ਪਟਿਆਲਾ

ਵਾਤਾਵਰਨ ਪ੍ਰਦੂਸਿ਼ਤ ਹੋਣ ਤੋ ਬਚਾਓ,ਬੀਮਾਰੀਆਂ ਤੋ ਮੁਕਤੀ ਪਾਓ : ਡਾ ਰਮਿੰਦਰ ਕੌਰ

ਪਟਿਆਲਾ, 8 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਵਾਤਾਵਰਣ ਨੂੰ ਪ੍ਰਦੂਸਿ਼ਤ ਹੋਣ ਬਚਾਉਣ ਲਈ ਨੀਲੇ ਅਸਮਾਨ ਲਈ ਸਾਫ਼ ਹਵਾ ਦਾ ਅੰਤਰਰਾਸ਼ਟਰੀ ਦਿਵਸਹਰ ਸਾਲ ਜਿਲਾ ਸਿਹਤ ਵਿਭਾਗ ਵਲੋ ਹਫਤਾ 7-13 ਸਤੰਬਰ ਨੂੰ ਇਸ ਲਈ ਮਨਾਇਆ ਜਾਂਦਾ ਹੈ ਕਿ ਸਾਫ਼ ਹਵਾ ਲੋਕਾਂ ਦੀ ਸਿਹਤ ਅਤੇ ਰੋਜ਼ਾਨਾ ਜੀਵਨ ਲਈ ਮਹੱਤਵਪੂਰਨ ਹੈ, ਕਿਉਕਿ ਹੁਣ ਹਵਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਸਭ ਤੋਂ ਵੱਡਾ ਵਾਤਾਵਰਣ ਨਾਲ ਜੁੜਿਆ ਹੋਇਆ ਖਤਰਾ ਹੈ। ਸਿਵਲ ਸਰਜਨ ਡਾ ਰਮਿੰਦਰ ਕੌਰ ਨੇ ਕਿਹਾ ਕਿ ਇਸ ਸਾਲ ਇਹ ਦਿਵਸ “ਟੂਗੈਦਰ ਫਾਰ ਕਲੀਨ ਏਅਰ ਦੀ ਥੀਮ ਤੇ ਅਧਾਰਿਤ ਹੈ। ਥੀਮ ਦਾ ਉਦੇਸ ਹੈ ਕਿ ਵਾਤਾਵਰਨ ਪ੍ਰਦੂਸਿ਼ਤ ਹੋਣ ਤੋ ਬਚਾਓ,ਬੀਮਾਰੀਆਂ ਤੋ ਮੁਕਤੀ ਪਾਓ ਕਿਊਕਿ ਪ੍ਰਦੂਸਿ਼ਤ ਹਵਾ ਨਾਲ ਦਿਲ,ਫੇਫੜਿਆ,ਦਿਮਾਗ ਅਤੇ ਅੱਖਾਂ ਦੀਆਂ ਬੀਮਾਰੀਆਂ ਹੋ ਸਕਦੀਆ ਹਨ।

ਇਸ ਲਈ ਹਵਾ ਪ੍ਰਦੂਸ਼ਣਤੇ ਕਾਬੂ ਪਾਉਣ ਲਈ ਸਾਰੇ ਨੂੰ ਸਾਂਝੀ ਜਿਮੇਵਾਰੀ ਸਮਝਦੇ ਹੋਏ ਆਲੇ ਦੁਆਲੇ ਵੱਧ ਤੋ ਵੱਧ ਪੇੜ ਅਤੇ ਪੌਦੇ ਲਗਾਉਣ ਦੀ ਬਹੁਤ ਲੋੜ ਹੈ। ਜਿਲੇ ਵਿੱਚ ਇਸ ਅਧੀਨ ਕੀਤੀਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਤਹਿਤ ਅੱਜ ਆਮ ਆਦਮੀ ਕਲੀਨਿਕ ਓਪਕਾਰ ਨਗਰ ਵਿਖੇ ਬੂਟੇ ਲਗਾਏ ਅਤੇ ਆਏ ਹੋਏ ਲੋਕਾਂ ਨੂੰ ਵੱਧ ਤੋ ਵੱਧ ਪੇੜ ਅਤੇ ਪੌਦੇ ਲਗਾਉਣ ਲਈ ਜਾਗਰੂਕ ਕੀਤਾ ਗਿਆ। ਜਿਲਾ ਸਿਹਤ ਵਿਭਾਗ ਇਸ ਪੂਰੇ ਹਫਤਾ 7-13 ਸਤੰਬਰ ਤੱਕ ਵਾਤਾਵਰਣ ਦੀ ਸੰਭਾਲ ਦੀ ਕੋਸਿ਼ਸ਼ਾਂ ਲਈ ਪ੍ਰੇਰਿਤ ਕਰੇਗਾ, ਹਸਪਤਾਲਾਂ ਵਿੱਚ ਬੂਟੇ ਲਗਾਏ ਜਾਣਗੇ, ਸਕੂਲਾਂ ਕਾਲਜਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਜਾਣਗੇ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ ਸੰਜੀਵ ਅਰੋੜਾ, ਜਿਲਾ ਐਪੀਡਿਮਾਲੋਜਿਸਟ ਡਾ. ਸੁਮੀਤ ਸਿੰਘ, ਜਿਲਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ,ਆਮ ਆਦਮੀ ਕਲੀਨਿਕ ਦਾ ਡਾਕਟਰ ,ਸਮੂਹ ਸਟਾਫ ਅਤੇ ਬਿੱਟੂ ਵੀ ਹਾਜਰ ਸਨ।

Leave a Reply

Your email address will not be published. Required fields are marked *