ਦੇਸ਼-ਵਿਦੇਸ਼ਪੰਜਾਬ

ਕਰੋਨਾ ਦੀ ਗੰਭੀਰ ਸਥਿਤੀ ਦਾ ਸੁਪਰੀਮ ਕੋਰਟ ਨੇ ਲਿਆ ਗੰਭੀਰ ਨੋਟਿਸ !

ਨਵੀਂ ਦਿੱਲੀ- ਦੇਸ਼ ‘ਚ ਕੋਰੋਨਾ ਦੀ ਮੌਜੂਦਾ ਲਹਿਰ ਨਾਲ ਜੂਝਣ ਵਿਚਾਲੇ, ਸੁਪਰੀਮ ਕੋਰਟ ਨੇ ਗੰਭੀਰ ਸਥਿਤੀ ਦਾ ਵੀਰਵਾਰ ਨੂੰ ਖੁਦ ਨੋਟਿਸ ਲਿਆ। ਕੋਰਟ ਨੇ ਕਿਹਾ ਕਿ ਉਹ ਆਕਸੀਜਨ ਦੀ ਸਪਲਾਈ ਅਤੇ ਕੋਰੋਨਾ ਵਾਇਰਸ ਨਾਲ ਪੀੜਤ ਮਰੀਜਾਂ ਦੇ ਇਲਾਜ ਲਈ ਜਰੂਰੀ ਦਵਾਈਆਂ ਸਮੇਤ ਹੋਰ ਮੁੱਦਿਆਂ ‘ਤੇ ‘ਰਾਸ਼ਟਰੀ ਯੋਜਨਾ’ ਚਾਹੁੰਦਾ ਹੈ। ਚੀਫ ਜਸਟਿਸ ਐੱਸ.ਏ. ਬੋਬੜੇ, ਜੱਜ ਐੱਲ. ਨਾਗੇਸ਼ਵਰ ਰਾਓ ਅਤੇ ਜੱਜ ਐੱਸ.ਆਰ. ਭੱਟ ਦੀ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਉਹ ਦੇਸ਼ ‘ਚ ਕੋਵਿਡ-19 ਟੀਕਾਕਰਨ ਦੇ ਤੌਰ-ਤਰੀਕਿਆਂ ਨਾਲ ਜੁੜੇ ਮੁੱਦੇ ‘ਤੇ ਵੀ ਵਿਚਾਰ ਕਰੇਗੀ।

ਬੈਂਚ ਨੇ ਕਿਹਾ ਕਿ ਉਹ ਗਲੋਬਲ ਲਾਗ ਵਿਚਾਲੇ ਲਾਕਡਾਊਨ ਐਲਾਨ ਕਰਨ ਦੀਆਂ ਹਾਈ ਕੋਰਟਾਂ ਦੀ ਸ਼ਕਤੀ ਨਾਲ ਜੁੜੇ ਪਹਿਲੂ ਦਾ ਵੀ ਮੁਲਾਂਕਣ ਕਰੇਗੀ। ਸੁਪਰੀਮ ਕੋਰਟ ਨੇ ਖੁਦ ਨੋਟਿਸ ਦੀ ਕਾਰਵਾਈ ‘ਚ ਉਸ ਦੀ ਮਦਦ ਲਈ ਸੀਨੀਅਰ ਐਡਵੋਕੇਟ ਹਰੀਸ਼ ਸਾਲਵੇ ਨੂੰ ਨਿਆਂ ਮਿੱਤਰ ਨਿਯੁਕਤ ਕੀਤਾ ਹੈ। ਬੈਂਚ ਨੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਅਤੇ ਕਿਹਾ ਕਿ ਉਹ ਮਾਮਲੇ ‘ਚ ਸ਼ੁੱਕਰਵਾਰ ਨੂੰ ਸੁਣਵਾਈ ਕਰੇਗੀ।

Leave a Reply

Your email address will not be published. Required fields are marked *