ਚੋਥਾ ਦਰਜਾ ਮੁਲਾਜਮਾਂ ਤੇ ਕੱਚੇ ਮੁਲਾਜਮਾਂ ਨੇ ਵਿਧਾਨ ਸਭਾ ਹਲਕਿਆਂ ਵਿੱਚ ਕੀਤੇ ਵਹਿਕਲ ਝੰਡਾ ਮਾਰਚ — ਦਰਸ਼ਨ ਲੁਬਾਣਾ, ਰਣਜੀਤ ਰਾਣਵਾ
ਪਟਿਆਲਾ 08 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਮਿਤੀ 07 ਫਰਵਰੀ ਤੋਂ 14 ਫਰਵਰੀ ਤੱਕ 117 ਪੰਜਾਬ ਵਿਧਾਨ ਸਭਾ ਹਲਕਿਆਂ ਵਿੱਚ ਵਹਿਕਲ ਝੰਡਾ ਮਾਰਚ ਸ਼ੁਰੂ ਕੀਤੇ ਗਏ, ਇਸ ਦੀ ਅਗਵਾਈ ਸੂਬਾ ਚੇਅਰਮੈਨ ਸੁਖਦੇਵ ਸਿੰਘ ਸੁਰਤਾਪੁਰੀ, ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ, ਜਨਰਲ ਸਕੱਤਰ ਬਲਜਿੰਦਰ ਸਿੰਘ, ਅਵਤਾਰ ਸਿੰਘ ਚੀਮਾ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰਪਾਲ ਉੱਘੀ, ਉਪ ਪ੍ਰਧਾਨ ਵੇਦ ਪ੍ਰਕਾਸ਼, ਵਿੱਤ ਸਕੱਤਰ ਚੰਦਨ ਸਿੰਘ ਨੇ ਸਾਂਝੇ ਤੌਰ ਤੇ ਕੀਤੀ ਅਤੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਚੋਥਾ ਦਰਜਾ ਤੇ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ ਵਰਗੀਆਂ ਮੰਗਾਂ ਦੇ ਮੈਮੋਰੰਡਮ ਵਿਧਾਨ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਮੁੱਖ ਚੋਣ ਦਫਤਰਾਂ ਤੱਕ ਵਹਿਕਲ ਝੰਡਾ ਮਾਰਚ ਕਰਕੇ ਦਿੱਤੇ ਗਏ, ਇਹ ਸਿਲਸਿਲਾ ਮਿਤੀ 14 ਫਰਵਰੀ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ।

ਇੱਥੇ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਵਿਖੇ ਚੋਥਾ ਦਰਜਾ ਮੁਲਾਜਮ ਤੇ ਕੱਚੇ ਮੁਲਾਜਮ ਸਵੇਰੇ ਸਰਕਾਰੀ ਸਿਹਤ ਕੇਂਦਰ ਤ੍ਰਿਪੜੀ ਟਾਊਨ ਵਿਖੇ ਦੀਪ ਚੰਦ ਹੰਸ, ਜਗਮੋਹਨ ਨੋਲੱਖਾ, ਰਾਮ ਕਿਸ਼ਨ, ਰਾਮ ਪ੍ਰਸਾਦ ਸਹੋਤਾ, ਗੁਰਦਰਸ਼ਨ ਸਿੰਘ, ਰਤਨ ਸਿੰਘ, ਅਸ਼ੋਕ ਕੁਮਾਰ ਬਿੱਟੂ ਦੀ ਅਗਵਾਈ ਹੇਠ ਇਕੱਤਰ ਹੋਏ, ਇੱਥੇ ਪਹਿਲਾਂ ਕਾਂਗਰਸ ਸਰਕਾਰ ਵਿਰੁੱਧ ਰੋਸ ਰੈਲੀ ਕੀਤੀ, ਉਪਰੰਤ ਲਾਲ ਝੰਡਿਆਂ ਨਾਲ ਲੈਸ ਹੋ ਕੇ ਵਹਿਕਲ ਮਾਰਚ ਬਜਾਰਾ ਵਿੱਚ ਸ਼ੁਰੂ ਕਰਕੇ ਵਿਧਾਨ ਸਭਾ ਚੋਣਾਂ ਲੜ ਰਹੇ ਸਿਆਸੀ ਪਾਰਟੀਆਂ ਅਤੇ ਅਜ਼ਾਦ ਉਮੀਦਵਾਰਾਂ ਦੇ ਮੁੱਖ ਚੋਣ ਦਫਤਰ ਅੱਗੇ ਪਹੁੰਚ ਕੇ ਆਪਣੀਆਂ ਲੰਮੇ ਸਮੇਂ ਤੋਂ ਲੰਬਿਤ ਪਈਆਂ ਮੰਗਾਂ ਦੇ ਮੰਗ ਪੱਤਰ ਦਿੱਤੇ ਗਏ, ਜਿਸ ਵਿੱਚ ਸਰਕਾਰ ਦੇ ਕੱਚੇ 36000 ਕਾਮਿਆਂ ਨੂੰ ਪੱਕਾ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਦੇਣਾ, ਘੱਟੋ—ਘੱਟ ਉਜਰਤਾਂ 26000/— ਰੁਪਏ ਦੇਣਾ, ਪੁਰਾਣੀ ਪੈਨਸ਼ਨ ਬਹਾਲ ਕਰਨ ਤੇ ਵਿਭਾਗਾਂ ਦੇ ਪੁਨਰਗਠਨ ਦੌਰਾਨ ਲੱਖਾ ਅਸਾਮੀਆਂ ਖਤਮ ਕਰਨ ਵਰਗੇ ਇੱਕ ਦਰਜਨ ਇਸ਼ੂ ਸ਼ਾਮਲ ਸਨ। ਮੁਲਾਜਮਾਂ ਦਾ ਜਥਾ ਅਜਾਦ ਉਮੀਦਵਾਰ ਸ੍ਰੀ ਸੌਰਵ ਜੈਨ, ਜਸਦੀਪ ਸਿੰਘ ਨਿੱਕੂ ਸਮੇਤ ਅਕਾਲੀ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ, ਕਾਂਗਰਸ ਉਮੀਦਵਾਰ ਸ੍ਰੀ ਮੋਹਿਤ ਮੋਹਿੰਦਰਾ, ਪੰਜਾਬ ਲੋਕ ਕਾਂਗਰਸ ਦੇ ਸ੍ਰੀ ਸੰਜੀਵ ਸ਼ਰਮਾ ਬਿੱਟੂ, ਆਦਿ ਸ਼ਾਮਲ ਸਨ

ਇਸ ਮੌਕੇ ਤੇ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਰਾਮ ਲਾਲ ਰਾਮਾ, ਦਰਸ਼ੀ ਕਾਂਤ, ਸੂਰਜ ਪਾਲ ਯਾਦਵ, ਕਾਕਾ ਸਿੰਘ, ਨਿਰਮਲ ਸਿੰਘ, ਰਾਮ ਜੋਧਾ, ਦਰਸ਼ਨ ਸਿੰਘ ਭਾਦਸੋਂ, ਰਾਜੇਸ਼ ਕੁਮਾਰ, ਇੰਦਰਪਾਲ, ਅਮਰ ਨਾਥ ਨਾਰੜੂ, ਗੁਰਿੰਦਰ ਗੁਰੀ, ਰਾਕੇਸ਼ ਸ਼ਰਮਾ, ਬੰਸੀ ਲਾਲ, ਬਲਵਿੰਦਰ ਸਿੰਘ ਨਾਭਾ, ਤਰਲੋਚਨ ਮਾੜੂ, ਰਾਮ ਕੈਲਾਸ਼, ਸੋਨੂੰ ਪਾਲ, ਸਤਪਾਲ ਬਡੂੰਗਰ ਆਦਿ ਆਗੂ ਵੀ ਹਾਜਰ ਸਨ। ਮਿਤੀ 09 ਫਰਵਰੀ ਨੂੰ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਵਿਖੇ ਵਹਿਕਲ ਮਾਰਚ ਕਰਨ ਦਾ ਐਲਾਨ ਦਰਸ਼ਨ ਸਿੰਘ ਲੁਬਾਣਾ ਪ੍ਰਧਾਨ ਨੇ ਕੀਤਾ।

