀ ਲੋੜ ਹੈ। ਇਨ੍ਹਾਂ ਸਿਆਸੀ ਪਾਰਟੀਆਂ ਦੀ ਘਟੀਆ ਸਿਆਸਤਾਂ ਕਰਕੇ ਪੰਜਾਬ ਨੂੰ ਸ਼ਰਮਿੰਦਾ ਹੋਣਾ ਪੈ ਰਿਹਾ ਹੈ ਤੇ ਪੰਜਾਬ ਦੀ ਬਹੁਤ ਬਦਨਾਮੀ ਹੋ ਰਹੀ ਹੈ ਜਿਹੜੀਆਂ ਪਾਰਟੀਆਂ ਨਗਦ ਰਾਸ਼ੀ ਤੇ ਮੁਫ਼ਤ ਦੇ ਸਮਾਨ ਦੇਣ ਦੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰ ਰਹੀਆਂ ਹਨ ਇਨ੍ਹਾਂ ਤੋਂ ਪੰਜਾਬ ਨੂੰ ਬਚਾਉਣ ਦੀ ਅਤਿ ਲੋੜ ਹੈ। ਕਦੇ ਉਹ ਵੀ ਸਮਾਂ ਸੀ ਜਦੋਂ ਪੰਜਾਬ ਦਾ ਨਾਮ ਦੇਸ਼ ਦੁਨੀਆ *ਚ ਰੋਸ਼ਨ ਸੀ ਇਨ੍ਹਾਂ ਪਾਰਟੀਆਂ ਨੇ ਪੰਜਾਬ ਦੇ ਐਸੇ ਹਾਲਾਤ ਕਰ ਦਿੱਤੇ ਹੁਣ ਇਸ ਨੂੰ ਗਿਰੀ ਹੋਈ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ। ਇਸ ਮੌਕੇ ਰਾਜੇਸ਼ ਕੁਮਾਰ, ਪੱਪੂ ਸਿੰਘ, ਪਰਮਿੰਦਰ ਸਿੰਘ ਗੋਨਾ, ਹੁਕਮ ਚੰਦ, ਜਮੀਲ ਖਾਨ, ਰਮਜਾਨ ਖਾਨ, ਬਲਜਿੰਦਰ ਸਿੰਘ, ਰਾਮ ਪਾਲ, ਮਹਿੰਦਰ ਸਿੰਘ, ਭੋਲਾ ਸਿੰਘ, ਰਕੇਸ਼ ਕੁਮਾਰ, ਹਰਪਾਲ ਸਿੰਘ, ਦਰਸ਼ਨ ਸਿੰਘ, ਗੁਰਜੀਤ ਸਿੰਘ, ਮੋਹਨ ਸਿੰਘ, ਸੰਦੀਪ ਸਿੰਘ, ਆਦਿ ਹਾਜਰ ਸਨ।

