ਪੰਜਾਬਪਟਿਆਲਾ

ਆਮ ਆਦਮੀ ਪਾਰਟੀ ਦੇ ਐਮ.ਪੀ. ਅਤੇ ਉਮੀਦਵਾਰਾ ਨੇ ਲਿਆ ਜਗਤ ਗੁਰੂ ਪੰਚਾ ਨੰਦ ਜੀ ਤੋਂ ਆਸ਼ੀਰਵਾਦ

ਪਟਿਆਲਾ (ਮਧੂਸਾਰ ਬਿਊਰੋ) ਦੇਰ ਸ਼ਾਮ ਨੂੰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸ਼ੁਸਿਲ ਗੁਪਤਾ ਆਪਣੇ ਪਟਿਆਲਾ ਦੀ ਉਮੀਦਵਾਰਾਂ ਦੀ ਟੀਮ ਨੂੰ ਲੈ ਕੇ ਸ੍ਰੀ ਰਾਜੇਸ਼ ਗੁਪਤਾ ਪ੍ਰਧਾਨ, ਵਪਾਰ ਮੰਡਲ ਪੰਜਾਬ ਦੀ ਪ੍ਰਧਾਨਗੀ ਹੇਠ ਉਤਰੀ ਭਾਰਤ ਦੇ ਪ੍ਰਸਿੱਧ ਸ਼ਕਤੀਪੀਠ ਕਾਲੀ ਮਾਤਾ ਮੰਦਿਰ ਜਗਤ ਗੁਰੂ ਪੰਚਾ ਨੰਦ ਗਿਰੀ ਜੀ ਮਹਾਰਾਜ ਦੇ ਕੋਲ ਆਸ਼ੀਰਵਾਦ ਪ੍ਰਾਪਤ ਕਰਨ ਲਈ ਪਹੁੰਚੇ। ਜਿਨ੍ਹਾਂ ਵਿਚ ਵਿਧਾਨ ਸਭਾ ਪਟਿਆਲਾ ਤੋਂ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ, ਸੀਨੀਅਰ ਆਗੂ ਕੁਦੰਨ ਗੋਗੀਆ ਵਿਧਾਨ ਸਭਾ ਹਲਕਾ ਸਨੌਰ ਤੋਂ ਹਰਮੀਤ ਸਿੰਘ ਪਠਾਣਮਾਜਰਾ, ਵਿਧਾਨ ਸਭਾ ਹਲਕਾ ਦਿਹਾਤੀ ਪਟਿਆਲਾ ਤੋਂ ਐਮ.ਸੀ. ਸ੍ਰੀਮਤੀ ਸ਼ੁਨੀਤਾ ਗੁਪਤਾ ਡਾਕਟਰ ਬਲਬੀਰ ਵੱਲੋਂ ਆਪਣੀ ਹਾਜ਼ਰੀ ਲਵਾਉਂਣ ਲਈ ਆਏ।

ਜਗਤ ਗੁਰੂ ਪੰਚਾ ਨੰਦ ਗਿਰੀ ਜੀ ਮਹਾਰਾਜ ਨੇ ਆਮ ਆਦਮੀ ਪਾਰਟੀ ਦੇ ਰਾਜ ਦੇ ਸਭਾ ਐਮ.ਪੀ. ਰਾਜ਼ੇਸ਼ ਗੁਪਤਾ ਅਤੇ ਵਪਾਰ ਮੰਡਲ ਦੇ ਪ੍ਰਧਾਨ ਰਾਜ਼ੇਸ਼ ਗੁਪਤਾ ਚੂਨਾ ਭੱਠੀ ਪਟਿਆਲਾ ਵਾਲਿਆਂ ਅਜੀਤਪਾਲ ਕੋਹਲੀ, ਅਮਰੀਕ ਸਿੰਘ ਆੜਤੀ ਢੋਟ, ਸਨੌਰ ਵਾਲਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਕੇ ਆਪਣਾ ਆਸ਼ੀਰਵਾਦ ਦਿੱਤਾ। ਬਾਅਦ ਵਿਚ ਐਮ. ਪੀ. ਅਤੇ ਵਪਾਰ ਮੰਡਲ ਦੇ ਪ੍ਰਧਾਨ ਰਾਜੇਸ਼ ਗੁਪਤਾ ਨਾਲ ਵਿਸ਼ੇਸ਼ ਬੈਠਕ ਕੀਤੀ। ਅਖਾੜਾ ਪ੍ਰੰਪਰਾਵਾਂ ਦੇ ਤਹਿਤ ਮੱਥਾ ਟੇਕਣ ਆਏ ਸਾਰੇ ਸ਼ਰਧਾਲੂਆਂ ਉਮੀਦਵਾਰਾਂ ਨੂੰ ਜਗਤ ਗੁਰੂ ਪੰਚਾ ਨੰਦ ਗਿਰੀ ਜੀ ਮਹਾਰਾਜ ਨੇ ਕਾਮਯਾਬੀ ਦਾ ਆਸ਼ੀਵਾਦ ਦਿੱਤਾ।

Leave a Reply

Your email address will not be published. Required fields are marked *